ਦੀਪ ਜੰਡੂ ਦੀ ਗਲਤੀ ਨਿਮਰਤ ਖਹਿਰਾ ਨੂੰ ਪਈ ਭਾਰੀ
Published : Dec 16, 2017, 4:44 pm IST
Updated : Dec 16, 2017, 11:14 am IST
SHARE ARTICLE

ਨਿਮਰਤ ਖਹਿਰਾ ਦਾ ਡਿਜ਼ਾਈਨਰ ਗੀਤ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ। ਪਰ ਹੁਣ ਦਰਸ਼ਕਾਂ ਲਈ ਇੱਕ ਬੁਰੀ ਖਬਰ ਹੈ। ਡਿਜ਼ਾਈਨਰ ਗੀਤ ਨੂੰ ਹੁਣ ਅਸੀਂ ਯੂਟਿਊਬ ‘ਤੇ ਨਹੀਂ ਵੇਖ ਸਕਦੇ। ਇਹ ਗੀਤ ਯੂਟਿਊਬ ‘ਤੇ ਕਾਪੀਰਾਈਟ ਦਾਅਵੇ ਕਰਕੇ ਹਟਾ ਦਿੱਤਾ ਗਿਆ ਹੈ।ਇਸ ਗੀਤ ਨੂੰ ਹੰਬਲ ਮਿਊਜ਼ਿਕ ‘ਤੇ ਰਿਲੀਜ਼ ਕੀਤਾ ਗਿਆ ਸੀ। ਦੀਪ ਜੰਡੂ ਨੇ ਡਿਜ਼ਾਈਨਰ ਗੀਤ ਦਾ ਮਿਊਜ਼ਿਕ ਦਿੱਤਾ ਸੀ। ਪਹਿਲਾਂ ਵੀ ਦੀਪ ‘ਤੇ ਮਿਊਜ਼ਿਕ ਚੋਰੀ ਕਰਨ ਦਾ ਇਲਜ਼ਾਮ ਲੱਗ ਚੁੱਕਾ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਮਿਊਜ਼ਿਕ ਨੂੰ ਚੁਰਾਇਆ ਨਹੀਂ ਗਿਆ।



ਸਿਰਫ ਮਿਊਜ਼ਿਕ ਮਿਲਦਾ ਜੁਲਦਾ ਹੈ। ਇਹ ਗੱਲ ਕਈ ਵਾਰੀ ਸਾਹਮਣੇ ਆਈ ਹੈ ਕਿ ਗੀਤ ‘ਚ ਕਈ ਮਿਲਦੀ ਜੁਲਦੀ ਬੀਟ ਹੋ ਜਾਂਦੀ ਹੈ। ਇੱਕ ਬਹੁਤ ਹੀ ਵੱਡੇ ਸੰਗੀਤਕਾਰ ‘ZWIERK’ ਦਾ ਕਹਿਣਾ ਹੈ ਕਿ ਗੀਤ ‘ਚ ਇਸਤੇਮਾਲ ਕੀਤੀ ਗਈ ਬੀਟ ਉਸਦੀ ਹੈ। ਦੀਪ ਜੰਡੂ ਨੇ ਇਸਨੂੰ ਚੁਰਾਇਆ ਹੈ, ਉਸਦਾ ਇਹ ਵੀ ਕਹਿਣਾ ਹੈ ਕਿ ਉਸਨੇ ਕਈ ਵਾਰ ਹੰਬਲ ਮਿਊਜ਼ਿਕ ਨੂੰ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਕੋਈ ਵੀ ਜਵਾਬ ਨਹੀਂ ਆਇਆ ਜਿਸ ਕਰਕੇ ਉਸਨੂੰ ਕਾਪੀਰਾਈਟ ਦੀ ਸ਼ਿਕਾਇਤ ਦਰਜ ਕਰਨੀ ਪਈ। ਸ਼ਿਕਾਇਤ ਦਰਜ ਕਰਨ ਤੋਂ ਬਾਅਦ ਡਿਜ਼ਾਈਨਰ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ। 



ਦੱਸ ਦਈਏ ਕਿ ਜ਼ੀਵਰੇਕ ਨਾਂ ਦੇ ਮਿਊਜ਼ਿਕ ਕੰਪੋਜ਼ਰ ਨੇ ਅਜਿਹਾ ਕਿਹਾ ਸੀ ਕਿ ਇਸ ਗੀਤ ਦੇ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਨੇ ਉਨ੍ਹਾਂ ਦਾ ਮਿਉਜ਼ਿਕ ਚੋਰੀ ਕੀਤਾ ਹੈ ਅਤੇ ਇਸ ਗੀਤ ਵਿੱਚ ਪਾਇਆ ਹੈ।ਇਸ ਸੰਬੰਧੀ ਆਪਣੀ ਸਫਾਈ ਦਿੰਦੇ ਹੋਏ ਦੀਪ ਜੰਡੂ ਨੇ ਕਿਹਾ ਕਿ ਇਹ ਗੀਤ ਚੋਰੀ ਦਾ ਨਹੀਂ ਹੈ ਬਲਕਿ ਕੇਵਲ ਮਿਊਜ਼ਿਕ ਹੀ ਥੋੜਾ ਜਿਹਾ ਮਿਲਦਾ ਹੈ ਅਤੇ ਗੀਤ ਵਿੱਚ ਕਈ ਵਾਰ ਮਿਲਦੀ ਜੁਲਦੀ ਬੀਟ ਹੋ ਜਾਂਦੀ ਹੈ।ਇਸ ਨਾਲ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਤੋਂ ਇਲਾਵਾ ਹੁੰਬਲ ਮਿਊਜ਼ਿਕ ਨੂੰ ਇਹ ਦੱਸਿਆ ਸੀ ਪਰ ਕੰਪਨੀ ਵਲੋਂ ਇਸ ਗੀਤ ਨੂੰ ਹੁੰਗਾਰਾ ਨਾ ਮਿਲਣ ਤੇ ਉਸ ਨੇ ਯੂ ਟਿਊਬ ਨੂੰ ਸ਼ਿਕਾਇਤ ਕੀਤੀ ਸੀ ਅਤੇ ਇਸ ਨਾਲ ਉਨ੍ਹਾਂ ਨੇ ਕੁੱਝ ਸਬੂਤ ਵੀ ਪੇਸ਼ ਕੀਤੇ ਹਨ।

ਦੱਸ ਦਈਏ ਕਿ ਇਸ ਤੋਂ ਬਾਅਦ ਹੀ ਨਿਮਰਤ ਖਹਿਰਾ ਦਾ ਗੀਤ ‘ਡਿਜ਼ਾਈਨਰ’ ਯੂ ਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ। ਰਿਲੀਜ਼ ਦੇ ਕੁੱਝ ਸਮਾਂ ਵਿੱਚ ਹੀ ਇਹ ਗੀਤ ਯੂ-ਟਿਊਬ ‘ਤੇ 1 ਨੰਬਰ ‘ਤੇ ਟਰੈਂਡ ਕਰ ਰਿਹਾ ਸੀ ਪਰ ਹੁਣ ਇਹ 9 ਨੰਬਰ ‘ਤੇ ਟ੍ਰੈਂਡ ਹੋ ਰਿਹਾ ਹੈ। ਦੱਸਣਯੋਗ ਹੈ ਕਿ ਸਵੈਗ ਨਾਲ ਭਰੇ ਨਿਮਰਤ ਖਹਿਰਾ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਸੀ। ZwirekBeats ਦਾ ਕਹਿਣਾ ਹੈ ਕਿ ਨਿਮਰਤ ਖਹਿਰਾ ਦੇ ਗੀਤ ‘ਡਿਜ਼ਾਈਨਰ’ ਦਾ ਸੰਗੀਤ ਉਸਦਾ ਹੈ ਜੋ ਕਿ ਦੀਪ ਜੰਡੂ ਨੇ ਚੋਰੀ ਕੀਤਾ ਹੈ। ਉਸਨੇ ਆਪਣੇ ਫੇਸਬੁਕ ਪੇਜ਼ ਰਾਹੀਂ ਆਪਣਾ ਉਹ ਸਾਉਂਡ ਟਰੈਕ ‘ਨਾਈਟ ਇਨ ਦੁਬਈ’ ਨੂੰ ਵੀ ਸ਼ੇਅਰ ਕੀਤਾ ਹੈ।



ਜਿਸਨੂੰ ਉਸਨੇ ਯੂ-ਟਿਊਬ ਰਾਹੀਂ 27 ਅਪ੍ਰੈਲ 2015 ‘ਚ ਦਰਸ਼ਕਾਂ ਦੇ ਰੂਬਰੂ ਕੀਤਾ ਸੀ। ਆਪਣੇ ਫੇਸਬੁਕ ਪੇਜ਼ ਰਾਹੀਂ Zwirek ਨੇ ਲਿਖਿਆ ਕਿ ਇਸ ਸੰਗੀਤ ਨੂੰ ਪਹਿਚਾਣੋ ਜੋ ਕਿ ਨਿਮਰਤ ਖਹਿਰਾ ਦੇ ਗੀਤ ‘ਚ ਹੈ ਇਹ ਉਸਦਾ ਹੀ ਸੰਗੀਤ ਹੈ ਜੋ ਉਸਨੇ ਦੋ ਸਾਲ ਪਹਿਲਾਂ ਰਿਲੀਜ਼ ਕੀਤਾ ਸੀ। ਦੀਪ Zwirek ਨੇ ਅੱਗੇ ਜੰਡੂ ਦਾ ਨਾਂ ਲਿਖਦਿਆ ਕਿਹਾ ਕਿ ਦੀਪ ਜੰਡੂ ਦੇ 190k ਫਾਲਓਰਜ਼ ਹਨ ਤੇ ੳਸੁਨੇ ਪਾਇਨਿੰਗ ਨੂੰ ਬਲੋਕ ਕਰ ਦਿੱਤਾ ਹੈ ਪਰ ਉਹ ਇੰਨ੍ਹਾ ਟੈਲੈਟਿਡ ਪ੍ਰੋਡਉਸਰ ਹੈ ਕਿ ਉਹ ਸੰਗੀਤ ਚੋਰੀ ਕਰਦਾ ਹੈ ਤੇ ਇਹ ਪਹਿਲੀ ਵਾਰ ਨਹੀਂ ਕਿ ਉਸਨੇ ਕਿਸੇ ਦਾ ਸੰਗੀਤ ਚੋਰੀ ਕੀਤਾ ਹੋਵੇ।

SHARE ARTICLE
Advertisement

Big Breaking: ਪੰਜਾਬ ਭਾਜਪਾ 'ਚ ਵੱਡੀ ਬਗਾਵਤ! ਆਹ ਵੱਡੇ ਲੀਡਰ ਨੂੰ ਸੱਦ ਲਿਆ ਦਿੱਲੀ,ਚੰਡੀਗੜ੍ਹ ਬੈਠਕ ਬੇਸਿੱਟਾ,LIVE

17 Apr 2024 3:17 PM

'ਆਪ' ਦੀ ਸਿਆਸੀ ਰਾਜਧਾਨੀ 'ਚ ਕੌਣ ਕਿਸ 'ਤੇ ਭਾਰੀ ? ਸੰਗਰੂਰ ਤੋਂ ਮੌਜੂਦਾ ਸਾਂਸਦ ਮੁਕਾਬਲੇ ਮੰਤਰੀ ਕਾਂਗਰਸ ਨੇ ਸੁਖਪਾਲ..

17 Apr 2024 1:08 PM

ਟਿਕਟ ਕੱਟਣ 'ਤੇ ਰੁੱਸ ਗਏ ਲੀਡਰ, ਬਗ਼ਾਵਤ ਦੇ ਡਰੋਂ ਕੰਬੀ ਹਾਈਕਮਾਨ!

17 Apr 2024 12:26 PM

ਟਿਕਟ ਕੱਟਣ 'ਤੇ ਰੁੱਸ ਗਏ ਲੀਡਰ, ਬਗ਼ਾਵਤ ਦੇ ਡਰੋਂ ਕੰਬੀ ਹਾਈਕਮਾਨ!

17 Apr 2024 12:01 PM

AAP ਨੇ ਬਾਹਰਲਿਆਂ ਨੂੰ ਦਿੱਤੀਆਂ ਟਿਕਟਾਂ, ਆਮ ਘਰਾਂ ਦੇ ਮੁੰਡੇ ਰਹਿ ਗਏ ਦਰੀਆਂ ਵਿਛਾਉਂਦੇ : ਕਾਂਗਰਸ

17 Apr 2024 10:53 AM
Advertisement