ਦੀਵਾਲੀ ਤਿਉਹਾਰ: ਪੁਰਾਤਨ ਰਵਾਇਤਾਂ 'ਤੇ ਭਾਰੂ ਪਿਆ ਚੀਨੀ ਸਮਾਨ
Published : Oct 15, 2017, 12:31 am IST
Updated : Oct 14, 2017, 7:01 pm IST
SHARE ARTICLE

ਚੰਡੀਗੜ੍ਹ, 14 ਅਕਤੂਬਰ (ਸਰਬਜੀਤ ਢਿੱਲੋਂ) : ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਘਰਾਂ ਨੂੰ ਸਜਾਉਣ ਲਈ ਚੀਨ ਦੀਆਂ ਬਣੀਆਂ ਰੰਗ-ਬਿਰੰਗੀਆਂ ਲਾਈਟਾਂ ਅਤੇ ਪਟਾਕੇ ਸਸਤੇ ਹੋਣ ਕਾਰਨ ਚੰਡੀਗੜ੍ਹ ਵਾਸੀਆਂ ਦੀ ਪਹਿਲੀ ਪਸੰਦ ਬਣਦੇ ਜਾ ਰੇ ਹਨ ਜਦਕਿ ਦੇਸ਼ ਵਿਚ ਬਣੀ ਤੇ ਮਹਿੰਗੀ ਆਤਿਸਬਾਜ਼ੀ ਅਤੇ ਹੋਰ ਦੇਸ਼ੀ ਤੇ ਬਰਾਂਡਿਡ ਪਟਾਕੇ ਤੇ ਲਾਈਟਿੰਗ ਦਾ ਸਮਾਨ ਜੀ.ਐਸ.ਟੀ. ਦੇ ਘੇਰੇ ਵਿਚ ਆਉਣ ਨਾਲ ਦੁਕਾਨਦਾਰਾਂ ਦਾ ਧੰਦਾ ਇਸ ਵਾਰ ਪਹਿਲਾਂ ਨਾਲੋਂ ਕਾਫ਼ੀ ਚੌਪਟ ਹੁੰਦਾ ਵਿਖਾਈ ਦੇ ਰਿਹਾ ਹੈ ਕਿਉਂਕਿ ਸ਼ਹਿਰ ਵਾਸੀ ਮਹਿੰਗਾਈ ਦੇ ਦੌਰ ਵਿਚ ਸਸਤੀਆਂ ਅਤੇ ਚਕਾ ਚੌਂਧ ਰੌਸ਼ਨੀਆਂ ਵਾਲੀਆਂ ਲੜੀਆਂ ਨੂੰ ਖ਼ਰੀਦਣਾ ਬਿਹਤਰ ਸਮਝਦੇ ਹਨ।
ਚੰਡੀਗੜ੍ਹ ਸੈਕਟਰ-18 ਦੀ ਇਲੈਕਟ੍ਰਾਨਿਕ ਮਾਰਕੀਟ ਵਿਚ ਕਈ ਸਾਲਾਂ ਤੋਂ ਦੀਵਾਲੀ ਮੌਕੇ ਰੰਗਦਾਰ ਲੜੀਆਂ ਤੇ ਹੋਰ ਸਮਾਨ ਵੇਚਦੇ ਪ੍ਰਭਜੋਤ ਸਿੰਘ ਨੇ ਕਿਹਾ ਕਿ ਐਤਕੀ ਕੇਂਦਰ ਸਰਕਾਰ ਵਲੋਂ ਲਾਏ ਗਏ ਬੇਲੋੜੇ ਟੈਕਸ ਨਾਲ ਗਾਹਕਾਂ ਨੂੰ ਦੇਸ਼ ਵਿਚ ਬਣਿਆ ਸਮਾਨ ਪਹਿਲਾਂ ਵਾਂਗ ਕੁੱਝ ਮਹਿੰਗਾ ਤੇ ਓਪਰਾ ਲੱਗਣ ਲੱਗ ਪਿਆ ਹੈ। ਇਸ ਲਈ ਚੀਨੀ ਪਟਾਕੇ ਤੇ ਲੜੀਆਂ ਜੋ ਟੈਕਸ ਤੋਂ ਮੁਕਤ ਹੀ ਬਾਜ਼ਾਰ 'ਚ ਧੜਾਧੜ ਵਿਕ ਰਹੀਆਂ ਹਨ ਅਤੇ ਲੋਕ ਘਰਾਂ ਵਿਚ ਦੇਸ਼ੀ ਦੀਵੇ ਜਗਾਉਣੇ ਭੁੱਲ ਗਏ ਹਨ। 


ਇਸ ਸਬੰਧੀ ਸੈਕਟਰ-22 ਦੇ ਇਲੈਕਟ੍ਰਾਨਿਕ ਸਮਾਨ ਦੇ ਡੀਲਰ ਰਾਜੇਸ਼ ਗੁਪਤਾ ਨੇ ਕਿਹਾ ਕਿ ਦੀਵਾਲੀ ਦਾ ਪਵਿੱਤਰ ਤਿਉਹਾਰ ਹੈ, ਜਿਸ ਵਿਚ ਲੋਕ ਘਰਾਂ ਵਿਚ ਸਰੋਂ ਦਾ ਤੇਲ ਪਾ ਕੇ ਦੀਵੇ ਜਗਾਉਂਦੇ ਸਨ ਜੋ ਭਾਰਤੀਆਂ ਦੀ ਬਹੁਤ ਹੀ ਪੁਰਾਤਨ ਰਿਵਾਇਤ ਰਹੀ ਹੈ ਪਰ ਹੁਣ ਕੋਈ ਵੀ ਪ੍ਰਵਾਹ ਨਹੀਂ ਕਰਦਾ, ਸਗੋਂ ਸਸਤੇ ਮਾਲ ਦੀ ਖ਼ਰੀਦੋ-ਫ਼ਰੋਖ਼ਤ ਵਧ ਰਹੀ ਹੈ।
ਇਸ ਸਬੰਧੀ ਚੰਡੀਗੜ੍ਹ ਦੇ ਨਾਮਵਰ ਸਮਾਜਸੇਵੀ ਅਜੈ ਜੱਗਾ ਦਾ ਕਹਿਣਾ ਸੀ ਕਿ ਉਹ ਚੰਡੀਗੜ੍ਹ ਦੇ ਉੱਚ ਅਧਿਕਾਰੀਆਂ ਕੋਲ ਪਹੁੰਚ ਕਰਨਗੇ ਤਾਕਿ ਚੀਨੀ  ਸਮਾਨ ਜੋ ਸਿਹਤ ਪੱਖੋਂ ਵੀ ਨੁਕਸਾਨਦੇਹ, ਇਸ ਦੀ ਵਿਕਰੀ 'ਤੇ ਤੁਰਤ ਰੋਕ ਲਾਈ ਜਾਵੇ।
ਪੰਜਾਬ ਸਰਕਾਰ ਦੇ ਇਕ ਸੇਵਾਮੁਕਤ ਅਤੇ ਚੀਫ਼ ਇੰਜੀਨੀਅਰ ਰਹੇ ਸੰਤੋਖ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅਜਿਹੇ ਘਰੇਲੂ ਸਮਾਨ 'ਤੇ ਕੋਈ ਟੈਕਸ ਆਦਿ  ਨਹੀਂ ਲਾਉਣਾ ਚਾਹੀਦਾ।

SHARE ARTICLE
Advertisement

ਚਰਚਾ ਦੌਰਾਨ ਆਹਮੋ-ਸਾਹਮਣੇ ਹੋ ਗਏ ਬੀਜੇਪੀ ਤੇ ਕਾਂਗਰਸ ਦੇ ਵੱਡੇ ਲੀਡਰ "ਗ਼ਰੀਬੀ ਤਾਂ ਹਟੀ ਨਹੀਂ, ਗ਼ਰੀਬ ਹੀ ਹਟਾ ਦਿੱਤੇ"

16 May 2024 9:42 AM

ਚੋਣਾਂ ਤੋਂ ਪਹਿਲਾਂ ਮੈਦਾਨ ਛੱਡ ਗਏ ਅਕਾਲੀ, ਨਹੀਂ ਮਿਲਿਆ ਨਵਾਂ ਉਮੀਦਵਾਰ?

16 May 2024 9:28 AM

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM
Advertisement