
ਬੀਤੇ ਦਿਨੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੋਂ ਜੈੱਟ ਏਅਰਵੇਜ਼ ਦੀ ਏਅਰ ਹੋਸਟੇਸ ਨੂੰ 3.21 ਕਰੋੜ ਕੀਮਤ ਦੇ ਅਮਰੀਕੀ ਡਾਲਰ ਲਿਆਉਣ ਦੇ ਦੋਸ਼ ‘ਚ ਡਾਇਰੈਕਟੋਰੇਟ ਆਫ਼ ਰੈਵੀਨਿਊ ਇੰਟੈਲੀਜੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੀ ਮਾਮਲੇ ਚ ਕਾਰਵਾਈ ਕਰਦਿਆਂ (ਡੀ. ਆਰ. ਆਈ.) ਨੇ ਇਸ ਹਵਾਲਾ ਰੈਕੇਟ ਦੇ ਮਾਸਟਰਮਾਈਂਡ ਅਮਿਤ ਮਲਹੋਤਰਾ ਨੂੰ ਵੀ ਗ੍ਰਿਫਤਾਰ ਕਰ ਲਿਆ।
ਜਿਨਾਂ ਨੂੰ ਅੱਜ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਗਿਆ। ਜਿਥੋਂ ਅਦਾਲਤ ਨੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ। ਡੀ. ਆਰ. ਆਈ. ਦੇ ਅਫਸਰਾਂ ਮੁਤਾਬਕ ਮਲਹੋਤਰਾ ਇਕ ਸਾਲ ਵਿਚ ਦਿੱਲੀ ਦੇ ਕਈ ਕਰੋੜਪਤੀਆਂ ਦਾ ਪੈਸਾ ਇਸੇ ਤਰੀਕੇ ਨਾਲ ਵਿਦੇਸ਼ ਭੇਜ ਚੁੱਕਾ ਹੈ। ਬਾਅਦ ਵਿਚ ਸੋਨਾ ਖਰੀਦ ਕੇ ਇਸ ਨੂੰ ਨਾਜਾਇਜ਼ ਤਰੀਕੇ ਨਾਲ ਭਾਰਤ ਲਿਆਇਆ ਜਾਂਦਾ ਸੀ।
ਮੁਤਾਬਿਕ ਮਲਹੋਤਰਾ ਨੇ ਹਵਾਈ ਸਫਰ ਦੌਰਾਨ ਇਸ ਏਅਰ ਹੋਸਟੈੱਸ ਨਾਲ ਦੋਸਤੀ ਕੀਤੀ ਸੀ। ਜਿਸਦੇ ਜ਼ਰੀਏ ਵਿਦੇਸ਼ੀ ਕਰੰਸੀ ਬਾਹਰ ਭੇਜੀ ਜਾਂਦੀ ਸੀ ਦੱਸਿਆ ਜਾਂਦਾ ਹੈ ਕਿ ਉਕਤ ਏਅਰ ਹੋਸਟ ਕਰੀਬ 2 ਮਹੀਨੇ ਤੋਂ ਲਗਾਤਾਰ ਫਲਾਇਟ ਦੇ ਜ਼ਰੀਏ ਪੈਸਾ ਭੇਜ ਰਹੀ ਸੀ। ਜਿਸ ਦੀ ਅੱਧੀ ਰਕਮ ਖੁਦ ਏਅਰ ਹੋਸਟੇਸ ਰੱਖਦੀ ਸੀ।
ਕਾਬਿਲੇ ਗੌਰ ਹੈ ਕਿ ਦਿੱਲੀ ਵਿੱਚ ਡਾਇਰੇਕਟੋਰੇਟ ਆਫ ਰੇਵੇਨਿਊ ਇੰਟੇਲੀਜੇਂਸ ਨੇ ਖੁਫਿਆ ਸੂਚਨਾ ਤੋਂ ਬਾਅਦ ਐਕਸ਼ਨ ਲਿਆ ਟੀਮ ਨੇ ਜੈੱਟ ਏਅਰਵੇਜ਼ ਦੀ ਇੱਕ ਏਅਰ ਹੋਸਟੇਸ ਨੂੰ ਗ੍ਰਿਫਤਾਰ ਕੀਤਾ ਸੀ।
ਉਸਦੇ ਕੋਲੋਂ ਸਾਢੇ ਤਿੰਨ ਕਰੋੜ ਰੁਪਏ ਦੀ ਕੀਮਤ ਦੇ ਡਾਲਰ ਵੀ ਬਰਾਮਦ ਹੋਏ ਸਨ। ਫਿਲਹਾਲ ਪੁਲਸ ਨੇ ਦੋਸ਼ੀ ਔਰਤ ਅਤੇ ਮਾਸਟਰਮਾਈਂਡ ਅਮਿਤ ਮਲਹੋਤਰਾ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਨ੍ਹਾਂ ਖਿਲਾਫ ਕਾਰਾਵਾਈ ਕੀਤੀ ਜਾ ਰਹੀ ਹੈ।