ਏਅਰ ਇੰਡੀਆ ਦੀ ਸਭ ਤੋਂ ਵੱਧ ਸ਼ਿਕਾਇਤਾਂ, ਸਪਾਈਸ ਜੈਟ ਉਡਾਨ 'ਚ ਅੱਗੇ
Published : Dec 26, 2017, 12:01 pm IST
Updated : Dec 26, 2017, 6:45 am IST
SHARE ARTICLE

ਨਵੀਂ ਦਿੱਲੀ- ਭਾਰਤ ਦੀ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਦਾ ਕੰਮ ਯਾਤਰੀਆਂ ਦੀਆਂ ਸ਼ਿਕਾਇਤਾਂ ਦੇ ਪੱਖ ਤੋਂ ਨਵੰਬਰ ਵਿੱਚ ਸਭ ਤੋਂ ਖਰਾਬ ਰਿਹਾ ਹੈ। ਸਮੇਂ ਸਿਰ ਉਡਾਣ ਭਰਨ (ਓ ਟੀ ਪੀ) ਦੇ ਮਾਮਲੇ ਵਿੱਚ ਏਅਰ ਇੰਡੀਆ ਤੀਸਰੇ ਸਥਾਨ ‘ਤੇ ਰਹੀ, ਜਦੋਂ ਕਿ ਸਸਤੀ ਜਹਾਜ਼ ਸੇਵਾ ਕੰਪਨੀ ਸਪਾਈਸ ਜੈਟ ਇਸ ਮਾਮਲੇ ‘ਚ ਸਾਰੀਆਂ ਏਅਰਲਾਈਨਾਂ ਤੋਂ ਅੱਗੇ ਰਹੀ ਹੈ।

ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਨਵੰਬਰ ਵਿੱਚ ਕੁੱਲ 716 ਸ਼ਿਕਾਇਤਾਂ ਆਈਆਂ। ਇਸ ਦੌਰਾਨ ਯਾਤਰੀਆਂ ਦੀ ਗਿਣਤੀ ਇੱਕ ਕਰੋੜ ਚਾਰ ਲੱਖ 89 ਹਜ਼ਾਰ ਹੋ ਗਈ ਅਤੇ ਹਰ ਇੱਕ ਲੱਖ ਮੁਸਾਫਰਾਂ ਪਿੱਛੇ 6.8 ਸ਼ਿਕਾਇਤਾਂ ਆਈਆਂ। ਇਨ੍ਹਾਂ ‘ਚ ਸਭ ਤੋਂ ਵੱਧ 266 ਸ਼ਿਕਾਇਤਾਂ ਏਅਰ ਇੰਡੀਆ ਦੇ ਖਿਲਾਫ ਸਨ। ਉਸ ਦੀ ਔਸਤ 19 ਸ਼ਿਕਾਇਤਾਂ ਪ੍ਰਤੀ ਇੱਕ ਲੱਖ ਮੁਸਾਫਰ ਦੀ ਰਹੀ ਹੈ।

ਜੈੱਟ ਏਅਰਵੇਜ਼ ਅਤੇ ਜੈੱਟਲਾਈਟ ਦੇ ਖਿਲਾਫ ਸਾਂਝੇ ਰੂਪ ਵਿੱਚ ਇੱਕ ਲੱਖ ਮੁਸਾਫਰਾਂ ਪਿੱਛੇ 13 ਸਿ਼ਕਾਇਤਾਂ ਅਤੇ ਕੁੱਲ ਮਿਲਾ ਕੇ 230 ਸ਼ਿਕਾਇਤਾਂ ਆਈਆਂ। ਗੋਏਅਰ ਅਤੇ ਟਰੂਜੈੱਟ ਏਅਰਲਾਈਨਾਂ ਦੇ ਖਿਲਾਫ ਇੱਕ ਲੱਖ ਮੁਸਾਫਰਾਂ ਪਿੱਛੇ ਸੱਤ-ਸੱਤ, ਸਪਾਈਸ ਜੈੱਟ ਅਤੇ ਏਅਰ ਏਸ਼ੀਆ ਦੇ ਖਿਲਾਫ ਤਿੰਨ-ਤਿੰਨ, ਇੰਡੀਗੋ ਖਿਲਾਫ ਦੋ ਅਤੇ ਵਿਸਤਾਰਾ ਏਅਰਲਾਈਨ ਦੇ ਖਿਲਾਫ ਇੱਕ ਸ਼ਿਕਾਇਤ ਆਈ। ਜ਼ੂਮ ਏਅਰ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਮਿਲੀ। ਮੁਸਾਫਰਾਂ ਨੂੰ ਸਭ ਤੋਂ ਵੱਧ ਸ਼ਿਕਾਇਤ ਏਅਰਲਾਈਨਜ਼ ਦੀ ਗਾਹਕ ਸੇਵਾ ਬਾਰੇ ਸੀ।

ਦੇਸ਼ ਦੀ ਸਭ ਤੋਂ ਵੱਡੀ ਹਵਾਈ ਸੇਵਾ ਕੰਪਨੀ ਇੰਡੀਗੋ ਰੋਜ਼ਾਨਾ 1000 ਉਡਾਣਾਂ ਦਾ ਮਾਅਰਕਾ ਮਾਰ ਕੇ ਅਜਿਹਾ ਕਰਨ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣ ਗਈ ਹੈ। ਇੱਕ ਹੋਰ ਏ-320 ਨਿਓ ਜਹਾਜ਼ ਹਾਸਲ ਕਰਨ ਦੇ ਨਾਲ ਹੀ ਬੇੜੇ ਵਿੱਚ 150 ਜਹਾਜ਼ਾਂ ਵਾਲੀ ਵੀ ਉਹ ਦੇਸ਼ ਦੀ ਪਹਿਲੀ ਏਅਰਲਾਈਨ ਬਣ ਗਈ ਹੈ।



ਇੰਡੀਗੋ ਨੇ ਕੱਲ੍ਹ ਦੱਸਿਆ ਕਿ ਉਸ ਨੇ ਇਹ ਦੋਵੇਂ ਕੰਮ ਬੀਤੇ ਸ਼ਨੀਵਾਰ ਨੂੰ ਸਿਰੇ ਚਾੜ੍ਹੇ ਹਨ। ਸ਼ਨੀਵਾਰ ਨੂੰ ਰਾਤ 11 ਵੱਜ ਕੇ 15 ਮਿੰਟ ਉੱਤੇ ਉਸ ਦੀ 1000ਵੀਂ ਉਡਾਣ ਰਵਾਨਾ ਹੋਈ ਸੀ। ਉਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਹੀ ਉਸ ਨੂੰ 31ਵਾਂ ਏ-320 ਨਿਓ ਜਹਾਜ਼ ਵੀ ਮਿਲਿਆ ਹੈ। ਇਸ ਨਾਲ ਉਸ ਦੇ ਬੇੜੇ ਦੇ ਜਹਾਜ਼ਾਂ ਦੀ ਗਿਣਤੀ ਵਧ ਕੇ 150 ‘ਤੇ ਹੋ ਗਈ।

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement