Farah khan ਨੇ ਕੰਗਨਾ ਤੇ ਸਾਧਿਆ ਨਿਸ਼ਾਨਾ, ਕਿਹਾ - ਹਰ ਵਾਰ 'Women Card' ਖੇਡਦੀ ਹੈ
Published : Sep 8, 2017, 1:37 pm IST
Updated : Sep 8, 2017, 8:07 am IST
SHARE ARTICLE

ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਇਨੀ ਦਿਨੀ ਆਪਣੇ ਬੇਬਾਕ ਇੰਟਰਵਿਊ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਹੋਈ ਹੈ। ਇਸ ਇੰਟਰਵਿਊ ਵਿੱਚ ਕੰਗਨਾ ਨੇ ਰਿਤਿਕ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਖੁੱਲ ਕੇ ਗੱਲਾਂ ਕੀਤੀਆਂ ਅਤੇ ਉਨ੍ਹਾਂ ਤੇ ਗੰਭੀਰ ਇਲਜ਼ਾਮ ਵੀ ਲਗਾਏ। ਇਸਦੇ ਇਲਾਵਾ ਕੰਗਨਾ ਨੇ ਐਕਟਰ ਆਦਿਤਿਆ ਪੰਚੋਲੀ ਨੂੰ ਲੈ ਕੇ ਵੀ ਹੈਰਾਨੀਜਨਕ ਖੁਲਾਸੇ ਕੀਤੇ। ਹੁਣ ਫਿਲ‍ਮਮੇਕਰ ਫਰਾਹ ਖਾਨ ਨੇ ਕੰਗਨਾ ਦੇ ਇੰਟਰਵਿਊ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

 
ਕਰਨ ਜੌਹਰ ਦੁਆਰਾ ਕੰਗਨਾ ਤੇ ‘ ਵਿਕਟਿਮ ਕਾਰਡ’ ਖੇਡਣ ਦੇ ਦੋਸ਼ ਤੋਂ ਬਾਅਦ ਹੁਣ ਕੋਰੀਓਗ੍ਰਾਫਰ ਫਰਾਹ ਖਾਨ ਨੇ ਆਪਣੇ ਦੋਸਤ ਰਿਤਿਕ ਰੋਸ਼ਨ ਦਾ ਸਾਥ ਦਿੰਦੇ ਹੋਏ ਕੰਗਨਾ ਦਾ ਨਾਮ ਲਏ ਬਿਨ੍ਹਾਂ ਹੀ ਇਸ ਪੂਰੇ ਵਿਵਾਦ ਵਿੱਚ ਉਨ੍ਹਾਂ ਨੂੰ ‘ ਵੁਮੈਨ ਕਾਰਡ’ ਖੇਡਣ ਦੀ ਗੱਲ ਕਹਿ ਦਿੱਤੀ ਹੈ। ਮੀਡੀਆ ਨਾਲ ਗੱਲ ਬਾਤ ਦੌਰਾਨ ਫਰਾਹ ਖਾਨ ਨੇ ਕਿਹਾ ਕਿ “ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੀ ਅਤੇ ਮੈਂ ਇਸ ਦੇ ਵਿੱਚ ਨਹੀਂ ਫੱਸਣਾ ਚਾਹੁੰਦੀ ਪਰ ਤੁਸੀਂ ਹਰ ਵਾਰ 'ਵੁਮੈਨ ਕਾਰਡ' ਖੇਡ ਖੇਡੀ ਜਾਂਦੇ ਹੋ। ਫਰਾਹ ਖਾਨ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ “ ਮੇਰੇ ਲਈ ਨਾਰੀਵਾਦ ਦਾ ਮਤਲਬ ਸਮਾਨਤਾ ਹੈ ਯਾਨੀ ਇੱਕ ਅਜਿਹੇ ਹਾਲਾਤ ਵਿੱਚ ਜਦੋਂ ਇੱਕ ਪੁਰਸ਼ ਖੁਦ ਨੂੰ ਮਹਿਲਾ ਦੀ ਥਾਂ ਅਤੇ ਇੱਕ ਮਹਿਲਾ ਖੁਦ ਨੂੰ ਪੁਰਸ਼ ਦੀ ਥਾਂ ਰੱਖ ਕੇ ਸੋਚ ਸਕੇ ਤਾਂ ਜਾ ਕੇ ਇੱਕ ਦੂਜੇ ਨੂੰ ਸਹੀ ਸਮਝਿਆ ਜਾ ਸਕਦਾ ਹੈ।



ਕਿਸੇ ਨੂੰ ਵੀ ਇਸ ਮਾਮਲੇ ਵਿੱਚ ਕਾਫੀ ਸਮਝਦਾਰੀ ਨਾਲ ਨਿਪਟਣਾ ਚਾਹੀਦਾ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਰਨ ਜੌਹਰ ਦੇ ਸ਼ੋਅ ‘ਕਾਫੀ ਵਿਦ ਕਰਨ’ ਤੋਂ ਉੱਠੇ ਕੰਗਨਾ ਦੇ ਵਿੱਚ ਹੋਏ ਵਿਵਾਦ ਤੋਂ ਬਾਅਦ ਹੀ ਕਰਨ ਜੌਹਰ ਨੇ ਕੰਗਨਾ ਤੇ ‘ਵਿਕਟਿਮ ਕਾਰਡ’ ਖੇਡਣ ਦੀ ਗੱਲ ਕਹੀ ਸੀ। ਦੱਸ ਦੇਈਏ ਕਿ ਇਸ ਇੰਟਰਵਿਊ ਵਿੱਚ ਕੰਗਨਾ ਰਨੌਤ ਨੇ ਆਦਿੱਤਆ ਪੰਚੋਲੀ ਅਤੇ ਅਧਿਅਨ ਸੁਮਨ ਦੇ ਨਾਲ ਆਪਣੇ ਰਿਸ਼ਤਿਆਂ ਦਾ ਵੀ ਖੁਲਾਸਾ ਕੀਤਾ। 

ਇਸ ਪੂਰੇ ਮਾਮਲੇ ਤੋਂ ਬਾਅਦ ਆਦਿਤਿਆ ਪੰਚੋਲੀ ਨੇ ਕੰਗਨਾ ਰਨੌਤ ਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹਿ ਦਿੱਤੀ ਹੈ। ਆਦਿੱਤਆ ਪੰਚੋਲੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ “ਉਹ ਲੜਕੀ ਪਾਗਲ ਹੈ ਕੀ ਕਰ ਸਕਦੇ ਹਾਂ, ਕੀ ਤੁਸੀ ਉਸਦਾ ਇੰਟਰਵਿਊ ਦੇਖਿਆ? ਇੰਟਰਵਿਊ ਦੇਖ ਕੇ ਤੁਹਾਨੂੰ ਅਜਿਹਾ ਨਹੀਂ ਲੱਗਦਾ ਕੋਈ ਪਾਗਲ ਗੱਲ ਕਰ ਰਿਹਾ ਹੈ? ਅਸੀ ਇਨ੍ਹਾਂ ਸਾਲਾਂ ਤੋਂ ਇਸ ਇੰਡਸਟਰੀ ਵਿੱਚ ਹਾਂ ਕਿਸੇ ਨੇ ਸਾਨੂੰ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਕਹੀ ।ਮੈਂ ਕੀ ਕਹਿ ਸਕਦਾ ਹਾਂ?ਉਹ ਪਾਗਲ ਲੜਕੀ ਹੈ”।


SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement