ਪਾਲੀਵੁੱਡ ਦੀ ਬਹੁਚਰਚਿਤ ਫ਼ਿਲਮ 'ਸੂਬੇਦਾਰ ਜੋਗਿੰਦਰ ਸਿੰਘ' 6 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦੇ ਟਰੇਲਰ ਦੀ ਉਡੀਕ ਲੋਕਾਂ ਨੂੰ ਬੇਸਬਰੀ ਨਾਲ ਹੈ। ਇਸ ਫਿਲਮ ਦੇ ਟੀਜ਼ਰ ਤੇ ਕਿਰਦਾਰ ਹਰ ਦਿਨ ਸਾਹਮਣੇ ਆ ਰਹੇ ਹਨ ਜਿੰਨਾ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਿਹਾ ਹੈ।
ਸੂਬੇਦਾਰ ਜੋਗਿੰਦਰ ਸਿੰਘ ਦੀ ਫਰਸਟ ਲੁਕ ਕਲਾਕਾਰਾਂ ਵਿਚ ਇੱਕ ਹੋਰ ਚਿਹਰਾ ਸਾਹਮਣੇ ਆ ਗਿਆ ਹੈ ਜੋ ਉਨ੍ਹਾਂ ਦੀ ਪਤਨੀ ਗੁਰਦਿਆਲ ਕੌਰ ਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸੂਬੇਦਾਰ ਦੀ ਪਤਨੀ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਦਾ ਨਾਮ ਅਦਿਤੀ ਸ਼ਰਮਾ ਹੈ। ।ਜੋ ਕਿ ਇਸ ਲੁੱਕ 'ਚ ਉਹ ਬੇਹੱਦ ਆਕਰਸ਼ਕ ਲੱਗ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਅਦਿਤੀ ਸ਼ਰਮਾ ਨੂੰ ਲੋਕ ਹੁਣ ਤੱਕ ਟੀਵੀ ਦੇ ਪ੍ਰੋਗਰਾਮ 'ਗੰਗਾ' ਵਿਚ ਗੰਗਾ ਦੇ ਨਾਮ ਨਾਲ ਜਾਣੂ ਹਨ । ਗੰਗਾ ਨਾਲ ਅਦਿਤੀ ਨੇ ਆਪਣੇ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਅਤੇ ਇਨਾਂ ਹੀ ਨਹੀਂ ਅਦਿਤੀ ਨੇ ਪੰਜਾਬੀ ਫਿਲਮ 'ਅੰਗਰੇਜ਼' 'ਚ ਆਪਣੀ ਦਮਦਾਰ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਇਸ ਤੋਂ ਬਾਅਦ ਉਹ ਬਾਲੀਵੁੱਡ ਫਿਲਮ 'ਲੇਡੀਜ਼ ਵਰਸਿਜ਼ ਰਿਕੀ ਬਹਿਲ' 'ਚ ਨਜ਼ਰ ਆਈ ਸੀ ।
ਜਿਥੇ ਉਹਨਾਂ ਨੇ ਪਰੀਨਿਤੀ ਚੋਪੜਾ ਅਤੇ ਰਣਵੀਰ ਸਿੰਘ ਦੇ ਨਾਲ ਅਦਾਕਾਰੀ ਦਿਖਾਈ ਸੀ ਜਿਥੇ ਉੰਨਾਂ ਦੀ ਅਦਾਕਾਰੀ ਨੂੰ ਸਰਾਹਿਆ ਗਿਆ ਸੀ। ਹੁਣ ਅਦਿਤੀ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨਾਲ ਸੂਬੇਦਾਰ ਜੋਗਿੰਦਰ ਸਿੰਘ ਨਾਲ ਨਜ਼ਰ ਆਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਅਦਿਤੀ ਪਹਿਲੀ ਵਾਰ ਗਿਪੀ ਨਾਲ ਨਜ਼ਰ ਆਵੇਗੀ। ਹੁਣ ਦੇਖਣਾ ਹੋਵੇਗਾ ਕਿ ਅਦਿਤੀ ਆਪਣੇ ਇਸ ਕਿਰਦਾਰ ਨੂੰ ਕਿਨਾਂ ਬਖੂਬੀ ਨਾਲ ਨਿਭਾਉਂਦੀ ਹੈ।
end-of