
Cheetah ਮੋਬਾਇਲ ਨੇ ਭਾਰਤੀ ਯੂਜ਼ਰਸ ਲਈ ਇਕ ਨਵੀਂ ਐਪ PhotoGrid Lite ਨੂੰ ਪੇਸ਼ ਕਰ ਦਿੱਤੀ ਹੈ। ਦਸ ਦਈਏ ਕਿ ਅੱਜ ਇਸ ਐਪ ਨੂੰ ਪਲੇਅ ਸਟੋਰ 'ਤੇ ਫ੍ਰੀ 'ਚ ਉਪਲੱਬਧ ਕਰ ਦਿੱਤੀ ਗਈ ਹੈ। ਮਤਲਬ ਕਿ ਤੁਸੀਂ ਇਸ ਨੂੰ ਫ੍ਰੀ 'ਚ ਡਾਊਨਲੋਡ ਕਰ ਕੇ ਇਸਤੇਮਾਲ 'ਚ ਲਿਆ ਸਕਦੇ ਹੋ।
ਗੱਲ ਕਰੀਏ ਫੋਟੋ ਗਰਿਡ ਲਾਈਟ ਐਪ ਦੀ ਤਾਂ ਇਹ ਐਪ 13MB ਹੈ ਅਤੇ ਇਸ ਦੇ ਫੀਚਰਸ ਓਰਿਜਨਲ ਫੋਟੋਗਰਿਡ ਐਪ ਦੇ ਸਮਾਨ ਹੀ ਹਨ।
ਯੂਜ਼ਰਸ ਇਸ ਐਪ ਦਾ ਇਸਤੇਮਾਲ ਆਫਲਾਈਨ ਮੋਡ 'ਤੇ ਵੀ ਕਰ ਸਕਦੇ ਹਨ ਅਤੇ ਇਹ ਐਪ ਸਮਾਰਟਫੋਨ ਦੀ ਬੈਟਰੀ ਨੂੰ ਘੱਟ Consumption ਕਰਦੀ ਹੈ। ਇਸ ਤੋਂ ਇਲਾਵਾ ਇਸ ਐਪ ਤੋਂ ਯੂਜ਼ਰਸ collages, scrapbooks ਨੂੰ ਅਸਾਨ ਨਾਲ ਬਣਾ ਸਕਦੀ ਹੈ।