ਗੈਂਗਸਟਰ ਹਥਿਆਰ ਸੁੱਟਣ ਜਾਂ ਨਤੀਜੇ ਭੁਗਤਣ: ਮੁੱਖ ਮੰਤਰੀ ਕੈਪਟਨ
Published : Mar 1, 2018, 1:45 pm IST
Updated : Mar 1, 2018, 8:15 am IST
SHARE ARTICLE

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰਾਂ ਨੂੰ ਮੁੜ ਸਖਤ ਚਿਤਾਵਨੀ ਦਿੱਤੀ ਹੈ। ਕੈਪਟਨ ਨੇ ਕਿਹਾ ਕਿ ਹੁਣ ਸਿਰਫ ਗੈਂਗਟਰਾਂ ਕੋਲ ਦੋ ਹੀ ਰਸਤੇ ਹਨ ਜਾਂ ਤਾਂ ਉਹ ਹਥਿਆਰ ਸੁੱਟ ਦੇਣ ਅਤੇ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹਿਣ। ਮੁੱਖ ਮੰਤਰੀ ਅੱਜ ਫਿਲੌਰ ’ਚ ਪੁਲੀਸ ਅਕੈਡਮੀ ’ਚ ਨਵੇਂ ਭਰਤੀ ਹੋਏ 18 ਡੀਐੱਸਪੀਜ਼ ਅਤੇ 494 ਸਬ-ਇੰਸਪੈਕਟਰਾਂ ਦੀ ਪਰੇਡ ਦਾ ਨਿਰੀਖਣ ਕਰਨ ਪਹੁੰਚੇ ਹੋਏ ਸਨ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਪੰਜਾਬ ’ਚ 50 ਨਵੇਂ ਬੱਸ ਅੱਡੇ ਬਣਾਉਣ ਦਾ ਵੀ ਐਲਾਨ ਕੀਤਾ। 


ਉਨ੍ਹਾਂ ਫਿਲੌਰ ਦੇ ਇਤਿਹਾਸਕ ਕਿਲ੍ਹੇ ਦੀ ਸਾਂਭ ਸੰਭਾਲ ਤੇ ਮੁਰੰਮਤ ਲਈ 3 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਮੁੱਖ ਮੰਤਰੀ ਨੇ ਪੰਜਾਬ ਪੁਲੀਸ ਨੂੰ ਅਤਿ-ਆਧੁਨਿਕ ਤਰੀਕੇ ਨਾਲ ਉੱਨਤ ਸਿਖਲਾਈ ਮੁਹੱਈਆ ਕਰਾਉਣ ਵਾਸਤੇ ਸਾਲਾਨਾ 2 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਇਹ ਸਿਖਲਾਈ ਕਾਂਸਟੇਬਲ ਤੋਂ ਲੈ ਕੇ ਪੀਪੀਐੱਸ ਪੱਧਰ ਦੇ ਅਧਿਕਾਰੀਆਂ ਨੂੰ ਦੇਸ਼ ਅਤੇ ਵਿਦੇਸ਼ ਦੇ ਸਿਖਲਾਈ ਕੇਂਦਰਾਂ ’ਚ ਦਿਵਾਈ ਜਾਵੇਗੀ। ਮੁੱਖ ਮੰਤਰੀ ਨੇ ਪਹਿਲੀ ਵਾਰ ਪੰਜਾਬ ਪੁਲੀਸ ਵਿੱਚ ਲੜਕੀਆਂ ਦੀ ਵੱਡੀ ਗਿਣਤੀ ਵਿੱਚ ਭਰਤੀ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। 


ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਵਿੱਚ ਸਿੱਧੀ ਭਰਤੀ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਬੈਚ ਹੈ ਜਿਸ ਵਿੱਚ 196 ਲੜਕੀਆਂ ਸਬ-ਇੰਸਪੈਕਟਰ ਅਤੇ 7 ਡੀਐੱਸਪੀ ਹਨ। ਨਵੇਂ ਭਰਤੀ ਹੋਏ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਭਰੋਸਾ ਜਤਾਇਆ ਕਿ ਉਹ ਆਪਣੀ ਕਾਬਲੀਅਤ ਨਾਲ ਪੰਜਾਬ ਪੁਲੀਸ ਨੂੰ ਹੋਰ ਸਮਰੱਥ ਬਣਾਉਣ ਵਿੱਚ ਕਾਮਯਾਬ ਹੋਣਗੇ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਸਮਾਜ ਵਿਰੋਧੀ ਤੱਤਾਂ ਤੋਂ ਦੋ ਕਦਮ ਅੱਗੇ ਰਹਿਣ ਦੀ ਜ਼ਰੂਰਤ ਹੈ ਜਿਸ ਲਈ ਸਿਖਲਾਈ ਵਿਚ ਇਲੈਕਟ੍ਰੋਨਿਕ ਅਤੇ ਆਈਟੀ ਤਕਨੀਕਾਂ ਨੂੰ ਵੀ ਵੱਡੀ ਅਹਿਮੀਅਤ ਦਿੱਤੇ ਜਾਣਾ ਸਮੇਂ ਦੀ ਲੋੜ ਹੈ। 


ਇਸ ਮੌਕੇ ਮੁੱਖ ਮੰਤਰੀ ਵੱਲੋਂ ਬਹਾਦਰੀ ਦਿਖਾਉਣ ਲਈ ਇਕ ਪੁਲੀਸ ਮੈਡਲ ਪ੍ਰਦਾਨ ਕੀਤਾ ਗਿਆ ਅਤੇ ਡਾਇਰੈਕਟਰ ਵਿਜੀਲੈਂਸ ਬੀਕੇ ਉੱਪਲ, ਆਈਜੀ ਗੁਰਪ੍ਰੀਤ ਦਿਓ, ਡੀਆਈਜੀ ਰਣਬੀਰ ਖੱਟੜਾ, ਵਧੀਕ ਆਈਜੀ ਅਰੁਣ ਸੈਣੀ ਅਤੇ ਵਧੀਕ ਡੀਜੀ ਰੋਹਿਤ ਚੌਧਰੀ ਸਮੇਤ ਸੱਤ ਅਧਿਕਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸ਼ਾਨਦਾਰ ਸੇਵਾਵਾਂ ਲਈ 59 ਪੁਲੀਸ ਮੈਡਲ ਵੀ ਪ੍ਰਦਾਨ ਕੀਤੇ ਗਏ ਜਿਸ ਵਿੱਚ 3 ਏਡੀਜੀਪੀ, 2 ਆਈਜੀਪੀ, 2 ਡੀਆਈਜੀ, 12 ਐੱਸਐੱਸਪੀ/ ਕਮਾਂਡੈਂਟ/ਡੀਸੀਪੀ/ ਏਆਈਜੀ, 1 ਡੀਐੱਸਪੀ, 18 ਇੰਸਪੈਕਟਰ, 14 ਸਬ-ਇੰਸਪੈਕਟਰ, 14 ਏਐੱਸਆਈ ਅਤੇ 1 ਹੈੱਡ ਕਾਂਸਟੇਬਲ ਸ਼ਾਮਿਲ ਹਨ।

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement