
ਨਵੀਂ ਦਿੱਲੀ: ਗਰਮੀ ਸ਼ੁਰੂ ਹੋ ਚੁੱਕੀ ਹੈ, ਅਜਿਹੇ 'ਚ ਬਿਜਲੀ ਦੀ ਵਰਤੋਂ ਵੱਧ ਜਾਂਦੀ ਹੈ। ਲੋਕਾਂ ਨੂੰ ਲੱਗਦਾ ਹੈ ਕਿ ਏਅਰ ਕੰਡੀਸ਼ਨਰ, ਫਰਿੱਜ਼ ਅਤੇ ਕੂਲਰ ਦੇ ਚਲਦੇ ਉਨ੍ਹਾਂ ਦਾ ਬਿਜਲੀ ਦਾ ਬਿਲ ਜ਼ਿਆਦਾ ਆ ਰਿਹਾ ਹੈ ਪਰ ਅਜਿਹਾ ਨਹੀਂ ਹੈ, ਕਈ ਵਾਰ ਇਹਨਾਂ ਉਪਕਰਨਾਂ 'ਚ ਜ਼ਿਆਦਾ ਬਿਜਲੀ ਦੀ ਖਪਤ ਦੇ ਚਲਦੇ ਆਉਂਦਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਇਹਨਾਂ ਚੀਜ਼ਾਂ ਦਾ ਗਰਮੀ 'ਚ ਇਸਤੇਮਾਲ ਸ਼ੁਰੂ ਕਰਨ ਨਾਲ ਪਹਿਲਾਂ ਇਹਨਾਂ ਦੀ ਮੰਟੇਨੈਂਸ 'ਤੇ ਧਿਆਨ ਦੇਣ ਦੇ ਨਾਲ ਕੁਝ ਸਾਵਧਾਨੀਆਂ ਵਰਤੀਆਂ ਜਾਣ ਤਾਂ ਬਿਜਲੀ ਦਾ ਬਿਲ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ।
ਏਸੀ ਦਾ ਫਿਲਟਰ ਬਦਲੋ
ਆਮਤੌਰ 'ਤੇ ਲੋਕ ਗਰਮੀ ਆਉਂਦੇ ਹੀ ਏਸੀ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਹਨ ਪਰ ਜੇਕਰ ਏਸੀ ਦੀ ਸਰਵਿਸ ਕਰਾ ਲਈ ਜਾਵੇ ਅਤੇ ਫਿਲਟਰ ਨੂੰ ਬਦਲ ਦਿੱਤਾ ਜਾਵੇ ਤਾਂ ਬਿਜਲੀ ਦੀ ਖਪਤ ਨੂੰ 15 ਤੋਂ 20 ਫੀਸਦੀ ਤੱਕ ਘਟਾਇਆ ਜਾ ਸਕਦਾ ਹੈ ਅਤੇ ਇਸ ਤੋਂ ਬਿਜਲੀ ਦੀ ਖਪਤ ਘੱਟਣ ਦੇ ਇਲਾਵਾ ਆਵਾਜ਼ 'ਚ ਵੀ ਕਮੀ ਆਉਂਦੀ ਹੈ।
ਵਾਸ਼ਿੰਗ ਮਸ਼ੀਨ ਦੀ ਸਰਵਿਸ ਕਰਾ ਲਵੋ
ਗਰਮੀਆਂ 'ਚ ਕੱਪੜੇ ਜ਼ਿਆਦਾ ਗੰਦੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਧੋਣ ਲਈ ਵਾਸ਼ਿੰਗ ਮਸ਼ੀਨ ਜ਼ਿਆਦਾ ਚਲਾਉਣੀ ਪੈਂਦੀ ਹੈ। ਅਜਿਹੇ 'ਚ ਵਾਸ਼ਿੰਗ ਮਸ਼ੀਨ ਦੀ ਸਰਵਿਸ ਕਰਾ ਲੈਣ ਨਾਲ ਜਿੱਥੇ ਉਸਦੀ ਲਾਇਫ ਵੱਧ ਜਾਵੇਗੀ, ਉਥੇ ਹੀ ਇਹ ਬਿਜਲੀ ਦੀ ਖਪਤ ਵੀ ਘੱਟ ਕਰੇਗੀ।
ਇਸ ਤਰ੍ਹਾਂ ਚੈੱਕ ਕਰੋ ਬਿਜਲੀ ਦੀ ਖਪਤ
ਘਰ 'ਚ ਬਿਜਲੀ ਦੇ ਬੋਰਡ 'ਚ ਜਲਣ ਵਾਲੇ ਲਾਲ ਰੰਗ ਦੇ ਇੰਡੀਕੇਟਰ 'ਚ ਬਿਜਲੀ ਦੀ ਖਪਤ ਹੁੰਦੀ ਹੈ। ਇਸ ਲਈ ਇਹ ਜਾਨਣਾ ਸਭ ਤੋਂ ਜਰੂਰੀ ਹੈ ਕਿ ਘਰ 'ਚ ਇਸਤੇਮਾਲ ਹੋਣ ਵਾਲੇ ਬਿਜਲੀ ਦੀ ਸਮੱਗਰੀਆਂ ਦਾ ਠੀਕ ਇਸਤੇਮਾਲ ਕਿਵੇਂ ਕੀਤਾ ਜਾਵੇ। ਜ਼ਰੂਰਤ ਖਤਮ ਹੁੰਦੇ ਹੀ ਉਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇ। ਘਰਾਂ 'ਚ ਇਸਤੇਮਾਲ ਹੋਣ ਵਾਲੀ ਹਰ ਸਮੱਗਰੀ 'ਤੇ ਲਿਖਿਆ ਹੁੰਦਾ ਹੈ ਕਿ ਉਹ ਕਿੰਨੇ ਵਾਟ ਬਿਜਲੀ ਖਰਚ ਕਰਦਾ ਹੈ।
ਜਾਣੋ ਬਿਜਲੀ ਦੀ ਖਪਤ
ਆਮ ਤੌਰ 'ਤੇ ਘਰ 'ਚ ਇਸਤੇਮਾਲ ਹੋਣ ਵਾਲਾ ਟੀਵੀ 100 ਵਾਟ ਦਾ ਹੁੰਦਾ ਹੈ। ਜੇਕਰ ਇਸਦਾ ਰੋਜ਼ 10 ਘੰਟੇ ਇਸਤੇਮਾਲ ਹੁੰਦਾ ਹੈ ਤਾਂ ਇਸਦਾ ਮਤਲਬ ਹੋਇਆ ਕਿ ਰੋਜ਼ ਇਸ 'ਚ 1 ਯੂਨਿਟ ਬਿਜਲੀ ਦੀ ਖਪਤ ਹੋਈ। ਇਸ ਤਰ੍ਹਾਂ ਮਹੀਨੇ 'ਚ 30 ਯੂਨਿਟ ਬਿਜਲੀ ਦੀ ਖਪਤ ਹੋਈ।