
ਸ਼ੁੱਕਰਵਾਰ ਨੂੰ ਬਠਿੰਡੇ ਦੇ ਪਿੰਡ ਗੁਲਾਬਗੜ ਵਿੱਚ ਗੈਂਗਸਟਰਾਂ ਅਤੇ ਪੁਲਿਸ ਦੇ ਵਿੱਚ ਹੋਈ ਮੁੱਠਭੇੜ ਨੂੰ ਗੌਂਡਰ ਗੈਂਗ ਨੇ ਫੇਕ ਐਨਕਾਊਂਟਰ ਕਰਾਰ ਦਿੱਤਾ ਹੈ। ਸ਼ੇਰਾ ਖੁੱਬਨ ਗਰੁੱਪ ਨਾਮ ਦੇ ਫੇਸਬੁਕ ਪੇਜ ਉੱਤੇ ਗੌਂਡਰ ਗੈਂਗ ਨੇ ਲਿਖਿਆ ਹੈ ਕਿ ਸਟਾਰ ਲਗਾਉਣ ਲਈ ਬਠਿੰਡਾ ਪੁਲਿਸ ਫੇਕ ਐਨਕਾਊਂਟਰ ਕਰਵਾ ਰਹੀ ਹੈ।
ਪੁਲਿਸ ਨੂੰ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ ਇਸਤੋਂ ਪਹਿਲਾਂ ਵੀ ਪੁਲਿਸ ਨੇ ਕਈ ਫੇਕ ਐਨਕਾਊਂਟਰ ਕੀਤੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਜਵਾਬੀ ਫਾਇਰ ਕੀਤੇ ਗਏ ਸਨ ਤਾਂ ਇੱਕ ਵੀ ਪੁਲਿਸ ਕਰਮਚਾਰੀ ਜਖ਼ਮੀ ਕਿਉਂ ਨਹੀਂ ਹੋਇਆ।
ਅਜਿਹੀ ਪੁਲਿਸ ਦੇ ਕਾਰਨ ਹੀ ਸਰਕਾਰ ਘਟੀਆ ਕਹਾਉਂਦੀ ਹੈ। ਪੰਜਾਬ ਵਿੱਚ ਹੋਰ ਕਈ ਵੱਡੇ ਸ਼ਹਿਰ ਹਨ। ਉੱਥੇ ਦੀ ਪੁਲਿਸ ਦਾ ਵੀ ਨਾ- ਜਾਣੇੇ ਕਿੰਨੀ ਵਾਰ ਗੈਂਗਸਟਰਾਂ ਦੇ ਨਾਲ ਮੁਕਾਬਲਾ ਹੋਇਆ ਹੈ। ਉਨ੍ਹਾਂ ਨੇ ਤਾਂ ਉਨ੍ਹਾਂ ਨੂੰ ਜਿੰਦਾ ਗਿਰਫਤਾਰ ਕੀਤਾ ਸੀ।
ਇਕੱਲੀ ਬਠਿੰਡਾ ਪੁਲਿਸ ਨੂੰ ਹੀ ਜ਼ਿਆਦਾ ਚਰਬੀ ਚੜ੍ਹੀ ਹੋਈ ਹੈ, ਜੋ ਮੋਢਿਆਂ ਉੱਤੇ ਸਟਾਰ ਲਗਾਉਣ ਦੀ ਹੋੜ ਵਿੱਚ ਗਲਤ ਕੰਮ ਨੂੰ ਅੰਜਾਮ ਦੇ ਰਹੀ ਹੈ। ਉਂਜ ਕਿਹੜਾ ਸਾਰੀ ਉਮਰ ਸਰਕਾਰੀ ਨੌਕਰੀ ਰਹਿਣੀ ਹੈ। ਜਿਵੇਂ ਤੁਸੀ ਇਹ ਸਭ ਕਰ ਰਹੇ ਹੋ ਯਾਦ ਰੱਖਣਾ ਕੱਲ ਨੂੰ ਵਾਰੀ ਤੁਹਾਡੀ ਵੀ ਆ ਸਕਦੀ ਹੈ। ਚੰਗਾ ਬੁਰਾ ਸਭ ਕੁਝ ਇੱਥੇ ਹੀ ਭੁਗਤਣਾ ਪਵੇਗਾ।