
ਨਵੀਂ ਦਿੱਲੀ : ਦੇਸ਼ ਦੇ ਨਾਲ ਦੁਨੀਆ ਭਰ ਵਿਚ ਕਈ ਯੂਜ਼ਰਸ ਗੂਗਲ ਤੋਂ ਪੈਸਾ ਕਮਾ ਰਹੇ ਹਨ। ਇਸ ਦੀ ਖ਼ਾਸ ਗੱਲ ਇਹ ਹੈ ਕਿ ਗੂਗਲ ਤੁਹਾਨੂੰ ਡਾਲਰ ਵਿਚ ਪੈਸਾ ਦਿੰਦਾ ਹੈ, ਯਾਨੀ ਤੁਸੀਂ ਭਾਰਤ ਵਿਚ ਹੋ ਤਾਂ ਫਿਰ ਡਾਲਰ ਵਿਚ ਮਿਲਣ ਵਾਲਾ ਪੈਸਾ ਰੁਪਏ ਵਿਚ ਕਈ ਗੁਣਾ ਹੋ ਜਾਂਦਾ ਹੈ। ਗੂਗਲ ਦੀ ਇੱਕ ਕੰਪਨੀ ਹੈ ਐਡਸੈਂਸ। ਇਸ ਕੰਪਨੀ ਦਾ ਦੁਨੀਆ ਵਿਚ ਸਭ ਤੋਂ ਵੱਡਾ ਅਤੇ ਜ਼ਿਆਦਾ ਪੈਸੇ ਦੇਣ ਵਾਲਾ ਐਡਸ ਨੈੱਟਵਰਕ ਹੈ।
ਯਾਨੀ ਤੁਹਾਡੇ ਕੀਤੇ ਗਏ ਕੰਮ ‘ਤੇ ਇਹ ਐਡਜ਼ ਦਿੰਦਾ ਹੈ ਅਤੇ ਉਸ ਐਡਜ਼ ਤੋਂ ਕੰਪਨੀ ਦੇ ਨਾਲ ਤੁਹਾਡੀ ਵੀ ਕਮਾਈ ਹੁੰਦੀ ਹੈ। ਲੋਕ ਇਸ ਤੋਂ ਲੱਖਾਂ ਰੁਪਏ ਕਮਾ ਰਹੇ ਹਨ, ਉਹ ਵੀ ਘਰ ਬੈਠੇ। ਦਰਅਸਲ ਐਡਸੈਂਸ ਗੂਗਲ ਦੀਆਂ ਦੂਜੀਆਂ ਕੰਪਨੀਆਂ ਜਿਵੇਂ ਯੂ ਟਿਊਬ, ਬਲੌਗ ਵੈਬਸਾਈਟ ‘ਤੇ ਐਡਜ਼ ਲਿਆਉਣ ਦਾ ਕੰਮ ਕਰਦੀ ਹੈ। ਅਜਿਹੇ ਵਿਚ ਜਦੋਂ ਤੁਹਾਡੇ ਵੀਡੀਓ ਜਾਂ ਆਰਟੀਕਲ ‘ਤੇ ਯੂਜ਼ਰਸ਼ ਦੀ ਗਿਣਤੀ ਵਧਣ ਲੱਗਦੀ ਹੈ ਤਾਂ ਤੁਹਾਡੀ ਕਮਾਈ ਸ਼ੁਰੂ ਹੋ ਜਾਂਦੀ ਹੈ।
ਗੂਗਲ ਤੋਂ ਪੈਸਾ ਕਮਾਉਣ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾਂ ਜੀਮੇਲ ਆਈਡੀ ਬਣਾਉਣੀ ਹੋਵੇਗੀ। ਹੁਣ ਇਸ ਆਈਡੀ ਨਾਲ ਯੂਜ਼ਰ ਨੂੰ ਯੂ ਟਿਊਬ ਜਾਂ ਬਲਾਕ ‘ਤੇ ਆਪਣਾ ਪੇਜ਼ ਬਣਾਉਣਾ ਹੋਵੇਗਾ। ਹੁਣ ਇਸ ਪੇਜ਼ ‘ਤੇ ਵੀਡੀਓ ਜਾਂ ਆਰਟੀਕਲ ਅਪਲੋਡ ਕਰਨੇ ਹੋਣਗੇ। ਹੁਣ ਵੀਡੀਓ ਅਤੇ ਆਰਟੀਕਲ ਨੂੰ ਮਾਨੀਟਾਈਜ਼ ਕਰਨ ਦੇ ਲਈ ਗੂਗਲ ਐਡਸੈਂਸ ‘ਤੇ ਲਾਗਇਨ ਕਰੋ। ਧਿਆਨ ਰਹੇ ਕਿ ਯੂ ਟਿਊਬ, ਬਲਾਗ ਅਤੇ ਐਡਸੈਂਸ ‘ਤੇ ਤੁਹਾਡੀ ਇੱਕ ਹੀ ਜੀਮੇਲ ਆਈਡੀ ਕੰਮ ਕਰੇਗੀ।
ਐਡਸੈਂਸ ਵਿਚ ਲਾਗਇਨ ਤੋਂ ਬਾਅਦ ਜ਼ਰੂਰੀ ਡਾਟਾ ਜਿਵੇਂ ਨਾਮ, ਪਤਾ, ਫ਼ੋਨ ਜਾਂ ਹੋਰ ਨੂੰ ਫਿੱਲ ਕਰ ਲਓ। ਤੁਹਾਡਾ ਐਡਸੈਂਸ ਅਕਾਊਂਟ ਰੇਡੀ ਹੋ ਜਾਵੇਗਾ। ਹੁਣ ਤੁਹਾਨੂੰ ਵੀਡੀਓ ਜਾਂ ਆਰਟੀਕਲ ‘ਤੇ ਐਡ ਆਉਂਦੀ ਹੈ ਤਾਂ ਉਸ ਦਾ ਤੁਹਾਨੂੰ ਪੈਸਾ ਮਿਲੇਗਾ। ਧਿਆਨ ਰਹੇ ਜਦੋਂ ਤੁਹਾਡੇ ਅਕਾਊਂਡ ਵਿਚ 100 ਡਾਲਰ ਆ ਜਾਣਗੇ ਤਾਂ ਤੁਹਾਨੂੰ ਇੱਕ ਪਿੰਨ ਨੰਬਰ ਭੇਜਿਆ ਜਾਵੇਗਾ।
ਇਸ ਪਿੰਨ ਦੀ ਮਦਦ ਨਾਲ ਤੁਸੀਂ ਆਪਣੇ ਉਸ ਬੈਂਕ ਅਕਾਊਂਟ ਨੂੰ ਰਜਿਸਟਰ ਕਰ ਦਿਓ, ਜਿਸ ‘ਤੇ ਤੁਸੀਂ ਪੈਸਾ ਲੈਣਾ ਚਾਹੁੰਦੇ ਹੋ। ਹੁਣ ਜਦੋਂ ਵੀ ਤੁਹਾਡੇ ਅਕਾਊਂਟ ਵਿਚ 100 ਡਾਲਰ ਹੋਣਗੇ, ਐਡਸੈਂਸ ਉਸ ਦੀ ਪੇਮੈਂਟ ਆਟੋਮੈਟਿਕ ਕਰ ਦੇਵੇਗੀ।