ਮਲੇਸ਼ੀਆ ਦੇ ਇਪੋਹ ਵਿਖੇ ਚੱਲ ਰਹੇ 27ਵੇਂ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ‘ਚ ਭਾਰਤ ਨੇ ਆਪਣੇ 4 ਮੈਚਾਂ ਵਿਚੋਂ ਹੁਣ ਤੱਕ ਸਿਰਫ ਇੱਕ ਹੀ ਮੈਚ ‘ਚ ਜਿੱਤ ਦਰਜ ਕੀਤੀ ਹੈ। ਪਿਛਲੇ ਮੈਚ ਵਿਚ ਭਾਰਤ ਨੇ ਮਲੇਸ਼ੀਆ ਖ਼ਿਲਾਫ਼ 5-1 ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਵਲੋਂ ਹੁਣ ਤੱਕ ਇਸ ਟੂਰਨਾਮੈਂਟ ਵਿਚ ਪਿਛਲੇ ਮੈਚ ਤੋਂ ਇਲਾਵਾ ਹੋਰ ਕਿਸੇ ਵੀ ਮੈਚ ਵਿਚ ਕੋਈ ਖ਼ਾਸ ਜ਼ੋਰ ਨਹੀਂ ਦਿਖਾ ਸਕੀ।
ਭਾਰਤ ਨੇ ਹੁਣ ਤੱਕ ਇਸ ਟੂਰਨਾਮੈਂਟ ‘ਚ ਇੱਕ ਡਰਾਅ ਮੈਚ ਖੇਡਿਆ ਹੈ। ਭਾਰਤ ਨੇ ਇੰਗਲੈਂਡ ਖ਼ਿਲਾਫ਼ ਮੈਚ 1-1 ਨਾਲ ਡਰਾਅ ਖੇਡਿਆ ਸੀ।ਆਸਟ੍ਰੇਲੀਆ ਖ਼ਿਲਾਫ਼ ਭਾਰਤ 2-4 ਨਾਲ ਮੈਚ ਹਾਰਿਆ ਸੀ ਅਤੇ ਇਸ ਤੋਂ ਪਹਿਲਾਂ ਅਰਜਨਟੀਨਾ ਹੱਥੋਂ 2-3 ਦੇ ਫਰਕ ਨਾਲ ਭਾਰਤ ਦੀ ਮੈਚ ਵਿਚ ਹਾਰ ਹੋਈ ਸੀ। ਹੁਣ ਇਸ ਟੂਰਨਾਮੈਂਟ ਵਿਚ ਭਾਰਤ ਦਾ ਅਗਲਾ ਮੈਚ ਅੱਜ 9 ਮਾਰਚ ਨੂੰ 3.30 ਵਜੇ ਹੋਵੇਗਾ ਆਇਰਲੈਂਡ ਖ਼ਿਲਾਫ਼।
ਭਾਰਤ ਨੂੰ ਇਸ ਟੂਰਨਾਮੈਂਟ ਦੇ ਫਾਈਨਲ ਵੱਲ ਜਾਣ ਲਈ ਅੱਜ ਦੇ ਇਸ ਮੈਚ ਵਿਚ ਵੱਡੇ ਫਰਕ ਨਾਲ ਜਿੱਤ ਦਰਜ ਕਰਨੀ ਹੋਵੇਗੀ। ਐਨਾ ਹੀ ਨਹੀਂ ਭਾਰਤ ਨੂੰ ਅੱਜ ਦੇ ਮੈਚ ਵਿਚ ਆਇਰਲੈਂਡ ਖ਼ਿਲਾਫ਼ ਮੈਚ ਵੱਡੇ ਫ਼ਰਕ ਨਾਲ ਜਿੱਤਣਾ ਤਾਂ ਹੋਵੇਗਾ ਹੀ ਅਤੇ ਨਾਲ ਹੀ ਹੋਰ ਮੈਚਾਂ ਦੇ ਨਤੀਜੇ ਆਪਣੇ ਪੱਖ ਵਿੱਚ ਹੋਣ ਦੀ ਆਸ ਵੀ ਕਰਨੀ ਹੋਵੇਗੀ।
ਭਾਰਤ ਇਸ ਟੂਰਨਾਮੈਂਟ ਦੇ ਫਾਈਨਲ ਦੇ ਰਾਹ ਤਾਂ ਹੀ ਜਾ ਸਕਦਾ ਹੈ ਜੇਕਰ ਬਾਕੀ ਟੀਮਾਂ ਦੀ ਖੇਡ ‘ਚ ਭਾਰਤ ਅਨੁਸਾਰ ਵੱਡੇ ਉਲਟ ਫੇਰ ਹੋਣਗੇ। ਇਸ ਮੈਚ ਤੋਂ ਬਾਅਦ ਹਾਲੇ ਕਾਂਸੀ ਦੇ ਤਗਮੇ ਲਈ ਮੈਚ ਵੀ ਹੋਣਾ ਹੈ। ਭਾਰਤ ਕੋਲ ਇਸ ਟੂਰਨਾਮੈਂਟ ਵਿਚ ਜਿੱਤਣ ਲਈ ਹਾਲੇ ਵੀ ਬਹੁਤ ਕੁਝ ਹੈ ਅਤੇ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਭਾਰਤ ਅੱਜ ਦੇ ਮੈਚ ਵਿਚ ਜਿੱਤ ਦਰਜ ਕਰਦਾ ਹੈ।
ਪਹਿਲੇ ਤਿੰਨ ਮੈਚਾਂ ਵਿੱਚ ਉਮੀਦ ਮੁਤਾਬਕ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹਿਣ ਮਗਰੋਂ ਭਾਰਤੀ ਟੀਮ ਨੇ ਮੇਜ਼ਬਾਨ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਪਹਿਲੀ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤ ਨੂੰ ਓਲੰਪਿਕ ਚੈਂਪੀਅਨ ਅਰਜਨਟੀਨਾ ਖ਼ਿਲਾਫ਼ 2-3 ਅਤੇ ਵਿਸ਼ਵ ਚੈਂਪੀਅਨ ਆਸਟਰੇਲੀਆ ਖ਼ਿਲਾਫ਼ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਟੀਮ ਨੇ ਇੰਗਲੈਂਡ ਨਾਲ 1-1 ਗੋਲਾਂ ਨਾਲ ਡਰਾਅ ਖੇਡਿਆ ਸੀ।
ਆਸਟਰੇਲੀਆ ਦੀ ਟੀਮ ਚਾਰ ਮੈਚਾਂ ਵਿੱਚ ਚਾਰ ਜਿੱਤਾਂ ਦਰਜ ਕਰਕੇ ਪਹਿਲਾਂ ਹੀ ਫਾਈਨਲ ਵਿੱਚ ਪਹੁੰਚ ਚੁੱਕੀ ਹੈ ਜਦਕਿ ਆਇਰਲੈਂਡ ਤੋਂ ਇਲਾਵਾ ਬਾਕੀ ਚਾਰ ਟੀਮਾਂ ਕੋਲ ਖ਼ਿਤਾਬੀ ਮੁਕਾਬਲੇ ਵਿੱਚ ਥਾਂ ਬਣਾਉਣ ਦਾ ਹਾਲੇ ਵੀ ਪੂਰਾ ਮੌਕਾ ਹੈ।
end-of