ਹਨੀਪ੍ਰੀਤ ਦੇ ਬਾਅਦ ਹੁਣ ਕਿੱਥੇ ਚਲੀ ਗਈ ਵਿਪਾਸਨਾ ?
Published : Sep 18, 2017, 4:05 pm IST
Updated : Sep 18, 2017, 11:35 am IST
SHARE ARTICLE

ਬਲਾਤਕਾਰ ਮਾਮਲੇ 'ਚ ਸਜਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਕਹੀ ਜਾਣ ਵਾਲੀ ਧੀ ਹਨੀਪ੍ਰੀਤ ਦੇ ਬਾਅਦ ਡੇਰੇ ਦੀ ਪ੍ਰਧਾਨ ਵਿਪਾਸਨਾ ਇੰਸਾ ਦੇ ਵੀ ਲਾਪਤਾ ਹੋਣ ਦੀ ਖਬਰ ਆ ਰਹੀ ਹੈ। ਉੱਥੇ ਹੀ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਵਿਪਾਸਨਾ ਹੋ ਸਕਦਾ ਹੈ ਗ੍ਰਿਫਤਾਰੀ ਤੋਂ ਬਚਣ ਲਈ ਅੰਡਰਗਰਾਊਂਡ ਹੋ ਗਈ ਹੈ। 

ਵਿਪਾਸਨਾ ਇੰਸਾ ਸਿਰਸਾ ਸਥਿੱਤ ਸਕੂਲ ਦੀ ਵਿਦਿਆਰਥਣ ਸੀ। ਉਸ ਨੇ ਗ੍ਰੈਜੁਏਟ ਦੀ ਡਿਗਰੀ ਹਾਸਿਲ ਕਰ ਲਈ ਸੀ। ਇਸ ਤੋਂ ਬਾਅਦ ਉਸਨੂੰ ਗੁਰੂ ਬ੍ਰਹਮਚਾਰਿਣੀ ਦੀ ਉਪਾਧੀ ਦਿੱਤੀ ਗਈ, ਫਿਰ ਬਾਅਦ ਵਿੱਚ ਉਸ ਨੂੰ ਡੇਰਾ ਦੀ ਚੇਅਰਪ੍ਰਸਨ ਬਣਾਇਆ ਗਿਆ। ਡੇਰੇ ਵਿੱਚ ਸਭ ਤੋਂ ਉੱਤੇ ਰਾਮ ਰਹੀਮ ਸਨ, ਉਸ ਤੋਂ ਬਾਅਦ ਹਨੀਪ੍ਰੀਤ ਦਾ ਨਾਂ ਆਉਂਦਾ ਹੈ, ਤੀਜੇ ਨੰਬਰ 'ਤੇ ਵਿਪਾਸਨਾ ਇੰਸਾ ਦਾ ਨਾਂ ਹੈ। 


ਇਸ ਵਿੱਚ ਡੇਰਾ ਸੱਚਾ ਸੌਦਾ ਦੇ ਉਦੈਪੁਰ ਡਵੀਜ਼ਨ ਦੇ ਪ੍ਰਮੁੱਖ ਪ੍ਰਦੀਪ ਨੇ ਜਾਣਕਾਰੀ ਦਿੱਤੀ ਹੈ ਕਿ ਹਨੀਪ੍ਰੀਤ ਨੇਪਾਲ ਵਿੱਚ ਹੈ। ਪ੍ਰਦੀਪ ਨੂੰ ਸ਼ਨੀਵਾਰ ਦੇਰ ਰਾਤ ਹਰਿਆਣਾ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਉੱਧਰ ਨੇਪਾਲ ਪੁਲਿਸ ਨੇ ਵੀ ਸ਼ੱਕ ਜਾਹਿਰ ਕੀਤਾ ਹੈ ਕਿ ਹਨੀਪ੍ਰੀਤ ਉੱਥੇ ਹੀ ਹੈ ਅਤੇ ਵਾਰ - ਵਾਰ ਆਪਣੀ ਲੋਕੇਸ਼ਨ ਬਦਲ ਰਹੀ ਹੈ। ਪੁਲਿਸ ਨੂੰ ਇਸ ਗੱਲ ਦੀ ਵੀ ਜਾਣਕਾਰੀ ਮਿਲੀ ਹੈ ਕਿ ਰਾਮ ਰਹੀਮ ਦੇ ਸਜਾ ਦੇ ਐਲਾਨ ਤੋਂ ਪਹਿਲਾਂ ਹੀ ਹਨੀਪ੍ਰੀਤ ਨੇ ਵਿਦੇਸ਼ ਭੱਜਣ ਦਾ ਪੂਰਾ ਪਲਾਨ ਬਣਾ ਲਿਆ ਸੀ। ਦੱਸ ਦਈਏ ਕਿ ਰਾਮ ਰਹੀਮ ਦੇ ਹਰ ਕਾਲੇ ਕਾਰਨਾਮੇ ਵਿੱਚ ਹਨੀਪ੍ਰੀਤ ਬਰਾਬਰ ਦੀ ਹਿੱਸੇਦਾਰ ਹੈ।  

ਵਿਪਾਸਨਾ ਮਨਾਂ ਕਰਦੀ ਰਹੀ ਕਿ ਹਨੀਪ੍ਰੀਤ ਸੰਪਰਕ ਵਿੱਚ ਹੈ 

ਗੁਰੂ ਬ੍ਰਹਮਚਾਰੀ ਵਿਪਾਸਨਾ

ਸ਼ੁਰੂਆਤ ਵਿੱਚ ਵਿਪਾਸਨਾ ਇੰਸਾਂ ਇਸ ਗੱਲ ਤੋਂ ਮਨਾਂ ਕਰਦੀ ਰਹੀ ਕਿ ਹਨੀਪ੍ਰੀਤ ਉਸਦੇ ਸੰਪਰਕ ਵਿੱਚ ਸੀ, ਉਸਨੇ ਬਕਾਇਦਾ ਮੀਡੀਆ ਦੇ ਜਰੀਏ ਹਨੀਪ੍ਰੀਤ ਨੂੰ ਆਤਮ ਸਮਰਪਣ ਕਰਨ ਦੀ ਸਲਾਹ ਵੀ ਦੇ ਪਾਈ ਪਰ ਸੰਜੈ ਚਾਵਲਾ ਦੇ ਖੁਲਾਸੇ ਦੇ ਬਾਅਦ ਆਖ਼ਿਰਕਾਰ ਵਿਪਾਸਨਾ ਇੰਸਾ ਨੂੰ ਸਵੀਕਾਰ ਕਰਨਾ ਪਿਆ ਕਿ 25 ਅਗਸਤ ਦੀ ਰਾਤ ਨੂੰ ਹਨੀਪ੍ਰੀਤ ਉਸਦੇ ਸੰਪਰਕ ਵਿੱਚ ਸੀ। ਹਨੀਪ੍ਰੀਤ ਦੇ ਨਾਲ ਅਣਹੋਣੀ ਦਾ ਡਰ ਵੀ ਹੁਣ ਗਹਿਰਾਉਣ ਲੱਗਾ ਹੈ।
ਇਸ ਲਈ ਜਾਂਚ ਵਿੱਚ ਜੁਟੀ ਏਜੰਸੀਆਂ ਨੂੰ ਵੀ ਇਹ ਸਾਫ਼ ਲੱਗਣ ਲੱਗਾ ਹੈ ਕਿ ਡੇਰਾ ਚੇਅਰਪਰਸਨ ਵਿਪਾਸਨਾ ਇੰਸਾ ਹੀ ਹੁਣ ਹਨੀਪ੍ਰੀਤ ਦੇ ਬਾਰੇ ਵਿੱਚ ਠੋਸ ਜਾਣਕਾਰੀ ਦੇ ਸਕਦੀ ਹੈ।

ਇੰਸਪੈਕਟਰ ਅਸ਼ੋਕ ਦੀ ਅਗਵਾਈ ਵਿੱਚ ਪੰਚਕੂਲਾ ਪੁਲਿਸ ਹਨੀਪ੍ਰੀਤ ਅਤੇ ਆਦਿਤਿਆ ਇੰਸਾ ਦੀ ਤਲਾਸ਼ ਵਿੱਚ ਸਿਰਸਾ ਵਿੱਚ ਡੇਰਾ ਡਾਲ ਕੇ ਬੈਠੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੰਚਕੂਲਾ ਪੁਲਿਸ ਨੇ ਵਿਪਾਸਨਾ ਇੰਸਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਵਿਪਾਸਨਾ ਨਾਲ ਉਨ੍ਹਾਂ ਦਾ ਸੰਪਰਕ ਨਹੀਂ ਹੋ ਪਾਇਆ। ਇਸ ਲਈ ਹੁਣ ਕਿਸੇ ਵੀ ਸਮੇਂ ਪੁਲਿਸ ਵਿਪਾਸਨਾ ਇੰਸਾ ਨੂੰ ਹਿਰਾਸਤ ਵਿੱਚ ਲੈ ਸਕਦੀ ਹੈ।

ਵਿਪਾਸਨਾ ਨੇ ਸੰਜੈ ਨੂੰ ਬੋਲਿਆ ਸੀ ਹਨੀਪ੍ਰੀਤ ਨੂੰ ਲਿਆਉਣ ਨੂੰ

ਸੰਜੈ ਚਾਵਲਾ ਨੂੰ ਵੀ ਡੇਰਾ ਚੇਅਰਪਰਸਨ ਵਿਪਾਸਨਾ ਇੰਸਾ ਨੇ ਸ਼ਾਮ ਛੇ ਵਜੇ ਫੋਨ ਕਰਕੇ ਹਨੀਪ੍ਰੀਤ ਨੂੰ ਸੁਨਾਰੀਆ ਜੇਲ੍ਹ ਤੋਂ ਲਿਆਉਣ ਲਈ ਬੋਲਿਆ ਸੀ। ਸੰਜੈ ਚਾਵਲਾ ਅਤੇ ਉਸਦੇ ਸਾਥੀ ਜਿਤੇਂਦਰ ਅਤੇ ਵੇਦਪ੍ਰਕਾਸ਼ ਹਨੀਪ੍ਰੀਤ ਨੂੰ ਸੁਨਾਰੀਆ ਜੇਲ੍ਹ ਤੋਂ ਲੈ ਕੇ ਆਏ। ਹਨੀਪ੍ਰੀਤ ਰਾਤ ਨੌਂ ਵਜੇ ਤੋਂ ਲੈ ਕੇ ਦਸ ਵਜੇ ਤੱਕ ਸੰਜੈ ਚਾਵਲਾ ਦੇ ਘਰ ਉੱਤੇ ਰਹੀ। ਉਹ ਕਾਫ਼ੀ ਪਰੇਸ਼ਾਨ ਸੀ ਅਤੇ ਉਸਨੇ ਕਿਸੇ ਨਾਲ ਵੀ ਕੋਈ ਗੱਲ ਨਾ ਕੀਤੀ। 


ਇਸ ਲਿਸਟ ਵਿੱਚ ਹਨੀਪ੍ਰੀਤ ਇੰਸਾ ਅਤੇ ਵਿਪਾਸਨਾ ਇੰਸਾ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਉਥੇ ਹੀ ਵਿਪਾਸਨਾ ਰਾਮ ਰਹੀਮ ਦੇ ਡੇਰੇ ਨੂੰ ਸੰਭਾਲ ਰਹੀ ਹੈ। ਪਰ ਕੁੱਝ ਦਿਨ ਤੋਂ ਪੁਲਿਸ ਦਾ ਉਸਤੋਂ ਵੀ ਕੋਈ ਸੰਪਰਕ ਨਹੀਂ ਹੋ ਪਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਹਨੀਪ੍ਰੀਤ ਤੋਂ ਪਹਿਲਾਂ ਵਿਪਾਸਨਾ ਬਾਬੇ ਦੇ ਬੇਹੱਦ ਕਰੀਬ ਸੀ ਪਰ ਹਨੀਪ੍ਰੀਤ ਦੇ ਰਾਮ ਰਹੀਮ ਦੇ ਨਜਦੀਕ ਆਉਂਦੇ ਹੀ ਉਸਦੀ ਕਮਿਸਟਰੀ ਵਿਗੜ ਗਈ। ਇਸਦੇ ਬਾਅਦ ਰਾਮ ਰਹੀਮ ਨੇ ਵਿਪਾਸਨਾ ਨੂੰ ਡੇਰੇ ਦੇ ਦੂਜੇ ਕੰਮ ਵਿੱਚ ਲਗਾ ਦਿੱਤਾ। ਦੋਨੋਂ ਹੋਈਆਂ ਗਾਇਬ... 

ਜਿਕਰੇਯੋਗ ਹੈ ਕਿ ਵਿਪਾਸਨਾ ਅਤੇ ਹਨੀਪ੍ਰੀਤ ਦੇ ਵਿੱਚ ਛੱਤੀ ਦਾ ਆਂਕੜਾ ਮੰਨਿਆ ਜਾਂਦਾ ਹੈ। ਇੱਕ ਤਰਫ ਜਿੱਥੇ ਹਨੀਪ੍ਰੀਤ ਨੇ ਆਪਣੇ ਆਪ ਨੂੰ ਗੁਰਮੀਤ ਰਾਮ ਰਹੀਮ ਦੀ ਅਸਲੀ ਵਾਰਿਸ ਹੋਣ ਦਾ ਐਲਾਨ ਕਰ ਪਾਇਆ ਸੀ। ਉਥੇ ਹੀ ਗੁਰਮੀਤ ਦੇ ਜੇਲ੍ਹ ਜਾਣ ਦੇ ਬਾਅਦ ਤੋਂ ਵਿਪਾਸਨਾ ਕਹਿੰਦੀ ਆ ਰਹੀ ਹੈ ਕਿ ਹਨੀਪ੍ਰੀਤ ਦਾ ਡੇਰਾ ਸੱਚਾ ਸੌਦਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਨਾ ਹੀ ਉਸਦੀ ਕੋਈ ਹਿੱਸੇਦਾਰੀ ਹੈ। ਆਪਣੇ ਆਪ ਵਿਪਾਸਨਾ ਵੀ ਨਹੀਂ ਚਾਹੁੰਦੀ ਕਿ ਹਨੀਪ੍ਰੀਤ ਦਾ ਹੁਣ ਡੇਰੇ ਵਿੱਚ ਕੋਈ ਦਖਲ ਹੋਵੇ। ਇਸ ਖਿੱਚੋਤਾਣ ਦੇ ਵਿੱਚ ਹਨੀਪ੍ਰੀਤ ਅਤੇ ਵਿਪਾਸਨਾ ਨੂੰ ਲੱਭਣਾ ਪੁਲਿਸ ਲਈ ਬਹੁਤ ਸਿਰਦਰਦ ਬਣਿਆ ਹੋਇਆ ਹੈ। 

ਲੁੱਕ ਆਉਟ ਨੋਟਿਸ ਜਾਰੀ ਕਰਨ ਦੇ ਬਾਵਜੂਦ ਵੀ ਪੁਲਿਸ ਹਨੀਪ੍ਰੀਤ ਦਾ ਕੋਈ ਸੁਰਾਗ ਨਹੀਂ ਲੱਭ ਪਾਈ।

ਪੁਲਿਸ ਨੂੰ ਨਹੀਂ ਪਤਾ ਕਿਥੇ ਹੈ ਵਿਪਾਸਨਾ

ਮੀਡੀਆ ਰਿਪੋਰਟਸ ਦੇ ਮੁਤਾਬਿਕ ਬੀਤੇ ਚਾਰ ਦਿਨਾਂ ਤੋਂ ਵਿਪਾਸਨਾ ਇੰਸਾ ਦੇ ਬਾਰੇ ਵਿੱਚ ਪੁਲਿਸ ਦੇ ਕੋਲ ਕੋਈ ਜਾਣਕਾਰੀ ਨਹੀਂ ਹੈ।
ਪੁਲਿਸ ਨੂੰ ਵਿਪਾਸਨਾ ਦੀ ਕੋਈ ਜਾਣਕਾਰੀ ਨਹੀਂ ਮਿਲ ਪਾ ਰਹੀ ਹੈ। ਜਦੋਂ ਪੁਲਿਸ ਨੇ ਡੇਰਾ ਮੈਨੇਜਮੈਂਟ ਕਮੇਟੀ ਦੇ 45 ਲੋਕਾਂ ਦੀ ਲਿਸਟ ਬਣਾਈ ਸੀ ਅਤੇ ਉਨ੍ਹਾਂ ਨੂੰ ਪੁੱਛਗਿਛ ਲਈ ਨੋਟਿਸ ਵੀ ਭੇਜਣ ਵਾਲੀ ਸੀ। ਪਰ ਨੋਟਿਸ ਭੇਜਿਆ ਜਾਂਦਾ, ਉਸਤੋਂ ਪਹਿਲਾਂ ਵਿਪਾਸਨਾ ਨੇ ਵੀ ਲੁੱਕਣ ਮੀਚੀ ਦਾ ਖੇਡ ਖੇਡਣਾ ਸ਼ੁਰੂ ਕਰ ਦਿੱਤਾ ਹੈ। 

ਮੰਨਿਆ ਜਾ ਰਿਹਾ ਹੈ ਕਿ ਡੇਰੇ ਦੇ ਹੁਣ ਵੀ ਕਈ ਅਜਿਹੇ ਰਾਜ ਦਬੇ ਹਨ, ਜੋ ਵਿਪਾਸਨਾ ਦੱਸ ਸਕਦੀ ਹੈ ਪਰ ਹੁਣ ਇਹ ਉਦੋਂ ਸੰਭਵ ਹੋਵੇਗਾ ਜਦੋਂ ਉਹ ਪੁਲਿਸ ਦੀ ਫੜ ਵਿੱਚ ਆਏ।

SHARE ARTICLE
Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement