ਹਸਪਤਾਲ ‘ਚੋਂ ਬੱਚਾ ਲੈ ਉੱਡੀ ਔਰਤ CCTV ‘ਚ ਹੋਈ ਕੈਦ
Published : Jan 9, 2018, 12:58 pm IST
Updated : Jan 9, 2018, 7:28 am IST
SHARE ARTICLE

ਮਾਤਾ ਕੌਸ਼ਲਿਆ ਸਰਕਾਰੀ ਹਸਪਤਾਲ ਵਿੱਚੋਂ ਇੱਕ ਔਰਤ ਨੇ ਨਵ-ਜਨਮਿਆ ਬੱਚਾ ਚੋਰੀ ਕਰ ਲਿਆ ਹੈ। ਹਸਪਤਾਲ ਸਟਾਫ ਤੇ ਵਾਰਸਾਂ ਦੀਆਂ ਅੱਖਾਂ ‘ਚ ਘੱਟਾ ਪਾ ਕੇ ਔਰਤ ਨੇ ਇੱਕ ਦਿਨ ਦਾ ਲੜਕਾ ਚੋਰੀ ਕਰ ਲਿਆ। ਹਸਪਤਾਲ ਨੇ ਵਾਰਸਾਂ ‘ਤੇ ਗੱਲ ਸੁੱਟਦਿਆਂ ਕਿਹਾ ਕਿ ਬੱਚਾ ਸੌਂਪਣ ਸਮੇਂ ਮਾਂ ਨੂੰ ਸਮਝਦਾਰੀ ਵਿਖਾਉਣੀ ਚਾਹੀਦੀ ਸੀ। 

ਬੀਤੇ ਕੱਲ੍ਹ ਸਮਾਣਾ ਦੀ ਰਹਿਣ ਵਾਲੀ ਸੰਦੀਪ ਕੌਰ ਨੇ ਬੀਤੇ ਕੱਲ੍ਹ ਸਵੇਰੇ ਚਾਰ ਵਜੇ ਪੁੱਤਰ ਨੂੰ ਜਨਮ ਦਿੱਤਾ ਸੀ। ਅੱਜ ਸਵੇਰੇ ਜਦੋਂ ਇਸ ਔਰਤ ਨੇ ਖ਼ੁਦ ਨੂੰ ਸਟਾਫ ਮੈਂਬਰ ਦੱਸ ਕੇ ਬੱਚਾ ਮੰਗਿਆ ਤਾਂ ਉਨ੍ਹਾਂ ਬੱਚਾ ਉਸ ਨੂੰ ਸੌਂਪ ਦਿੱਤਾ। 


ਉਹ ਚੁੱਪ ਚਾਪ ਬੱਚਾ ਚੁੱਕ ਕੇ ਬਾਹਰ ਲੈ ਗਈ। ਥੋੜ੍ਹੀ ਦੇਰ ਬਾਅਦ ਜਦੋਂ ਪਰਿਵਾਰ ਨੇ ਡਾਕਟਰਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਬੱਚਾ ਚੋਰੀ ਹੋ ਗਿਆ ਹੈ। 

ਹਸਪਤਾਲ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਬੱਚੇ ਦੀ ਮਾਂ ਨੂੰ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਸੀ। ਹਾਲਾਂਕਿ, ਹਸਪਤਾਲ ਵਿੱਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ, ਪਰ ਉਹ ਜੱਚਾ-ਬੱਚਾ ਵਾਰਡ ਦੇ ਸਿਰਫ ਬੂਹੇ ‘ਤੇ ਹੀ ਨਜ਼ਰ ਰੱਖਦੇ ਹਨ। 


ਸੀ.ਸੀ.ਟੀ.ਵੀ. ਫੁਟੇਜ ਵਿੱਚ ਵੀ ਔਰਤਾ ਦਾ ਚਿਹਰਾ ਸਾਫ ਨਹੀਂ ਦਿੱਸ ਰਿਹਾ। ਪੁਲਿਸ ਇਸ ਮਾਮਲੇ ਦੀ ਛਾਣਬੀਣ ਤਾਂ ਕਰ ਰਹੀ ਹੈ ਪਰ ਜਿਸ ਮਾਂ ਦਾ ਇੱਕ ਦਿਨ ਦਾ ਬੱਚਾ ਚੋਰੀ ਹੋ ਗਿਆ ਹੋਵੇ, ਉਸ ‘ਤੇ ਜੋ ਬੀਤਦੀ ਹੈ, ਇਹ ਉਹੀ ਜਾਣਦੀ ਹੈ।

SHARE ARTICLE
Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement