
ਹਿਮਾਚਲ ਪ੍ਰਦੇਸ਼ ਵਿੱਚ ਜਿਵੇਂ-ਜਿਵੇਂ ਚੋਣਾਂ ਦੀ ਤਾਰੀਕ ਨਜਦੀਕ ਆ ਰਹੀ ਹੈ ਤਾਂ ਓਵੇ ਓਵੇ ਹੀ ਚੋਣ ਪ੍ਰਚਾਰ ਤੇਜ਼ ਹੁੰਦਾ ਜਾ ਰਿਹਾ ਹੈ। ਅੱਜ ਸੂਬੇ ਵਿੱਚ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਅਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੇ ਵਿੱਚ ਮਹਾ ਮੁਕਾਬਲਾ ਦੇਖਣ ਨੂੰ ਮਿਲੇਗਾ। ਇਹ ਦੋਵੇਂ ਨੇਤਾ ਕਈ ਰੈਲੀਆਂ ਨੂੰ ਅੱਜ ਇਥੇ ਸੰਬੋਧਿਤ ਕਰਨਗੇ।
ਰਾਹੁਲ ਦਾ ਮਿਸ਼ਨ ਹਿਮਾਚਲ
ਰਾਹੁਲ ਗਾਂਧੀ ਹੁਣ ਤੱਕ ਪੂਰੀ ਤਰ੍ਹਾਂ ਤੋਂ ਗੁਜਰਾਤ ਚੋਣ ‘ਤੇ ਹੀ ਆਪਣਾ ਧਿਆਨ ਲਗਾਉਂਦੇ ਆਏ ਹਨ। ਪਰ ਚੋਣਾਂ ਤੋਂ ਐਨ ਪਹਿਲਾਂ ਹੁਣ ਰਾਹੁਲ ਨੇ ਹਿਮਾਚਲ ਦਾ ਰੁਖ਼ ਕੀਤਾ ਹੈ। ਰਾਹੁਲ ਅੱਜ ਸਿਰਮੌਰ, ਚੰਬਾ ਅਤੇ ਕਾਂਗੜਾ ਵਿੱਚ ਰੈਲੀਆਂ ਕਰਨਗੇ।
ਰਾਹੁਲ ਹੁਣ ਤੱਕ ਗੁਜਰਾਤ ਵਿੱਚ ਪੀਐੱਮ ਮੋਦੀ ਅਤੇ ਬੀਜੇਪੀ ‘ਤੇ ਹਮਲਾਵਰ ਰਹੇ ਹਨ। ਇੱਥੇ ਉਹ ਕਿਸ ਤਰ੍ਹਾਂ ਇਸ ‘ਤੇ ਵਾਰ ਕਰਦੇ ਹਨ ਉਹ ਦੇਖਣ ਲਾਇਕ ਹੋਵੇਗਾ। ਰਾਹੁਲ ਦੇ ਇਲਾਵਾ ਪੰਜਾਬ ਸਰਕਾਰ ਵਿੱਚ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਹਿਮਾਚਲ ਵਿੱਚ ਅੱਜ ਪ੍ਰਚਾਰ ਕਰਨਗੇ।
ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਹਿਮਾਚਲ ਪਲੈਨ
ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਗੁਜਰਾਤ ਦੌਰੇ ਤੋਂ ਹੁੰਦੇ ਹੋਏ ਸਿੱਧੇ ਹਿਮਾਚਲ ਪ੍ਰਦੇਸ਼ ਪਹੁੰਚ ਰਹੇ ਹਨ। ਅਮਿਤ ਸ਼ਾਹ ਅੱਜ ਇੱਥੇ ਰਾਮਪੁਰ, ਬੱਦੀ ਵਿੱਚ ਰੈਲੀਆਂ ਨੂੰ ਸੰਬੋਧਿਤ ਕਰਨਗੇ। ਸ਼ਾਹ ਨੇ ਇਸ ਤੋਂ ਪਹਿਲਾਂ ਵੀ ਹਿਮਾਚਲ ਵਿੱਚ ਕਈ ਰੈਲੀਆਂ ਕੀਤੀਆਂ ਸੀ। ਅਮਿਤ ਸ਼ਾਹ ਨੇ ਰੈਲੀ ਦੇ ਦੌਰਾਨ ਹੀ ਸਾਬਕਾ ਸੀਐੱਮ ਪ੍ਰੇਮ ਕੁਮਾਰ ਧੂਮਲ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਘੋਸ਼ਿਤ ਕੀਤਾ ਸੀ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ ਸੀ ਵਾਰ
ਹਿਮਾਚਲ ਵਿੱਚ ਰੈਲੀ ਦੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਜੰਮ ਕੇ ਵਾਰ ਕੀਤਾ ਸੀ। ਮੋਦੀ ਨੇ ਕਿਹਾ ਸੀ ਕਿ ਇਸ ਵਾਰ ਹਿਮਾਚਲ ਦਾ ਚੋਣ ਕੋਈ ਪਾਰਟੀ ਜਾਂ ਨੇਤਾ ਨਹੀਂ ਸਗੋਂ ਹਿਮਾਚਲ ਦੀ ਜਨਤਾ ਲੜ ਰਹੀ ਹੈ। ਕਾਂਗਰਸ ਸਲਤਨਤ ਨੂੰ ਸਬਕ ਸਿਖਾਉਣ ਦਾ ਫੈਸਲਾ ਜਨਤਾ ਨੇ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਇੱਕ ਤਰਫ ਚੋਣ ਕਦੇ ਨਹੀਂ ਹੋਇਆ ਅਤੇ ਪ੍ਰਚਾਰ ਵਿੱਚ ਵੀ ਮਜਾ ਨਹੀਂ ਆ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਹਿਮਾਚਲ ਪ੍ਰਦੇਸ਼ ‘ਚ ਕਾਂਗਰਸ ਦੀ ਸਰਕਾਰ ਸੱਤਾ ‘ਚ ਸੀ ਜਿਸ ‘ਚ ਵੀਰਭੱਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ‘ਤੇ ਸਨ। ਹੁਣ ਗੁਜਰਾਤ ਦੀ ਤਰਾਂ ਇਥੇ ਵੀ ਚੋਣਾਂ ਨੂੰ ਲੈ ਕੇ ਮਾਹੌਲ ਬਹੁਤ ਗਰਮਾਇਆ ਹੋਇਆ ਹੈ। ਦੋਵੇਂ ਪਾਰਟੀਆਂ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ‘ਚ ਆਪਣੀ ਜਿੱਤ ਨੂੰ ਹਾਸਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ।