ਆਪਣੇ ਹੱਕਾਂ ਦੇ ਪ੍ਰਦਰਸ਼ਨ ਕਰ ਰਹੀਆਂ ਆਂਗਣਵਾੜੀ ਵਰਕਰਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਪਟਿਆਲਾ ਚ ਪ੍ਰਦਰਸ਼ਨ ਕਰ ਰਹੀ ਆਂਗਣਵਾੜੀ ਵਰਕਰਾਂ ਨੂੰ ਖੁੱਲੇ ਚ ਸ਼ੋਚ ਕਰਨ ਲਈ ਮਜਬੂਰ ਹਨ।ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਹਰ ਘਰ ਚ ਬਾਥਰੂਮ ਬਣਾਉਣ ਦੀ ਉਪਰਾਲਾ ਕੀਤਾ ਜਾ ਰਿਹਾ ਹੈ। ਆਂਗਣਵਾੜੀ ਵਰਕਰਾਂ ਨੂੰ ਖੁੱਲੇ ਚ ਸ਼ੋਚ ਕਰਨਾ ਪਿਆ ਇਹ ਬਹੁਤ ਹੀ ਨਿੰਦਾ ਯੋਗ ਗੱਲ ਹੈ। ਇਸ ਗੱਲ ਦਾ ਪ੍ਰਗਟਾਵਾ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਕੁਮਾਰ ਗੁਪਤਾ ਵੱਲੋਂ ਕੀਤਾ ਗਿਆ।
ਉਨਾਂ ਕਿਹਾ ਕਿ ਭਾਰਤ ਦੇਸ਼ ਚ ਕਿਸੇ ਵੀ ਵਿਅਕਤੀ ਜਾਂ ਔਰਤ ਵੱਲੋਂ ਆਪਣੀਆਂ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਣਾ ਉਸ ਦਾ ਲੋਕ ਤਾਂਤਰਿਕ ਅਧਿਕਾਰ ਹੈ। ਉਸ ਥਾਂ ਤੇ ਉਨਾਂ ਨੂੰ ਬਾਥਰੂਮ ਵਰਗੀ ਮੁੱਢਲੀ ਸਹਾਇਤਾ ਤੋਂ ਵਾਂਝੇ ਰੱਖਣਾ ਸੂਬਾ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਲਈ ਨਿੰਦਾ ਯੋਗ ਗੱਲ ਹੈ।ਪਵਨ ਕੁਮਾਰ ਗੁਪਤਾ ਨੇ ਕਿਹਾ ਕਿ ਸਾਬਕਾ ਵਿਦੇਸ਼ ਰਾਜ-ਮੰਤਰੀ ਮਹਾਰਾਣੀ ਪ੍ਰਨੀਤ ਕੌਰ ਪਹਿਲਾ ਖ਼ੁਦ ਲੋਕ ਮੰਗਾ ਨੂੰ ਲੈ ਕੇ ਇਨਾਂ ਪ੍ਰਦਰਸ਼ਨਾਂ ਵਿਚ ਸ਼ਾਮਿਲ ਹੁੰਦੇ ਆਏ ਹਨ ਤੇ ਹੁਣ ਆਪਣੀਆਂ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਔਰਤਾਂ ਲਈ ਉਨਾਂ ਵੱਲੋਂ ਹੀ ਅਜਿਹੇ ਪ੍ਰਬੰਧ ਕਰਾਉਣਾ ਗ਼ਲਤ ਗੱਲ ਹੈ।
ਗੁਪਤਾ ਨੇ ਕਿਹਾ ਕਿ ਜੇਕਰ ਜ਼ਿਲੇ ਚ ਧਾਰਾ 144 ਲੱਗੀ ਹੋਈ ਤਾਂ ਇਨਾਂ ਨੂੰ ਪ੍ਰਦਰਸ਼ਨ ਨਹੀਂ ਕੀਤਾ ਦੇਣ ਜਾਂਦਾ ਸੀ ਪਰ ਉਨਾਂ ਵੱਲੋਂ ਪ੍ਰਦਰਸ਼ਨ ਦੌਰਾਨ ਰੇਲਵੇ ਸਟੇਸ਼ਨ ਪਟਿਆਲਾ, ਬੱਸ ਸਟੈਂਡ ਜਾਂ ਫੇਰ ਨਜ਼ਦੀਕੀ ਇਮਾਰਤਾਂ ਦੇ ਬਾਥਰੂਮ ਬੰਦ ਕਰਵਾ ਦੇਣਾ ਸਹੀ ਨਹੀਂ ਹੈ। ਜ਼ਿਲਾ ਪ੍ਰਸ਼ਾਸਨ ਦੀ ਅਜਿਹੀ ਹਰਕਤ ਦੇ ਚੱਲਦਿਆਂ ਔਰਤਾਂ ਨੂੰ ਖੁੱਲੇ ਚ ਸ਼ੋਚ ਕਰਨ ਲਈ ਮਜਬੂਰ ਹੋਣਾ ਪਿਆ।
ਗੁਪਤਾ ਨੇ ਇਸ ਮਾਮਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਮੁੱਖਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਜ਼ਿਲਾ ਪ੍ਰਸ਼ਾਸਨ ਵੱਲੋਂ ਔਰਤਾਂ ਦੇ ਨਾਲ ਕੀਤੀ ਗਈ ਧੱਕੇਸ਼ਾਹੀ ਔਰਤਾਂ ਦਾ ਬਹੁਤ ਵੱਡਾ ਅਪਮਾਨ ਹੈ।ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੂੰ ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ ਸੀ। ਇਸ ਦੇ ਨਾਲ ਹੀ ਉਨਾਂ ਮੰਗ ਕਰਦਿਆਂ ਕਿਹਾ ਕਿ ਜਿਨਾਂ ਅਧਿਕਾਰੀਆਂ ਵੱਲੋਂ ਇਲਾਕੇ ਦੇ ਬਾਥਰੂਮ ਤੇ ਹੋਰਨਾਂ ਮੁੱਢਲੀ ਸਹਾਇਤਾ ਵਾਲੀ ਵਸਤੂਆਂ ਨੂੰ ਬੰਦ ਕੀਤਾ ਗਿਆ ਹੈ। ਉਨਾਂ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਮਨੁੱਖੀ ਅਧਿਕਾਰਾਂ ਦਾ ਘਾਣ ਨ ਹੋ ਸਕੇ।
ਜਮਹੂਰੀ ਅਧਿਕਾਰ ਸਭਾ ਦੀ ਪਟਿਆਲਾ ਇਕਾਈ ਵਲੋਂ ਪੁਰਜੋਰ ਵਿਰੋਧ ਕਰਦੇ ਹੋਏ ਕਿਹਾ ਕਿ ਆਂਗਣਵਾੜੀ ਯੂਨੀਅਨ ਦੇ ਕਾਰਕੁਨ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਆਪਣੀਆਂ ਨਾ ਮਾਤਰ ਮਿਲਦੀਆਂ ਉਜਰਤਾਂ ਅਤੇ ਰੋਜਗਾਰ ਦੀ ਗਰੰਟੀ ਦੇ ਸਵਾਲ ਤੇ ਸੰਘਰਸ਼ ਕਰ ਰਹੀਆਂ ਸਨ। ਪਹਿਲਾਂ ਓਨਾਂ ਨੂੰ ਦਿਨ ਵੇਲੇ ਬੈਰੀਗੇਟ ਲਗਾਕੇ ਜੋਰ ਜਬਰੀ ਡੱਕ ਦੇ ਰੱਖਿਆ ਗਿਆ ਅਤੇ ਅੱਧੀ ਰਾਤ ਪਾਣੀ ਦੀਆਂ ਬੁਛਾਰਾਂ ਮਾਰਕੇ ਵੱਡੀ ਗਿਣਤੀ ਪੁਲਿਸ ਵੱਲੋਂ ਲਾਠੀਚਾਰਜ ਕਰਕੇ ਅਤੇ ਗ੍ਰਿਫਤਾਰੀਆਂ ਕਰਕੇ ਉਨਾਂ ਦੇ ਸੰਘਰਸ਼ ਨੂੰ ਖਦੇੜਣ ਦੀ ਕੋਸ਼ਿਸ਼ ਬਸਤੀਵਾਦੀ ਹਾਕਮਾਂ ਨਾਲੋਂ ਵੀ ਕਰੂਰ ਹੈ। ਇਹ ਮਨੁੱਖੀ ਅਧਿਕਾਰਾਂ ਦੀ ਤੇ ਜਮਹੂਰੀ ਅਮਲ ਦੀ ਸ਼ਰੇਆਮ ਉਲੰਘਣਾ ਹੈ।
ਇੱਥੇ ਇਹ ਦੱਸਣ ਯੋਗ ਹੈ ਕਿ ਆਂਗਣਵਾੜੀ ਮਹਿਲਾਵਾਂ ਕੋਈ 1000 ਦੇ ਕਰੀਬ ਕਲ ਰਾਤ ਤੱਕ ਬਸ ਸਟੈਂਡ ਰੇਲਵੇ ਸਟੇਸ਼ਨ ਤੇ ਰਸਤਾ ਰੋਕ ਕਿ ਬੈਠੀਆਂ ਸਨ ਕਿਉਂਕਿ ਉਹਨਾਂ ਦੀ ਮੰਗ ਸੀ ਕਿ ਸਾਨੂ ਇਕ ਵਾਰੀ ਮੁੱਖ ਮੰਤਰੀ ਨਾਲ ਮਿਲ ਲੈਣ ਦਿਓ ਤਾ ਜੋ ਅਸੀਂ ਆਪਣੀ ਵਿਧਾਂ ਸੁਣਾ ਸਕੀਏ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾ ਕਈ ਵਾਰੀ ਜਵਾਨੀ ਮੀਟਿੰਗ ਦੇ ਕੇ ਮੁੱਕਰ ਮੁਕਰਾਈ ਹੋ ਚੁਕੀ ਹੈ ਸਾਨੂੰ ਤਾ ਮੀਟਿੰਗ ਲਿੱਖ ਰੂਪ ਵਿਚ ਪ੍ਰਸ਼ਾਸਨ ਦੇ ਦੇਵੇ ਠੀਕ ਹੈ ਪਰ ਪ੍ਰਸ਼ਾਸਨ ਇਸ ਤਰਾਂ ਦੇ ਮੂਡ ਵਿਚ ਨਹੀਂ ਸੀ।
ਪ੍ਰਧਾਨ ਊਸ਼ਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੇ ਐੱਸ ਡੀ ਐੱਮ ਪਟਿਆਲਾ ਨੂੰ ਸ਼ਾਂਤੀ ਪੂਰਨ ਰੋਸ ਪ੍ਰਗਟ ਕਰਨ ਲਈ ਲਿਖਿਆ ਸੀ ਪਰ ਸਾਨੂੰ ਜਿਸ ਦਾ ਕੋਈ ਜਵਾਬ ਨਹੀਂ ਦਿਤਾ ਗਿਆ ਜਿਸ ਦਾ ਮਤਲਬ ਇਹ ਸੀ ਕਿ ਸਾਨੂੰ ਮਨਜੂਰੀ ਮਿਲ ਗਈ ਹੈ ਪਰ ਐੱਸ ਡੀ ਐੱਮ ਅਤੇ ਇਕ ਡੀ ਐੱਸ ਪੀ ਨੇ ਸਾਡੇ ਨਾਲ ਦੂਰ ਵਿਵਹਾਰ ਕੀਤਾ।
ਪਟਿਆਲਾ ਵਿਚ 144 ਦਫ਼ਾ ਲਗੀ ਹੋਣ ਦੇ ਬਾਵਜੂਦ ਪਹਿਲਾ ਤਾ ਵਰਕਰਾਂ ਨੂੰ ਦੇਰ ਰਾਤ ਤੱਕ ਕੁੱਝ ਨਹੀਂ ਕਿਹਾ ਗਿਆ ਜਦ ਕਿ ਪੂਰੀ ਤਰਾਂ ਨਾਕਾ ਬੰਦੀ ਕਰਿ ਰੱਖੀ ਸੀ ਪਰ ਰਾਤ ਵੇਲੇ ਔਰਤਾਂ ਨੂੰ ਜਦੋ ਉਹ ਕਿਸੇ ਪਾਸੇ ਨਹੀਂ ਜਾ ਸਕਦੀਆਂ ਸਨ ਉਲੰਘਣਾ ਦੀ ਮਨਿਆਦੀ ਕੀਤੀ ਗਈ ਔਰਤਾਂ ਤੇ ਪਾਣੀ ਦੀ ਬੁਛਾੜ ਕੀਤੀ ਗਈ ਤੇ 8 /10 ਨੂੰ ਗ੍ਰਿਫਦਾਰ ਕਰਕੇ 188 ਦਫ਼ਾ ਕੇਸ ਦਰਜ ਕੀਤਾ ਗਿਆ ਜਿਸ ਦੀ ਤਸਦੀਕ ਇਕ ਅਧਿਕਾਰੀ ਨੇ ਸਹੀ ਮਨੀ ਤੇ ਦੱਸਿਆ ਕਿ ਕੁੱਝ ਤੇ 188 ਦਫ਼ਾ ਲਗਾਈ ਗਈ ਹੈ ਤੇ ਕੁੱਝ 107 /150 ਵਿਚ ਗ੍ਰਿਫਦਾਰ ਕੀਤਾ ਗਿਆ ਹੈ।
ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਹਰ ਘਰ ਚ ਬਾਥਰੂਮ ਬਣਾਉਣ ਦੀ ਉਪਰਾਲਾ ਕੀਤਾ ਜਾ ਰਿਹਾ ਹੈ, ਉੱਥੇ ਹੀ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਚ ਪ੍ਰਦਰਸ਼ਨ ਕਰ ਰਹੀ ਆਂਗਣਵਾੜੀ ਵਰਕਰਾਂ ਨੂੰ ਖੁੱਲੇ ਚ ਸ਼ੋਚ ਕਰਨਾ ਪਿਆ ਇਹ ਬਹੁਤ ਹੀ ਨਿੰਦਾ ਯੋਗ ਗੱਲ ਹੈ
।
end-of