ਹੁਣ ਨਸ਼ਾ ਕਾਰੋਬਾਰੀਆਂ ਦੀ ਲੁਧਿਆਣਾ 'ਤੇ ਨਜ਼ਰ
Published : Feb 8, 2018, 3:15 pm IST
Updated : Feb 8, 2018, 9:45 am IST
SHARE ARTICLE

ਲੁਧਿਆਣਾ: ਨਸ਼ੀਲੇ ਪਦਾਰਥਾਂ ਨੂੰ ਲੈ ਕੇ ਅਫਗਾਨਿਸਤਾਨ ਵਰਗੇ ਦੇਸ਼ਾਂ ਦੇ ਹੈਰੋਇਨ ਤਸਕਰਾਂ ਨੇ ਪੰਜਾਬ 'ਚ ਲੁਧਿਆਣਾ ਵੱਲ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਪੁਲਿਸ ਕਮਿਸ਼ਨਰ ਦੇ ਅੰਕੜਿਆਂ ਅਨੁਸਾਰ, ਪਿਛਲੇ 10 ਮਹੀਨਿਆਂ ਵਿਚ ਜਿਲ੍ਹੇ 'ਚ ਕਥਿਤ ਤੌਰ 'ਤੇ ਨਸ਼ੀਲੇ ਪਦਾਰਥ ਤਸਕਰੀ ਕਰਨ ਵਾਲੇ ਦਿੱਲੀ ਵਿਚ ਰਹਿਣ ਵਾਲੇ ਜ਼ਿਆਦਾਤਰ 10 ਲੋਕ ਅਫ਼ਰੀਕਨ ਮੁਲਕਾਂ ਤੋਂ ਆਏ ਸਨ। ਹਾਲਾਂਕਿ ਦੋਸ਼ੀ ਡਰੱਗਜ਼ ਲਾਰਡਰ ਨਹੀਂ ਸਨ, ਪਰ ਉਹ ਨਸ਼ੇ ਦੀ ਹਰ ਖੇਪ ਨੂੰ ਸਪਲਾਈ ਕਰਨ ਲਈ 2 ਲੱਖ ਤੋਂ 3 ਲੱਖ ਰੁਪਏ 'ਚ ਕੰਮ ਕਰ ਰਹੇ ਸਨ। ਹਾਲ ਹੀ 'ਚ 25 ਜਨਵਰੀ ਨੂੰ ਖੰਨਾ ਪੁਲਿਸ ਨੇ ਦੋਰਾਹਾ ਨਹਿਰ 'ਤੇ ਇਕ ਚੈੱਕ ਪੋਸਟ' ਦੌਰਾਨ 1 ਕਿਲੋਗ੍ਰਾਮ ਹੈਰੋਇਨ ਸਮੇਤ ਨਾਈਜੀਰੀਆ ਦੀ ਇਕ 23 ਸਾਲ ਦੀ ਲੜਕੀ ਨੂੰ ਗ੍ਰਿਫਤਾਰ ਕੀਤਾ ਸੀ। 


ਉਹ ਲੀਓ ਪਾਲਮ ਮਹਾਵੀਰ ਇੰਨਕਲੇਵ ਨਵੀਂ ਦਿੱਲੀ ਦੀ ਰਹਿਣ ਵਾਲੀ ਸੀ ਤੇ ਲੁਧਿਆਣੇ ਵਿਚ ਨਸ਼ਾ ਸਪਲਾਈ ਕਰਨ ਲਈ ਆਈ ਸੀ।
ਲੁਧਿਆਣਾ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਡੀ.ਆਈ.ਜੀ) ਗੁਰਸ਼ਰਨ ਸਿੰਘ ਨੇ ਕਿਹਾ ਕਿ ਅਫਰੀਕੀ ਮੁਲਕਾਂ ਦੇ ਲੋਕ ਪੰਜਾਬ 'ਚ ਨਸ਼ਾ ਸਪਲਾਈ ਕਰਨ ਲਈ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਮਾਸਟਰਮਾਈਂਡ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਉਨ੍ਹਾਂ ਨੂੰ ਕੋਰੀਅਰ ਵਜੋਂ ਵਰਤਦੇ ਹਨ। 


ਲੁਧਿਆਣਾ ਦੀ ਦਿਹਾਤੀ ਪੁਲਿਸ ਨੇ ਜਾਂਚ 'ਚ ਇਕ ਅਜਿਹੇ ਮੁਲਜ਼ਮ 'ਤੇ ਸਵਾਲ ਖੜ੍ਹਾ ਕੀਤਾ ਹੈ ਜਿਸ ਦੇ ਸਿਰ ਪੰਜਾਬ ਵਿਚ ਹੈਰੋਇਨ ਦੇ ਮਾਮਲਿਆਂ ਦੀ ਵਧ ਰਹੀ ਗਿਣਤੀ ਦਾ ਸਿਹਰਾ ਦਿੱਤਾ ਹੈ।ਲੀਓ ਦੀ ਗ੍ਰਿਫਤਾਰੀ ਤੋਂ ਦੋ ਦਿਨ ਪਹਿਲਾਂ, ਯੂਗਾਂਡਾ ਦੀ ਇੱਕ ਔਰਤ ਨੂੰ ਮੱਛੀਆਂ 'ਚ 1.5 ਕਿਲੋਗ੍ਰਾਮ ਹੈਰੋਇਨ ਸਮੇਤ ਫੜਿਆ ਸੀ। ਉਸ ਨੂੰ ਜਗਰਾਉਂ ਦੇ ਨਜ਼ਦੀਕ ਨਾਨਕਸਰ ਵਿਖੇ ਗ੍ਰਿਫਤਾਰ ਕੀਤਾ ਗਿਆ ਸੀ। 


ਇਸ ਤੋਂ ਇਲਾਵਾ ਨਾਈਜੀਰੀਆ ਦੇ ਮਿਕੇਲ ਚੈਰੀਟੀਅਨ ਦੇ ਸਹਿ-ਮੁਲਜ਼ਮ ਨੂੰ ਤਿੰਨ ਦਿਨ ਬਾਅਦ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਵੱਲੋਂ ਦਿੱਤੇ ਗਏ ਇਨਪੁਟ 'ਤੇ ਪੁਲਿਸ ਨੇ ਦਾਖਾ ਵਿੱਚ ਉਨ੍ਹਾਂ ਦੇ ਕਿਰਾਏ ਦੀ ਰਿਹਾਇਸ਼ ਤੋਂ ਅੱਧਾ ਕਿਲੋ ਹੈਰੋਇਨ ਜ਼ਬਤ ਕੀਤੀ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement