ਇਹ ਭਿਖਾਰੀ ਭੀਖ ਮੰਗ ਕਮਾਉਦਾ ਲੱਖਾਂ ਰੁਪਏ, ਸਾਈਡ ਬਿਜ਼ਨਸ ਹਨ ਤਿੰਨ ਪਤਨੀਆਂ
Published : Jan 6, 2018, 4:09 pm IST
Updated : Jan 6, 2018, 10:39 am IST
SHARE ARTICLE

ਅਕਸਰ ਸਫ਼ਰ ਦੇ ਦੌਰਾਨ ਜਾਂ ਆਪਣੇ ਘਰ ਦੇ ਆਲੇ ਦੁਆਲੇ ਅਸੀਂ ਭਿਖਾਰੀਆਂ ਨੂੰ ਭੀਖ ਮੰਗਦੇ ਹੋਏ ਦੇਖਦੇ ਹਾਂ। ਜਿਨ੍ਹਾਂ ਦੀ ਹਾਲਤ ਦੇਖ ਕੇ ਕਈ ਵਾਰ ਤਾਂ ਮਨ ਦੁਖੀ ਹੋ ਜਾਂਦਾ ਹੈ। ਕਈ ਵਾਰ ਤਾਂ ਦਿਲ ਇਨਾਂ ਪਸੀਜ ਜਾਂਦਾ ਹੈ ਕਿ ਇਸ ਵਾਰ ਸੈਲਰੀ ਸਮੇਂ ਉੱਤੇ ਆ ਗਈ ਤਾਂ 100-200 ਦੇ ਦੇਵਾਂਗੇ ਤੇ ਉਹ ਢਿੱਡ ਭਰ ਕੇ ਖਾ ਲਵੇਗਾ। ਫਿਰ ਕਦੇ ਲੱਗਦਾ ਹੈ ਸਰਕਾਰ ਦੀ ਸਭ ਗਲਤੀ ਹੈ। ਕਦੇ ਨਾ ਚਾਹੁੰਦੇ ਹੋਏ ਵੀ ਇੱਕ - ਦੋ ਸਿੱਕੇ ਉਸ ਵੱਲ ਵਧਾ ਦਿੰਦੇ ਹਾਂ ਪਰ ਇੱਕ ਮੰਗਤਾ ਅਜਿਹਾ ਵੀ ਹੈ ਜਿਸਦੀ ਕਮਾਈ ਜਾਣਕੇ ਤੁਹਾਨੂੰ ਜਲਣ ਹੋਣ ਲੱਗੇਗੀ। 

ਜਾਣਕਾਰੀ ਲਈ ਦੱਸ ਦਈਏ ਕਿ ਝਾਰਖੰਡ ਦੇ ਰਹਿਣ ਵਾਲੇ ਛੋਟੂ ਤੰਬੋਲੀ। ਜਿਸਦੀ ਉਮਰ 40 ਸਾਲ ਹੈ।ਸਰੀਰ ਤੋਂ ਵਿਕਲਾਂਗ ਪਰ ਪੈਸੇ ਨਾਲ ਭਰਪੂਰ ਹਨ। ਛੋਟੂ ਦਾ ਕਹਿਣਾ ਹੈ ਕਿ ਉਹ ਇੱਕ ਸਾਲ ਭੀਖ ਮੰਗਦੇ ਹਨ ਤਾਂ 4 ਲੱਖ ਇਕੱਠਾ ਹੋ ਜਾਂਦੇ ਹਨ। ਨਾ PF ਕਟਨਾ ਹੈ ਨਾ ਟੈਕਸ ਦੇਣਾ ਹੈ ਮਤਲਬ ਇਸ ਹੈਂਡ ਸੈਲਰੀ ਹੈ 30 ਹਜਾਰ ਰੁਪਏ ਮਹੀਨਾ। ਇਨ੍ਹਾਂ ਦਾ ਦਫਤਰ ਚਕਰਧਰਪੁਰ ਰੇਲਵੇ ਸਟੇਸ਼ਨ ਹੈ। ਅਜਿਹਾ ਨਹੀਂ ਹੈ ਕਿ ਇਸਦਾ ਬਿਜ਼ਨਸ ਇੱਥੇ ਤੱਕ ਸੀਮਿਤ ਹੈ। 


ਇਹ ਇੱਕ ਕੰਪਨੀ ਦੇ ਪਰਸਨਲ ਕੇਅਰ ਪ੍ਰੋਡਕਟਸ ਵੀ ਵੇਚਦੇ ਹਨ ਅਤੇ ਲੋਕਾਂ ਨੂੰ ਉਸ ਕੰਪਨੀ ਦਾ ਮੈਂਬਰ ਵੀ ਬਣਾਉਂਦੇ ਹਨ। ਹੋ ਸਕਦਾ ਹੈ ਤੁਹਾਡੀ ਸੈਲਰੀ ਇਨ੍ਹਾਂ ਤੋਂ ਜ਼ਿਆਦਾ ਹੋਵੇ ਅਤੇ ਤੁਹਾਨੂੰ ਇਹਨਾਂ ਦੀ ਤਰੱਕੀ ਤੋਂ ਜਲਣ ਨਾ ਹੋ ਰਹੀ ਹੋਵੇ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਸੀ ਇਨ੍ਹਾਂ ਦੇ ਆਲੇ ਦੁਆਲੇ ਵੀ ਨਹੀ ਹੋ। ਇਹਨਾਂ ਦੀਆਂ ਤਿੰਨ ਪਤਨੀਆਂ ਹਨ।ਉਹ ਵੀ ਕਮਾਉਂਦੀਆਂ ਹਨ ਅਤੇ ਸਾਰੇ ਪੈਸੇ ਇਨ੍ਹਾਂ ਨੂੰ ਦਿੰਦੀਆਂ ਹਨ।ਫਿਰ ਛੋਟੂ ਤਿੰਨਾਂ ਨੂੰ ਬਰਾਬਰ ਸੈਲਰੀ ਦਿੰਦੇ ਹਨ।

ਛੋਟੂ ਦੱਸਦੇ ਹਨ , ਪਹਿਲਾਂ ਪੈਸੇ ਕਮਾਉਣ ਦੀ ਖੂਬ ਕੋਸ਼ਿਸ਼ ਕੀਤੀ ਪਰ ਗਰੀਬ ਹੀ ਰਿਹਾ ।ਫਿਰ ਮੈਂ ਭੀਖ ਮੰਗਣੀ ਸ਼ੁਰੂ ਕੀਤੀ ਅਤੇ ਕੁਲ ਮਿਲਾਕੇ ਹੁਣ ਦਿਨ ਦੇ 1000 – 1200 ਕਮਾ ਲੈਂਦਾ ਹਾਂ।ਸਾਲ ਭਰ ਵਿੱਚ 4 ਲੱਖ ਤੱਕ ਕਮਾ ਲੈਂਦਾ ਹਾਂ। ਹਾਲਾਂਕਿ ਇਹ ਸਿਰਫ ਇੱਕ ਮੰਗਤੇ ਦੀ ਹਾਲਤ ਹੈ ਇਸਦੇ ਆਧਾਰ ਉੱਤੇ ਸਾਰੇ ਭਿਖਾਰੀਆਂ ਦੇ ਬਾਰੇ ਵਿੱਚ ਸਾਨੂੰ ਧਾਰਨਾ ਬਣਾਉਣ ਤੋਂ ਬਚਨਾ ਚਾਹੀਦਾ ਹੈ।ਸਾਡਾ ਦੇਸ਼ ਹਾਲੇ ਵੀ ਭੁਖਮਰੀ ਵਿੱਚ ਕਿਸੇ ਵੀ ਦੇਸ਼ ਨੂੰ ਟੱਕਰ ਦੇ ਸਕਣ ਵਿੱਚ ਸਮਰੱਥਾਵਾਨ ਹੈ।



ਜਾਣਕਾਰੀ ਲਈ ਦੱਸ ਦਈਏ ਕਿ ਦੁਬਈ ਵਿੱਚ Municipal inspectors ਨੇ ਹਾਲ ਹੀ ਵਿੱਚ ਪ੍ਰਤੀ ਮਹੀਨੇ ਕਰੀਬ 2,70,000 ਦਿਰਹਮ (ਕਰੀਬ 73,500 ਡਾਲਰ) ਕਮਾਉਣ ਵਾਲੇ ਇੱਕ ਮੰਗਤੇ ਨੂੰ ਫੜਿਆ। ਸਥਾਨਕ ਮੀਡੀਆ ਦੀ ਰਿਪੋਰਟ ਦੇ ਅਨੁਸਾਰ, ਦੁਬਈ Municipal inspectors ਦੇ ਮਾਰਕੀਟ ਸੈਕਸ਼ਨ ਦੇ ਪ੍ਰਮੁੱਖ ਫੈਜ਼ਲ ਅਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ 59 ਮੰਗਤਿਆਂ ਨੂੰ ਗ੍ਰਿਫਤਾਰ ਕੀਤਾ ਗਿਆ ।ਇਹ ਗ੍ਰਿਫਤਾਰੀਆਂ Municipal inspectors ਦੁਆਰਾ ਅਮੀਰਾਤ ਦੀ ਪੁਲਿਸ ਦੇ ਨਾਲ ਮਿਲਕੇ ਚਲਾਏ ਗਏ ਇੱਕ ਮੁਹਿੰਮ ਦਾ ਹਿੱਸਾ ਹਨ।

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement