
ਪਿਛਲੇ ਸਾਲ ਅਕਤੂਬਰ 'ਚ ਟੀਵੀ - ਫਿਲਮ ਐਕਟਰ ਗੌਤਮ ਰੋਡੇ ਨੇ ਆਪਣੀ ਗਰਲਫ੍ਰੈਂਡ ਪੰਖੁੜੀ ਅਵਸਥੀ ਨਾਲ ਮੰਗਣੀ ਕਰਾ ਕੇ ਆਪਣੇ ਫੈਂਸ ਨੂੰ ਸਰਪ੍ਰਾਇਜ ਕਰ ਦਿੱਤਾ ਸੀ।
ਉਥੇ ਹੀ ਫਿਰ ਆਪਣੇ ਫੈਂਸ ਨੂੰ ਵਿਆਹ ਕਰਾ ਕੇ ਸਰਪ੍ਰਾਇਜ ਦੇ ਦਿੱਤਾ। ਉਸ ਲਵਲੀ ਕਪਲ ਨੇ ਕੁਝ ਘੰਟੇ ਪਹਿਲਾ ਹੀ ਜਿੰਦਗੀਭਰ ਲਈ ਇੱਕ - ਦੂਜੇ ਦੇ ਹੋ ਗਏ ਹਨ।
ਗੌਤਮ ਰੋਡੇ (40) ਨੇ ਆਪਣੀ ਪ੍ਰੇਮਿਕਾ ਪੰਖੁੜੀ ਅਵਸਥੀ ਨਾਲ ਸੋਮਵਾਰ ਰਾਤ ਵਿਆਹ ਕਰ ਲਿਆ ਹੈ।ਜ਼ਰੀਨ ਖਾਨ ਨਾਲ ਬੋਲਡ ਸੀਨਜ਼ ਦੇ ਚੁੱਕਾ ਇਸ ਐਕਟਰ ਨੇ ਪਿਛਲੇ ਸਾਲ ਅਕਤੂਬਰ 'ਚ ਗੁੱਪਚੁਪ ਮੰਗਣੀ ਕਰਨ ਤੋਂ ਬਾਅਦ 5 ਜਨਵਰੀ ਨੂੰ ਦਿੱਲੀ ਤੋਂ 150 ਕਿਲੋਮੀਟਰ ਦੂਰ ਅਲਵਰ 'ਚ ਪਰਿਵਾਰ ਤੇ ਦੋਸਤਾਂ ਦੀ ਮੌਜੂਦਗੀ 'ਚ ਆਪਣੀ ਪ੍ਰੇਮਿਕਾ ਨਾਲ ਧੂਮ-ਧਾਮ ਨਾਲ ਸੱਤ ਫੇਰੇ ਲਏ।
ਇਸ ਕੱਪਲ ਦੇ ਵਿਆਹ ਦੇ ਫੰਕਸ਼ਨ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਕ ਖਾਸ ਵੀਡੀਓ 'ਚ ਗੌਤਮ ਆਪਣੀ ਬਰਾਤ 'ਚ ਰੱਜ ਕੇ ਨੱਚਦੇ ਦਿਖ ਰਹੇ ਹਨ।
ਵਿਆਹ ਤੋਂ ਪਹਿਲਾਂ ਇਸ ਕੱਪਲ ਦੇ ਸੰਗੀਤ, ਮਹਿੰਦੀ ਤੇ ਹਲਦੀ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।
ਗੌਤਮ ਤੇ ਪੰਖੁੜੀ ਦੀ ਉਮਰ 'ਚ ਲਗਭਗ 14 ਸਾਲ ਦਾ ਅੰਤਰ ਹੈ। ਪੰਖੁੜੀ 26 ਸਾਲ ਦੀ ਹੈ, ਜਦਕਿ ਗੌਤਮ ਦੀ ਉਮਰ 40 ਸਾਲ ਹੈ।
ਦੋਹਾਂ ਦੀ ਪਹਿਲੀ ਮੁਲਾਕਾਤ ਟੀ. ਵੀ. ਸ਼ੋਅ 'ਸੁਰਿਆਪੁੱਤਰ ਕਰਣ (2015-16) ਦੇ ਸੈੱਟ 'ਤੇ ਹੋਈ ਸੀ।
ਇਸ ਇਤਿਹਾਸਿਕ ਸੋਅ 'ਚ ਗੌਤਮ ਨੇ 'ਕਰਣ' ਜਦਕਿ ਪੰਖੁੜੀ ਨੇ 'ਦ੍ਰੋਪਦੀ' ਦਾ ਕਿਰਦਾਰ ਨਿਭਾਇਆ ਸੀ।