ਇਨ੍ਹਾਂ 80 ਸ਼ਹਿਰਾਂ 'ਚ ਬਣਨਗੇ 'ਰਿੰਗ ਰੋਡ' ਅਤੇ ਬਾਈਪਾਸ, ਚੈੱਕ ਕਰੋ ਆਪਣੇ ਸ਼ਹਿਰ ਦਾ ਨਾਮ
Published : Oct 27, 2017, 12:47 pm IST
Updated : Oct 27, 2017, 7:17 am IST
SHARE ARTICLE

ਮੋਦੀ ਸਰਕਾਰ ਨੇ ਲੱਗਭੱਗ 6.9 ਲੱਖ ਕਰੋੜ ਰੁਪਏ ਖਰਚ ਕਰਕੇ ਲੱਗਭੱਗ 83 ਹਜ਼ਾਰ ਕਿਲੋਮੀਟਰ ਸੜਕਾਂ ਬਣਾਉਣ ਦੀ ਘੋਸ਼ਣਾ ਕੀਤੀ ਹੈ। ਇਸ ਵਿੱਚੋਂ 34800 ਕਿਲੋਮੀਟਰ ਸੜਕਾਂ ਭਾਰਤ ਮਾਲਾ ਪ੍ਰੋਜੈਕਟਸ ਦੇ ਤਹਿਤ ਬਣਾਈ ਜਾਣਗੀਆਂ। ਸਰਕਾਰ ਦਾ ਮਕਸਦ ਜਿੱਥੇ ਨੈਸ਼ਨਲ ਹਾਈਵੇ ਦੀ ਸੰਖਿਆ ਵਧਾਉਣਾ ਹੈ, ਉਥੇ ਹੀ ਸੜਕਾਂ ਨੂੰ ਚੌੜਾ ਕਰਣਾ ਵੀ ਹੈ ਅਤੇ ਅਜਿਹੇ ਪੁਆਇੰਟਸ ਦੀ ਪਹਿਚਾਣ ਕਰਕੇ ਨਵੇਂ ਵਿਕਲਪ ਬਣਾਉਣਾ ਵੀ ਹੈ। 

 ਜਿੱਥੇ ਅਕਸਰ ਜਾਮ ਲੱਗਦਾ ਹੈ ਅਤੇ ਲੋਕ ਘੰਟਿਆਂ ਤੋਂ ਫਸੇ ਰਹਿੰਦੇ ਹਨ। ਸਰਕਾਰ ਐਕਸੀਡੇਂਟਸ ਘੱਟ ਕਰਨਾ ਚਾਹੁੰਦੀ ਹੈ ਅਤੇ ਨਾਲ ਹੀ ਲੋਕਾਂ ਦਾ ਟਰੈਵਲ ਟਾਇਮ ਵੀ ਬਚਾਉਣਾ ਚਾਹੁੰਦੀ ਹੈ । ਅਜਿਹੇ ਵਿੱਚ ਤੁਹਾਨੂੰ ਵੀ ਇਸਦਾ ਮੁਨਾਫ਼ਾ ਮਿਲ ਸਕਦਾ ਹੈ। ਬਸ਼ਰਤੇ ਇਹ ਰਿੰਗ ਅਤੇ ਬਾਇਪਾਸ ਤੁਹਾਡੇ ਸ਼ਹਿਰ ਵਿੱਚ ਬਣ ਰਿਹਾ ਹੋ ਤਾਂ ਅੱਜ ਅਸੀ ਤੁਹਾਨੂੰ ਦੱਸਦੇ ਹਾਂ ਕਿ ਇਹ ਰਿੰਗ ਰੋਡ ਅਤੇ ਬਾਈਪਾਸ ਕਿੱਥੇ ਬਣ ਰਹੇ ਹਨ । 


ਕਿੱਥੇ ਬਣਨਗੇ ਰਿੰਗ ਰੋਡ 

ਮਿਨੀਸਟਰੀ ਆਫ ਰੋਡ ਐਂਡ ਟਰਾਂਸਪੋਰਟ ਦੇ ਮੁਤਾਬਕ, 28 ਸ਼ਹਿਰਾਂ ਵਿੱਚ ਰਿੰਗ ਰੋਡ ਬਣਨਗੇ। ਇਹਨਾਂ ਵਿੱਚ ਪੁਣੇ, ਬੈਂਗਲੁਰੂ, ਸੰਭਲ ਪੁਰ, ਮਦੁਰੈਈ, ਇੰਦੌਰ, ਧੁਲੇ , ਰਾਏਪੁਰ ਸ਼ਿਵਪੁਰੀ , ਦਿੱਲ , ਭੁਵਨੇਸ਼ਵਸਰ , ਗੁਰੂਗਰਾਮ, ਸੂਰਤ, ਪਟਨਾ , ਲਖਨਊ, ਵਾਰਾਣਸੀ, ਵਿਜੈਵਾੜਾ, ਚਿਤਰਦੁਰਗ, ਇੰਦਰਪੁਰੀ , ਸਾਗਰ, ਸੋਲਾਪੁਰ, ਜੈਪੁਰ, ਬੇਲਗਾਮ , ਨਾਗਪੁਰ, ਆਗਰਾ, ਕੋਟਾ, ਧਨਬਾਦ , ਉਦੈਪੁਰ , ਰਾਂਚੀ ਸ਼ਾਮਿਲ ਹਨ।

ਕਿੱਥੇ ਬਣਨਗੇ ਬਾਈਪਾਸ 

ਸਰਕਾਰ ਨੇ 51 ਸ਼ਹਿਰਾਂ ਵਿੱਚ ਬਾਈਪਾਸ ਬਣਾਉਣ ਦਾ ਫ਼ੈਸਲਾ ਲਿਆ ਹੈ। ਇਹਨਾਂ ਵਿੱਚ ਲੁਧਿਆਣਾ, ਆਗਰਾ, ਵਾਰਾਣਸੀ , ਔਰੰਗਾਬਾਦ, ਅੰਮ੍ਰਿਤਸਰ , ਗਵਾਨਲੀਅਰ, ਸੋਲਾਪੁਰ ਵਿੱਚ 4 ਬਾਈਪਾਸ, ਨਾਦੇਂੜ ਵਿੱਚ ਦੋ, ਜਲੰਧਰ, ਫਿਰੋਜਾਬਾਦ, ਸਿਲੀਗੁੜੀ , ਜਲਗਾਂਵ , ਕੋਝੀਕੋਢੀ, ਕੁਰਨਾਲ, ਬੋਕਾਰੋ, ਬੇਲਾਰੀ , ਧੁਲੇ , ਬਿਲਾਸਪੁਰ , ਦੇਵਾਸ ਵਿੱਚ ਦੋ , ਜਲਾਨਾ, ਸਾਗਰ , ਮਿਰਜਾਪੁਰ, ਰਾਇਚੂਰ, ਗੰਗਾ ਨਗਰ , ਹੋਸਪਤ , ਆਨਗੋ , ਮੋਰਵੀ, ਰਾਇਗੰਜ, ਪਨਵੇਲ , ਵਿਦਿਸ਼ਾ, ਸਾਸਾਰਾਮ, ਛੱਤਸਪੁਰ , ਬਾਲਕੋਟ,ਸਿਹੋਰ , ਜਹਾਨਾਬਾਦ, ਨਾਗੌਰ , ਚਿਲਾਕਲੁਰਪਿਤ, ਰਿਨੀਗੁੰਟਾ , ਸਾਂਗਰੇੜੀ , ਇੰਫਾਲ , ਸਿਲਚਰ , ਸ਼ਿਲਾਂਗ , ਡਿਬਰੁਗੜ , ਦੀਮਾਪੁਰ , ਉਦੈਪੁਰ , ਹਿੰਗਘਾਟ ਅਤੇ ਚਿਤਰਦੁਰਗਾ ਸ਼ਾਮਿਲ ਹਨ। ਇਨ੍ਹਾਂ ਸਾਰੇ ਸ਼ਹਿਰਾਂ ਦੇ ਵਿੱਚ ਵੱਖ ਵੱਖ ਹਾਈਵੇ ਗੁਜਰ ਰਹੇ ਹਨ। ਪਰ ਹੁਣ ਇਨ੍ਹਾਂ ਸ਼ਹਿਰਾਂ ਦੇ ਬਾਈਪਾਸ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ, ਤਾਂ ਕਿ ਸ਼ਹਿਰ ਦੇ ਅੰਦਰ ਜਾਮ ਨਾ ਲੱਗੇ ।



ਬਣਨਗੇ ਲਾਜਿਸਟਿਕ ਪਾਰਕ 

35 ਸ਼ਹਿਰਾਂ ਵਿੱਚ ਲਾਜਿਸਟਿਕ ਸ਼ਹਿਰ ਬਣਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ। ਇਹਨਾਂ ਵਿਚੋਂ ਕੁੱਝ ਉੱਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਇਹਨਾਂ ਵਿੱਚ ਦਿੱਲੀ - ਐਨਸੀਆਰ, ਮੁੰਬਈ, ਨਾਰਥ ਗੁਜਰਾਤ , ਹੈਦਰਾਬਾਦ , ਸਾਉਥ ਗੁਜਰਾਤ , ਸਾਉਥ ਪੰਜਾਬ, ਨਾਰਥ ਪੰਜਾਬ , ਜੈਪੁਰ , ਬੈਂਗਲੁਰੂ , ਪੁਣੇ, ਵਿਜੈਵਾੜਾ , ਚੇੱਨਈ , ਨਾਗਪੁਰ , ਇੰਦੌਰ , ਪਟਨਾ, ਕੋਲਕੱਤਾ , ਅੰਬਾਲਾ , ਵਲਸਾੜ, ਜਗਤ ਸਿੰਘ ਪੁਰ , ਨਾਸਿਕ , ਗੁਵਾਹਟੀ , ਕੋਟਾ ,ਪਣਜੀ , ਹਿਸਾਰ, ਵਿਸ਼ਾਖਾਪੱਟਨਮ, ਭੋਪਾਲ , ਸੁੰਦਰਗੜ , ਬਠਿੰਡਾ, ਸੋਲਨ , ਰਾਜਕੋਟ, ਰਾਏਪੁਰ , ਜੰਮੂ , ਕਾਂਡਲਾ ਅਤੇ ਕੋਚੀਨ ਸ਼ਾਮਿਲ ਹਨ।

SHARE ARTICLE
Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement