
ਆਉਣ ਵਾਲੇ ਕੁਝ ਸਮੇਂ ਵਿੱਚ ਰਿਲਾਇੰਸ ਜੀਓ ਆਪਣੇ ਟੈਰਿਫ ਪਲੈਨਸ ਨੂੰ ਮਹਿੰਗਾ ਕਰੇਗਾ। ਹਰ ਮਹੀਨੇ ਜੀਓ ਦੇ ਟੈਰਿਫ ਮਹਿੰਗੇ ਹੋ ਸਕਦੇ ਹਨ। ਇਹ ਗੱਲ ਅਮਰੀਕੀ ਬ੍ਰੋਕਰੇਜ ਫਰਮ ਗੋਲਡਮੈਨ ਸੈਕਸ ਨੇ ਕਹੀ ਹੈ। ਪਿਛਲੇ ਹਫਤੇ ਹੀ ਜੀਓ ਨੇ ਆਪਣੇ ਟੈਰਿਫ ਵਿੱਚ 15 ਤੋਂ 20 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ।
ਫਰਮ ਦਾ ਮੰਨਣਾ ਹੈ ਕਿ ਰਿਲਾਇੰਸ ਜੀਓ ਆਪਣੇ 309 ਰੁਪਏ ਵਾਲੇ ਆਫਰ ਦੀ ਵੈਲੀਡਿਟੀ ਪੀਰੀਅਡ ਘੱਟ ਕਰ ਸਕਦਾ ਹੈ। ਹੁਣ ਇਸ ਆਫਰ ਵਿੱਚ 49 ਦਿਨਾਂ ਦੀ ਵੈਲੀਡਿਟੀ ਯੂਜਰਸ ਨੂੰ ਮਿਲਦੀ ਹੈ। ਇਸਨੂੰ ਘੱਟ ਕਰਕੇ 28 ਦਿਨਾਂ ਤੱਕ ਕੀਤਾ ਜਾ ਸਕਦਾ ਹੈ। ਜੀਓ ਆਪਣੇ 399 ਰੁਪਏ ਦੇ ਸਭ ਤੋਂ ਪਾਪੂਲਰ ਪਲੈਨ ਨੂੰ ਪਹਿਲਾਂ ਹੀ 459 ਰੁਪਏ ਦਾ ਕਰ ਚੁੱਕਿਆ ਹੈ।
ਜੀਓ ਪੋਸਟਪੇਡ ਯੂਜਰਸ ਲਈ ਪਹਿਲਾਂ 309 ਅਤੇ 509 ਰੁਪਏ ਦੇ ਪਲੈਨ ਆਫਰ ਕਰ ਰਿਹਾ ਸੀ। ਹੁਣ ਕੰਪਨੀ ਵੱਖ - ਵੱਖ ਤਰ੍ਹਾਂ ਦੇ 5 ਪਲੈਨ ਆਫਰ ਕਰ ਰਹੀ ਹੈ। ਇਹ 309 ਰੁਪਏ ਤੋਂ ਲੈ ਕੇ 999 ਰੁਪਏ ਤੱਕ ਦੇ ਵਿੱਚ ਦੇ ਹਨ। ਨਵੇਂ ਆਫਰ ਵਿੱਚ ਯੂਜਰਸ ਨੂੰ 309 ਰੁਪਏ ਵਿੱਚ 30GB ਡਾਟਾ ਆਫਰ ਕੀਤਾ ਜਾ ਰਿਹਾ ਹੈ।
409 ਰੁਪਏ ਦੇ ਪਲੈਨ ਵਿੱਚ 20GB ਡਾਟਾ ਦਿੱਤਾ ਜਾ ਰਿਹਾ ਹੈ, ਇਸਦੀ ਕੋਈ ਡੇਲੀ ਲਿਮਟ ਨਹੀਂ ਹੈ। 509 ਰੁਪਏ ਦੇ ਪਲੈਨ ਵਿੱਚ 60GB ਡਾਟਾ ਇੱਕ ਮਹੀਨੇ ਲਈ ਆਫਰ ਕੀਤਾ ਜਾ ਰਿਹਾ ਹੈ। 799 ਰੁਪਏ ਦੇ ਪਲੈਨ ਵਿੱਚ 90GB ਡਾਟਾ ਯੂਜਰਸ ਨੂੰ ਦਿੱਤਾ ਜਾ ਰਿਹਾ ਹੈ। ਇਸ ਵਿੱਚ ਯੂਜਰ ਰੋਜਾਨਾ 3GB ਡਾਟਾ ਖਰਚ ਕਰ ਸਕਦੇ ਹਨ।