
ਆਈਫੋਨ 8 ਤੇ ਆਈਫੋਨ 8+ ਮਾਰਕਿਟ ‘ਚ ਆ ਚੁੱਕਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਈਫੋਨ ਦੀ ਵਿਕਰੀ ਤੇਜ਼ ਹੈ ਲੋਕ ਵੀ ਇਸ ਨੂੰ ਖਰੀਦਣ ਦਾ ਮਨ ਬਣਾ ਚੁੱਕੇ ਹਨ। ਇਸ ਵਾਰ ਐਪਲ ਨੇ ਨਵੇਂ ਤਿੰਨ ਮਾਡਲ ਆਈਫੋਨ ਨੇ ਪੇਸ਼ ਕੀਤੇ ਹਨ। ਪਰ ਜੇਰਕ ਤੁਸੀ ਇਸ ਫੋਨ ਨੂੰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਪਹਿਲਾ ਪੂਰੀ ਖ਼ਬਰ ਪੜ੍ਹ ਲਵੋਂ।
ਆਈਫੋਨ 8+ ਦੇ ਫਟਣ ਦੀ ਖ਼ਬਰਾਂ ਆ ਰਹੀਆਂ ਹਨ ਹਾਲੇ ਤੱਕ ਅਜਿਹੇ ਦੋ ਮਾਮਲੇ ਸਾਹਮਣੇ ਆਏ ਹਨ ਇਕ ਤਾਈਵਾਨ ਦਾ ਤੇ ਦੂਸਰਾ ਮਾਮਲਾ ਜਪਾਨ ਦਾ। ਸੋਸ਼ਲ ਮੀਡੀਆ ‘ਤੇ ਆਈ ਖਬਰਾਂ ਅਨੁਸਾਰ ਇਹ ਫੋਨ ਆਪ ਹੀ ਖੁੱਲ ਗਏ। ਯੂਜਰਾਂ ਨੇ ਖਰਾਬ ਹੋਏ ਫੋਨ ਦੀ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਮੀਡੀਆ ਖ਼ਬਰਾਂ ਦੇ ਅਨੁਸਾਰ ਪਹਿਲੇ ਮਾਮਲੇ ‘ਚ ਉਪਭੋਗਤਾ ਨੇ ਪਹਿਲੇ ਪੰਜ ਦਿਨ ਆਈਫੋਨ ਦੀ ਵਰਤੋਂ ਕੀਤੀ ਤੇ ਚਾਰਜਿੰਗ ਦੇ ਦੌਰਾਨ iPhone 8 Plus ਫੱਟ ਕੇ ਖੁੱਲ ਗਿਆ। ਅਜਿਹਾ ਬੈਟਰੀ ਦੇ ਫੁੱਲਣ ਕਰਕੇ ਹੋਇਆ ਕਿਉਕਿ ਇਸ ‘ਚ ਕੋਈ ਅੱਗ ਨਹੀਂ ਲੱਗੀ ਇਹ ਸਿਰਫ ਖੁੱਲ ਗਿਆ ਇਹ ਮਾਮਲਾ ਤਾਈਵਾਨ ਦਾ ਹੈ।
ਦੂਸਰਾ ਮਾਮਲਾ ਜਪਾਨ ਦਾ ਹੈ ਉਪਭੋਗਤਾ ਦਾ ਦਾਅਵਾ ਹੈ ਕਿ ਉਸ ਨੂੰ ਡੱਬੇ ‘ਚ ਫਟਿਆ ਹੋਇਆ ਯਾਨੀ ਕਿ ਆਈਫੋਨ ਦਾ ਹਾਰਡਵੇਅਰ ਖੁਲਿਆਂ ਹੋਇਆ ਮਿਲਿਆ। ਉਹਨਾਂ ਨੇ ਇਸ ਦੀ ਤਸਵੀਰ ਵੀ ਪੋਸਟ ਕੀਤੀ।ਭਾਰਤ ‘ਚ ਐਪਲ ਦੇ ਆਈਫੋਨ 8 ਅਤੇ ਆਈਫੋਨ 8 ਪਲੱਸ ਦੀ ਵਿਕਰੀ ਸ਼ੁਰੂ ਹੋ ਗਈ ਹੈ।
ਫੋਨ ਨੂੰ ਮੁਕੇਸ਼ ਅੰਬਾਨੀ ਦੇ ਪੁੱਤਰ ਆਕਾਸ਼ ਅੰਬਾਨੀ ਨੇ ਐਪਲ ਦੇ ਸੀ.ਈ.ਓ. ਟੀਮ ਕੁਕ ਨਾਲ ਪੇਸ਼ ਕੀਤਾ ਹੈ। ਕੁਕ ਨੇ ਨਮਸਤੇ ਇੰਡੀਆ ਨਾਲ ਆਪਣੀ ਸਪੀਚ ਦੀ ਸ਼ੁਰੂਆਤ ਕੀਤੀ।ਭਾਰਤ ‘ਚ ਆਈਫੋਨ 8 ਦੇ 64 ਜੀ.ਬੀ. ਮਾਡਲ ਦੀ ਕੀਮਤ 64,000 ਰੁਪਏ ਅਤੇ 256 ਜੀ.ਬੀ. ਮਾਡਲ ਦੀ ਕੀਮਤ 77,000 ਰੁਪਏ ਹੈ।
ਉੱਥੇ, ਆਈਫੋਨ 8 ਪਲੱਸ ਵੀ ਦੋ ਵੇਰੀਐਂਟ ‘ਚ ਉਪਲੱਬਧ ਹੋਵੇਗਾ, ਜਿਸ ‘ਚ 64 ਜੀ.ਬੀ. ਵੇਰੀਐਂਟ ਦੀ ਕੀਮਤ 73,000 ਰੁਪਏ ਅਤੇ 256 ਜੀ.ਬੀ. ਵੇਰੀਐਂਟ ਦੀ ਕੀਮਤ 86,000 ਰੁਪਏ ਹੈ।