ਜਦ ਆਪਣੀ ਹੀ ਭੈਣ ਨੂੰ ਨਾ ਪਛਾਣ ਸਕੇ ਰਿਤਿਕ...!
Published : Sep 19, 2017, 2:10 pm IST
Updated : Sep 19, 2017, 8:40 am IST
SHARE ARTICLE

ਕੁਝ ਦਿਨ ਪਹਿਲਾਂ ਹੀ ਬਾਲੀਵੁੱਡ ਸ‍ਟਾਰ ਰਿਤਿਕ ਰੌਸ਼ਨ ਨੇ ਟਵਿਟਰ ਉੱਤੇ ਦੱਸਿਆ ਸੀ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਭੈਣ ਸੁਨੈਨਾ ਨੇ ਆਪਣਾ ਭਾਰ ਘੱਟ ਕੀਤਾ। ਭੈਣ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੇ ਇੱਕ ਪ‍ਿਆਰਾ ਜਿਹਾ ਮੈਸੇਜ ਵੀ ਲ‍ਿਖਿਆ ਸੀ। ਉਦੋਂ ਤੋਂ ਹਰ ਕੋਈ ਇਹੀ ਸੋਚ ਰਿਹਾ ਹੈ ਕਿ ਆਖਿਰ ਸੁਨੈਨਾ ਨੇ ਭਾਰ ਘੱਟ ਕਰਨ ਲਈ ਕੀ ਕੀਤਾ ਹੋਵੇਗਾ। 

ਹੋਣ ਵੀ ਕਿਉਂ ਨਾ, ਆਖ਼ਰ ਉਨ੍ਹਾਂ ਨੇ ਆਪਣਾ ਵਜ਼ਨ 130 ਕਿੱਲੋ ਤੋਂ ਘਟਾ ਕੇ 65 ਕਿੱਲੋ ਜੋ ਕਰ ਲਿਆ ਹੈ। ਸੁਨੈਨਾ ਨੇ ਭਾਰ ਘਟਾਉਣ ਲਈ ਕਾਫ਼ੀ ਸਮਾਂ ਜੱਦੋ ਜਹਿਦ ਕੀਤੀ ਹੈ। ਜਾਣਕਾਰੀ ਅਨੁਸਾਰ ਸੁਨੈਨਾ ਦਾ ਕਹਿਣਾ ਹੈ ਕਿ ਉਹ 2 ਸਾਲ ਪਹਿਲਾਂ ਵਜ਼ਨ ਘਟਾਉਣ ਲਈ ਬੈਰਿਆਟਿਕ ਸਰਜਰੀ ਕਰਵਾਈ ਸੀ। 


ਜ਼ਿਆਦਾ ਖਾਣ ਪੀਣ ਅਤੇ ਤਣਾਅ ਕਾਰਨ ਉਸ ਦਾ ਵਜ਼ਨ ਕਾਫੀ ਵਧ ਗਿਆ ਸੀ। ਭਾਰ ਜ਼ਿਆਦਾ ਹੋਣ ਕਾਰਨ ਉਸ ਨੂੰ ਡਾਇਆਬਿਟੀਜ਼ ਤੇ ਹਾਇਪਰਟੈਨਸ਼ਨ ਦੀ ਸਮੱਸਿਆ ਵੀ ਹੋ ਗਈ ਸੀ। ਉਸ ਨੇ ਦੱਸਿਆ ਕਿ ਡਾਕਟਰ ਦੇ ਸਰਜਰੀ ਦੇ ਸੁਝਾਅ ਉਸ ਨੂੰ ਠੀਕ ਲੱਗਾ। ਉਸ ਨੇ ਆਪਣੀ ਮਾਂ ਤੇ ਭਰਾ ਤੋਂ ਸਲਾਹ ਲਈ ਤੇ ਉਨ੍ਹਾਂ ਇਹ ਸਰਜਰੀ ਸੇਫ ਦੱਸੀ ਅਤੇ ਸਾਰਿਆਂ ਨੇ ਉਸ ਦਾ ਸਾਥ ਦਿੱਤਾ।



ਸੁਨੈਨਾ ਨੇ ਸਰਜਰੀ ਲਈ ਆਪਣੇ ਦੋਸਤ ਤੇ ਡਾਕਟਰ ਲੱਕੜਵਾਲਾ ਨੂੰ ਚੁਣਿਆ। ਦੱਸ ਦੇਈਏ ਕਿ ਡਾ. ਲੱਕੜਵਾਲਾ ਦੁਨੀਆਂ ਦੀ ਸਭ ਤੋਂ ਭਾਰੀ ਔਰਤ ਇਮਾਨ ਦੀ ਵੀ ਸਰਜਰੀ ਕਰ ਚੁੱਕੇ ਹਨ। ਜਦੋਂ ਉਸ ਦੀ ਸਰਜਰੀ ਹੋਈ ਤਾਂ ਉਸ ਦੇ ਭਰਾ ਤੇ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਹੈਰਾਨ ਹੁੰਦਿਆਂ ਕਿਹਾ ਕਿ ਮੈਨੂੰ ਲਗਦਾ ਹੈ ਮੈਂ ਤੁਹਾਨੂੰ ਜਾਣਦਾ ਹੀ ਨਹੀਂ। ਇੱਕ ਵਾਰ ਤਾਂ ਸੱਚ ਮੁੱਚ ਰਿਤਿਕ ਧੋਖਾ ਖਾ ਗਿਆ ਸੀ ਕਿ ਇਹ ਵਾਕਿਆ ਹੀ ਉਸ ਦੀ ਭੈਣ ਸੁਨੈਨਾ ਹੈ।

ਸੁਨੈਨਾ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦਾ ਵਜ਼ਨ 100 ਕਿੱਲੋ ਤੋਂ ਜ਼ਿਆਦਾ ਹੈ, ਉਨ੍ਹਾਂ ਲਈ ਇਹ ਸਰਜਰੀ ਸੇਫ ਹੈ। ਉਸ ਨੇ ਕਿਹਾ ਕਿ ਇਸ ਸਰਜਰੀ ਤੋਂ ਬਾਅਦ ਵੀ ਉਹ ਕਾਫੀ ਸਾਵਧਾਨੀਆਂ ਵਰਤ ਰਹੀ ਹੈ। ਸੁਨੈਨਾ ਨੇ ਦੱਸਿਆ ਕਿ ਮਿੱਠੀਆਂ ਤੇ ਤਲੀਆਂ ਚੀਜ਼ਾਂ ਦਾ ਸੇਵਨ ਨਾ ਕਰਨਾ, ਰੋਜ਼ਾਨਾ ਇੱਕ ਘੰਟਾ ਕਸਰਤ ਅਤੇ ਖਾਣੇ ‘ਤੇ ਕਾਬੂ ਪਾਉਣਾ ਵੀ ਸਿੱਖਿਆ ਹੈ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement