ਜਦੋਂ 'ਆਪ' ਪਾਰਟੀ ਆਗੂ ਦੇ ਪੁੱਤਰ 'ਤੇ ਨੂੰਹ ਤੇ ਲੱਗੇ ਕਰੋੜਾਂ ਦੀ ਠੱਗੀ ਦੇ ਇਲਜ਼ਾਮ
Published : Sep 6, 2017, 12:47 pm IST
Updated : Sep 6, 2017, 7:17 am IST
SHARE ARTICLE

ਵਿਧਾਨ ਸਭਾ ਚੋਣਾਂ ਤੋਂ ਪਹਿਲਾ ਬਰਾੜ ਦੇ ਬੇਟੇ ਮੌਂਟੀ ਨੇ ਸਾਥੀਆਂ ਸਮੇਤ ਆਪ 'ਚ ਕੀਤੀ ਸੀ ਸਮੂਲੀਅਤ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਤ ਸਿੰਘ ਬਰਾੜ ਦੇ ਬੇਟੇ ਮੌਂਟੀ ਬਰਾੜ ਅਤੇ ਨੂੰਹ ਤੇ ਸ਼ਰਾਬ ਦੇ ਠੇਕਿਆਂ ਵਿਚ ਧੋਖਾਧੜੀ ਸਬੰਧੀ ਮਾਮਲਾ ਦਰਜ਼ ਕੀਤਾ ਗਿਆ ਹੈ। ਮਾਮਲਾ 3 ਕਰੋੜ 26 ਲੱਖ ਰੁਪਏ ਦੀ ਠੱਗੀ ਦਾ ਹੈ।

ਇਸ  ਮਾਮਲੇ 'ਚ ਗਿੱਦੜਬਾਹਾ ਦੇ ਦੋ ਕਾਰੋਬਾਰੀ ਵਿਅਕਤੀ ਜੀਤ ਕੁਮਾਰ ਅਤੇ ਹਾਕਮ ਸਿੰਘ ਨੇ ਦੱਸਿਆ ਕਿ ਸ਼ਰਾਬ ਦੇ ਠੇਕਿਆਂ ਦਾ ਕਾਰੋਬਾਰ ਕਰਦੇ ਮੌਂਟੀ ਬਰਾੜ ਅਤੇ ਉਸਦੀ ਪਤਨੀ ਜਸਕਿੰਦਰ ਕੌਰ ਨੇ ਸ਼ਰਾਬ ਦੇ ਠੇਕਿਆਂ ਦੇ ਕਾਰੋਬਾਰ ਵਿਚ ਹਿੱਸਾ ਪਵਾਉਣ ਲਈ ਉਹਨਾਂ ਤੋਂ 2015 ਅਤੇ 2016 ਵਿਚ ਵੱਖ-ਵੱਖ ਸਮੇਂ ਕਰੋੜਾਂ ਰੁਪਏ ਲਏ।
 

ਇਹਨਾਂ ਵਿਚੋਂ ਕੁਝ ਪੈਸੇ ਹੀ ਵਾਪਿਸ ਕੀਤੇ ਗਏ ਜਦਕਿ ਕਰੀਬ 3 ਕਰੋੜ 26 ਲੱਖ ਰੁਪਏ ਅਜੇ ਤੱਕ ਉਹਨਾਂ ਨੂੰ ਵਾਪਿਸ ਨਹੀਂ ਦਿੱਤੇ ਗਏ। ਤੇ ਓਹਨਾ ਵਲੋਂ ਦਿੱਤੇ ਚੈਕ ਬਾਊਂਸ ਹੋ ਚੁੱਕੇ ਹਨ। ਪੁਲਿਸ ਪੜਤਾਲ ਅਨੁਸਾਰ ਜੀਤ ਕੁਮਾਰ ਦੇ 1 ਕਰੋੜ 80 ਲੱਖ ਰੁਪਏ ਅਤੇ ਹਾਕਮ ਸਿੰਘ ਦੇ 1 ਕਰੋੜ 46 ਲੱਖ 86 ਹਜ਼ਾਰ ਰੁਪਏ ਮੌਂਟੀ ਬਰਾੜ ਅਤੇ ਉਸਦੀ ਪਤਨੀ ਜਸਕਿੰਦਰ ਕੌਰ ਵੱਲੋਂ ਵਾਪਿਸ ਨਹੀਂ ਕੀਤੇ ਗਏ। 
ਜਿਸ ਤਹਿਤ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਗਿਆ ਹੈ।ਹਾਕਮ ਸਿੰਘ ਨੇ ਕਿਹਾ ਕਿ ਠੇਕਿਆਂ ਵਿਚ ਪਰਚੀ ਪਾਉਣ ਦੇ ਨਾਮ ਤੇ ਓਹਨਾ ਤੋਂ ਵੱਖ-ਵੱਖ ਸਮੇਂ ਪੈਸੇ ਲਏ ਗਏ। ਕੁਝ ਹੀ ਪੈਸੇ ਵਾਪਿਸ ਕੀਤੇ ਗਏ, ਬਾਕੀ ਪੈਸੇ ਅਜੇ ਤੱਕ ਵਾਪਸ ਨਹੀਂ ਆਏ ਜਿਸ ਕਰਕੇ ਹਾਕਮ ਸਿੰਘ ਨੇ ਮੌਂਟੀ ਬਰਾੜ ਅਤੇ ਉਸਦੀ ਪਤਨੀ ਜਸਕਿੰਦਰ ਕੌਰ ਤੇ ਠੱਗੀ ਮਾਰਨ ਦੇ ਇਲਜ਼ਾਮ ਲਾਏ ਨੇ।

  
ਉੱਥੇ ਈ ਜਦੋ ਇਸ ਬਾਰੇ ਐਸ.ਐਚ.ਓ. ਨਰਿੰਦਰ ਸਿੰਘ ਨਾਲ ਗੱਲ ਕੀਤੀ ਤਾ ਓਹਨਾ ਕਿ ਦੋਵਾਂ ਪੀੜਿਤਾਂ ਦੇ ਬਿਆਨਾਂ ਤੇ ਕਾਨੂੰਨੀ ਸਲਾਹ ਮਸ਼ਵਰੇ ਉਪਰੰਤ ਮੌਂਟੀ ਬਰਾੜ ਅਤੇ ਉਸਦੀ ਪਤਨੀ ਜਸਕਿੰਦਰ ਕੌਰ ਵਿਰੁੱੱਧ ਮੁਕਦਮਾ ਦਰਜ਼  ਕਰ ਲਿਆ ਗਿਆ।  ਤੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement