
ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਆਪਣੇ ਵਿਆਹ ਦਾ ਦੂਜਾ ਰਿਸੈਪਸ਼ਨ 26 ਦਸੰਬਰ ਨੂੰ ਮੁੰਬਈ 'ਚ ਕੀਤਾ ਸੀ। ਇਹ ਫੰਕਸ਼ਨ ਲੋਅਪ ਪਰੇਲ ਸਥਿਤ ਸੇਂਟ ਰੇਜਿਸ ਹੋਟਲ 'ਚ ਹੋਇਆ ਸੀ, ਜਿਸ 'ਚ ਸਪੋਰਟਸ ਤੇ ਬਾਲੀਵੁੱਡ ਵਰਲਡ ਦੇ ਵੱਡੇ-ਵੱਡੇ ਸਿਤਾਰੇ ਪਹੁੰਚੇ ਸਨ।
ਹਾਲ ਹੀ 'ਚ ਇਸ ਰਿਸੈਪਸ਼ਨ ਦੀਆਂ ਕੁਝ ਅਣ ਦੇਖੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ 'ਚ ਅਨੁਸ਼ਕਾ ਇਕ ਦੋਸਤ ਨਾਲ ਡਾਂਸ ਕਰਦੀ ਦਿਖਾਈ ਦੇ ਰਹੀ ਹੈਦੱਸ ਦਈਏ ਕਿ ਰਿਸੈਪਸ਼ਨ 'ਚ ਅਨੁਸ਼ਕਾ ਸ਼ਰਮਾ ਨੇ ਕਾਫੀ ਸ਼ਾਨਦਾਰ ਡਰੈੱਸ ਪਹਿਨੀ ਸੀ, ਜਿਸ 'ਚ ਉਹ ਗਲੈਮਰ ਦਿਖਾਈ ਦੇ ਰਹੀ ਸੀ।
11 ਦਸੰਬਰ ਨੂੰ ਇਟਲੀ 'ਚ ਹੋਏ ਵਿਆਹ ਤੋਂ ਬਾਅਦ ਪਹਿਲਾਂ ਰਿਸੈਪਸ਼ਨ 21 ਦਸੰਬਰ ਨੂੰ ਦਿੱਲੀ ਦੇ ਸ਼ਾਨਦਾਰ ਹੋਟਲ 'ਚ ਕੀਤਾ ਗਿਆ ਸੀ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਖੇਡ ਜਗਤ ਦੇ ਸਿਤਾਰੇ ਪੁੱਜੇ ਸਨ। ਇਸ ਦੌਰਾਨ ਵਿਰਾਟ-ਅਨੁਸ਼ਕਾ ਨੇ ਕਾਫੀ ਮਸਤੀ ਕੀਤੀ।
ਇਸ ਪਾਰਟੀ 'ਚ ਨਾਮੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਨੇ ਖੁੱਲ੍ਹਾ ਆਖੜਾ ਲਾਇਆ ਸੀ। ਉਨ੍ਹਾਂ ਨੇ ਇਸ ਦੌਰਾਨ ਲੋਕਾਂ ਨੂੰ ਖੂਬ ਨਚਾਇਆ।
ਇਸ ਰਿਸੈਪਸ਼ਨ ਦੇ ਦੌਰਾਨ ਵੀ ਅਨੁਸ਼ਕਾ ਨੇ ਜਮਕੇ ਡਾਂਸ ਕੀਤਾ ਸੀ ਸਾਹਮਣੇ ਆਏ ਵੀਡੀਓਜ ਵਿੱਚ ਉਹ ਮੂਮਹ ਵਿੱਚ ਨੋਟ ਦਬ ਕੇ ਡਾਂਸ ਕਰਦੀ ਦਿਖੀ ਸੀ।
ਦਿੱਲੀ ਵਿੱਚ ਹੋਏ ਰਿਸੈਪਸ਼ਨ ਵਿੱਚ ਕ੍ਰਿਕੇਟਰ ਗੌਤਮ ਗੰਭੀਰ , ਸ਼ਿਖਰ ਧਵਨ ਅਤੇ ਸੁਰੇਸ਼ ਰੈਨਾ ਆਪਣੀ - ਆਪਣੀ ਵਾਇਫ ਦੇ ਨਾਲ ਪਹੁੰਚੇ ਸਨ।