
'ਦੀਆ ਓਰ ਬਾਤੀ ਹਮ' ਦੀ ਸੰਧਿਆ ਮਤਲਬ ਦੀਪਿਕਾ ਸਿੰਘ ਬੇਬੀ ਹੋਣ ਤੋਂ ਬਾਅਦ ਕਿਸੇ ਸੀਰੀਅਲ 'ਚ ਤਾਂ ਨਜ਼ਰ ਨਹੀਂ ਆ ਰਹੀ ਪਰ ਆਪਣੇ ਡਾਂਸ ਕਲਾਸ ਨੂੰ ਲੈ ਕੇ ਉਹ ਬਹੁਤ ਰੈਗੂਲਰ ਹਨ। ਹਾਲ ਹੀ ਵਿਚ ਇਕ ਸਟੇਜ ਸ਼ੋਅ ਦੌਰਾਨ ਡਾਂਸ ਕਰਦੇ ਹੋਏ ਉਹ ਡਿੱਗ ਗਈ। ਉਨ੍ਹਾਂ ਨੇ ਆਪਣੇ ਖੁਦ ਦੀ ਇਹ ਵੀਡੀਓ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਹੈ।
ਦਰਅਸਲ, ਉਹ ਟਰੈਂਡ ਓਡੀਸ਼ੀ ਡਾਂਸਰ ਹੈ। ਸਰਸਵਤੀ ਪੂਜਾ ਦੇ ਦਿਨ ਉਹ ਸਟੇਜ 'ਤੇ ਪਰਫਾਰਮ ਕਰ ਰਹੀ ਸੀ, ਉਦੋਂ ਹੀ ਡਿੱਗ ਗਈ। ਹਾਲਾਂਕਿ ਇਸ ਹਾਦਸੇ ਨਾਲ ਉਹ ਘਬਰਾਈ ਨਹੀਂ ਅਤੇ ਉੱਠ ਕੇ ਡਾਂਸ ਕਰਨ ਲੱਗੀ।
ਸੋਸ਼ਲ ਮੀਡੀਆ 'ਤੇ ਉਹ ਅਕਸਰ ਆਪਣੀ ਓਡਿਸੀ ਡਾਂਸ ਕਲਾਸ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਪਿਛਲੇ ਸਾਲ 20 ਮਈ ਨੂੰ ਉਨ੍ਹਾਂ ਨੇ ਆਪਣੇ ਪਹਿਲੇ ਬੇਟੇ ਸੋਹਮ ਨੂੰ ਜਨਮ ਦਿੱਤਾ ਸੀ। ਬੇਟੇ ਦੇ ਜਨਮ ਤੋਂ ਬਾਅਦ ਉਨ੍ਹਾਂ ਦਾ ਭਾਰ ਵੀ ਵੱਧ ਗਿਆ ਹੈ, ਜਿਸ ਨੂੰ ਕੰਟਰੋਲ ਕਰਨ ਲਈ ਉਹ ਜਿਮ ਵੀ ਜਾ ਰਹੀ ਹੈ।