ਜਦੋਂ ਵਿਦਿਆਰਥੀ ਨੂੰ ਪੇਪਰ ਦੇਣ ਤੋਂ ਬਾਅਦ ਚੁਕਣੀ ਪਈ ਪਿਤਾ ਦੀ ਅਰਥੀ
Published : Mar 15, 2018, 1:10 pm IST
Updated : Mar 15, 2018, 7:40 am IST
SHARE ARTICLE

ਸੂਰਤ: ਘਰ 'ਚ ਪਿਤਾ ਦਾ ਮ੍ਰਿਤਕ ਸਰੀਰ ਪਿਆ ਸੀ ਪਰ 10ਵੀਂ ਦੇ ਇਕ ਵਿਦਿਆਰਥੀ ਨੇ ਵਿਗਿਆਨ ਦੀ ਪ੍ਰੀਖਿਆ ਨਹੀਂ ਛੱਡੀ। ਅਡਾਜਣ ਦੀ ਯੋਗੀ ਸੁਸਾਇਟੀ 'ਚ ਰਹਿਣ ਵਾਲੇ ਹਰਸ਼ ਰਾਜਕੁਮਾਰ ਮਹੋਰ ਸਾਰੀ ਰਾਤ ਪਿਤਾ ਦੇ ਮ੍ਰਿਤਕ ਸਰੀਰ ਕੋਲ ਬੈਠਾ ਰੋਂਦਾ ਰਿਹਾ। 

ਦਿਲ 'ਤੇ ਪੱਥਰ ਰੱਖ ਕੇ ਸਵੇਰੇ ਪਹਿਲਾਂ ਪ੍ਰੀਖਿਆ ਦਿਤੀ ਤੇ ਵਾਪਸ ਆਉਣ ਤੋਂ ਬਾਅਦ ਅਰਥੀ ਨੂੰ ਮੋਢਾ ਦਿਤਾ। ਦਰਅਸਲ, ਹਰਸ਼ ਦੇ 48 ਸਾਲਾ ਪਿਤਾ ਦੀ ਮੌਤ ਮੰਗਲਵਾਰ ਸਵੇਰੇ 10 ਵਜੇ ਦਿਲ ਦੇ ਦੌਰੇ ਨਾਲ ਹੋ ਗਈ ਸੀ। ਬੁਧਵਾਰ ਸਵੇਰੇ 10 ਵਜੇ ਵਿਗਿਆਨ ਦਾ ਪੇਪਰ ਸੀ। ਪੇਪਰ ਤੋਂ ਪਹਿਲਾਂ ਹੀ ਪਿਤਾ ਦੀ ਮੌਤ ਨਾਲ ਹਰਸ਼ ਸਦਮੇ 'ਚ ਸੀ ਪਰ ਉਸ ਨੇ ਹਿੰਮਤ ਨਹੀਂ ਹਾਰੀ। 



ਹਰਸ਼ ਪਿਤਾ ਦੇ ਮ੍ਰਿਤਕ ਸਰੀਰ ਕੋਲ ਬੈਠਾ ਰਾਤ ਭਰ ਰੋਂਦਾ ਰਿਹਾ। ਉਹ ਸਵੇਰੇ ਪ੍ਰੀਖਿਆ ਦੇਣ ਗਿਆ। ਪਿਤਾ ਦਾ ਮ੍ਰਿਤਕ ਸਰੀਰ ਉਦੋਂ ਤਕ ਨਹੀਂ ਚੁਕਿਆ ਗਿਆ ਜਦੋਂ ਤਕ ਹਰਸ਼ ਪ੍ਰੀਖਿਆ ਦੇ ਕੇ ਨਹੀਂ ਪਰਤਿਆ। ਘਰ 'ਚ ਹੁਣ ਹਰਸ਼ ਦੀ ਮਾਂ ਅਤੇ ਦੋ ਭੈਣਾਂ ਸਨ। ਇਸ ਤੋਂ ਇਲਾਵਾ ਪਰਵਾਰ ਦੇ ਹੋਰ ਮੈਂਬਰ ਆਗਰਾ 'ਚ ਰਹਿੰਦੇ ਹਨ। ਪਿਤਾ ਹੀ ਘਰ ਦੇ ਇਕਮਾਤਰ ਕਮਾਊ ਮੈਂਬਰ ਸਨ।

ਹਰਸ਼ ਅਡਾਜਣ ਦੇ ਸ਼ਾਂਤੀ ਨਿਕੇਤਨ ਵਿਦਿਆ ਵਿਹਾਰ ਸਕੂਲ 'ਚ ਪੜ੍ਹਾਈ ਕਰਦਾ ਹੈ। ਉਸ ਦਾ ਪ੍ਰੀਖਿਆ ਕੇਂਦਰ ਅਡਾਜਣ ਦੇ ਹੀ ਪ੍ਰੈਸੀਡੈਂਟ ਸਕੂਲ 'ਚ ਹੈ। ਪ੍ਰੈਸੀਡੈਂਟ ਸਕੂਲ ਦੀ ਪ੍ਰਿੰਸੀਪਲ ਦੀਪਿਕਾ ਸ਼ਾਹ ਨੇ ਕਿਹਾ ਕਿ ਇਸ ਮੁਸ਼ਕਲ ਘੜੀ 'ਚ ਅਸੀਂ ਹਰਸ਼ ਦੇ ਨਾਲ ਹਾਂ ਉਨ੍ਹਾਂ ਨੇ ਕਿਹਾ ਕਿ ਹਰਸ਼ ਸਾਡੇ ਸਕੂਲ ਦਾ ਵਿਦਿਆਰਥੀ ਨਹੀਂ ਹੈ ਪਰ ਸਕੂਲ ਦੀ ਲਾਇਬ੍ਰੇਰੀ ਉਸ ਦੀ ਪੜ੍ਹਾਈ ਲਈ ਹਮੇਸ਼ਾ ਖੁਲ੍ਹੀ ਰਹੇਗੀ।



5 ਦਿਨ ਪਹਿਲਾਂ ਹਰਸ਼ ਦੇ ਪਿਤਾ ਰਾਜਕੁਮਾਰ ਮਹੋਰ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਨੂੰ ਮਹਾਵੀਰ ਹਸਪਤਾਲ ਲੈ ਜਾਇਆ ਗਿਆ। ਡਾਕਟਰਾਂ ਨੇ ਇਲਾਜ ਦੇ ਬਾਅਦ ਉਨ੍ਹਾਂ ਨੂੰ ਘਰ ਭੇਜ ਦਿਤਾ ਸੀ। ਮੰਗਲਵਾਰ ਦੀ ਸਵੇਰੇ ਉਨ੍ਹਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ। 

ਪਰਵਾਰ ਦੇ ਲੋਕਾਂ ਨੇ 108 ਐਂਬੂਲੈਂਸ ਨੂੰ ਫ਼ੋਨ ਕੀਤਾ ਪਰ ਉਨ੍ਹਾਂ ਨੇ ਜਵਾਬ ਦਿਤਾ ਕਿ ਸਾਡੇ ਕੋਲ ਸਿਰਫ਼ ਇਕ ਹੀ ਐਂਬੂਲੈਂਸ ਹੈ ਜੋ ਦੂਜੇ ਮਰੀਜ਼ ਨੂੰ ਹਸਪਤਾਲ ਪਹੁੰਚਾਉੁਣ ਗਈ ਹੈ। ਉਸ ਦੇ ਆਉਣ ਦਾ ਇੰਤਜ਼ਾਰ ਕਰੋ। ਹਰਸ਼ ਦੇ ਪਿਤਾ ਨੂੰ ਆਟੋ ਨਾਲ ਹਸਪਤਾਲ ਲੈ ਜਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ।

ਹਰਸ਼ ਦੀ ਅੱਗੇ ਦੀ ਪੜ੍ਹਾਈ ਲਈ ਸਕੂਲ ਨੇ ਮੁਆਫ਼ ਕੀਤੀ ਫ਼ੀਸ



ਹਰਸ਼ ਦੇ ਸਕੂਲ ਸ਼ਾਂਤੀ ਨਿਕੇਤਨ ਵਿਦਿਆ ਵਿਹਾਰ ਸਕੂਲ ਦੇ ਪ੍ਰਿੰਸੀਪਲ ਮਹੇਸ਼ ਭਾਈ ਪਟੇਲ ਨੇ ਕਿਹਾ ਹੈ ਕਿ ਉਹ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੈ। ਪ੍ਰੀਖਿਆ 'ਚ ਨਿਸ਼ਚਿਤ ਤੌਰ 'ਤੇ ਚੰਗੇ ਨੰਬਰ ਲਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡਾ ਸਕੂਲ ਸਿਰਫ਼ 12ਵੀਂ ਤਕ ਹੀ ਹੈ।

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement