ਜਾਣਾ ਸੀ ਮਊ ਪਰ ਗਾਜੀਪੁਰ ਰੂਟ 'ਤੇ ਦੌੜ ਗਈ ਟ੍ਰੇਨ, ਜਾਣੋ ਫਿਰ ਕੀ ਹੋਇਆ
Published : Sep 1, 2017, 4:35 pm IST
Updated : Sep 1, 2017, 11:15 am IST
SHARE ARTICLE

ਛਪਰਾ ਤੋਂ ਵਾਰਾਣਸੀ ਜਾਣ ਵਾਲੀ ਇੰਟਰਸਿਟੀ ਐਕਸਪ੍ਰੈਸ ਬਾਲਿਆ ਦੇ ਫੇਫਨਾ ਰੇਲਵੇ ਸਟੇਸ਼ਨ ਤੋਂ ਗਲਤੀ ਨਾਲ ਮਊ ਦੀ ਬਜਾਏ ਗਾਜੀਪੁਰ ਦੇ ਵੱਲ ਰਵਾਨਾ ਕਰ ਦਿੱਤੀ ਗਈ। ਸਮਾਂ ਰਹਿੰਦੇ ਸੂਚਨਾ ਮਿਲ ਜਾਣ ਤੋਂ ਬਹੁਤ ਹਾਦਸਾ ਟਲ ਗਿਆ। ਲਾਪਰਵਾਹੀ ਦੇ ਇਲਜ਼ਾਮ ਵਿੱਚ ਸਟੇਸ਼ਨ ਮਾਸਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਟ੍ਰੇਨ ਨੂੰ ਗਲਤ ਦਿਸ਼ਾ ਵਿੱਚ ਜਾਂਦੇ ਦੇਖ ਮੁਸਾਫਰਾਂ ਨੇ ਮਚਾਇਆ ਰੌਲਾ

ਰੇਲਵੇ ਦੇ ਸੂਤਰਾਂ ਦੇ ਅਨੁਸਾਰ ਛਪਰਾ ਤੋਂ ਬਾਲਿਆ ਅਤੇ ਮਊ ਦੇ ਰਸਤੇ ਵਾਰਾਣਸੀ ਜਾਣ ਵਾਲੀ ਇੰਟਰਸਿਟੀ ਐਕਸਪ੍ਰੈਸ ਕੱਲ ਤੜਕੇ ਬਾਲਿਆ ਤੋਂ ਰਵਾਨਾ ਹੋਈ ਸੀ, ਪਰ ਉਸਨੂੰ ਮਊ ਦੀ ਬਜਾਏ ਗਾਜੀਪੁਰ ਦੇ ਵੱਲ ਭੇਜ ਦਿੱਤਾ ਗਿਆ। ਹਾਲਾਂਕਿ ਟ੍ਰੇਨ ਕੁਝ ਦੂਰ ਹੀ ਗਈ ਸੀ ਕਿ ਦੂਜੇ ਰੇਲ ਬਲਾਕ ਉੱਤੇ ਟ੍ਰੇਨ ਨੂੰ ਜਾਂਦੇ ਦੇਖ ਮੁਸਾਫਿਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਜਿਸਦੇ ਬਾਅਦ ਟ੍ਰੇਨ ਦੇ ਚਾਲਕ ਨੇ ਸਟੇਸ਼ਨ ਮਾਸਟਰ ਨੂੰ ਇਸਦੀ ਸੂਚਨਾ ਦਿੱਤੀ। 


ਟ੍ਰੇਨ ਨੂੰ ਵਾਪਸ ਫੇਫਨਾ ਸਟੇਸ਼ਨ ਲਿਆਇਆ ਗਿਆ

ਉਨ੍ਹਾਂ ਨੇ ਦੱਸਿਆ ਕਿ ਟ੍ਰੇਨ ਨੂੰ ਵਾਪਸ ਫੇਫਨਾ ਰੇਲਵੇ ਸਟੇਸ਼ਨ ਤੇ ਲਿਆਦਾ ਗਿਆ। ਇਸਦੇ ਕਰੀਬ 25 ਮਿੰਟ ਬਾਅਦ ਟ੍ਰੇਨ ਮਊ ਦੇ ਰਸਤੇ ਵਾਰਾਣਸੀ ਲਈ ਰਵਾਨਾ ਹੋਈ। ਸੂਤਰਾਂ ਦੇ ਅਨੁਸਾਰ ਮੰਡਲ ਰੇਲ ਪ੍ਰਬੰਧਕ ਐੱਸ.ਕੇ.ਝਾ ਨੇ ਇਸ ਲਾਪਰਵਾਹੀ ਲਈ ਫੇਫਨਾ ਦੇ ਸਟੇਸ਼ਨ ਮਾਸਟਰ ਵੀ. ਐਸ. ਪਾਂਡੇ ਨੂੰ ਤੱਤਕਾਲ ਮੁਅੱਤਲ ਕਰ ਦਿੱਤਾ ਅਤੇ ਉਨ੍ਹਾਂ ਦੇ ਖਿਲਾਫ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

SHARE ARTICLE
Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement