ਜਾਣੋ ਹੁਣ ਕਿਸਦੇ ਦੁਆਲੇ ਹੋਏ ਸੁਖਪਾਲ ਖਹਿਰਾ ?
Published : Sep 11, 2017, 4:02 pm IST
Updated : Sep 11, 2017, 10:32 am IST
SHARE ARTICLE

ਕੀ ਕੈਪਟਨ ਅਮਰਿੰਦਰ ਸਿੰਘ ਆਪਣੇ ਚਹੇਤੇ ਐਮ.ਐਲ.ਏ ਰਮਨਜੀਤ ਸਿੰਘ ਸਿੱਕੀ ਦੇ ਖਿਲਾਫ ਕਾਰਵਾਈ ਕਰਨਗੇ ? ਜਿਸ ਨੇ ਕਿ ਪਿੰਡ ਘੁੱਗ ਸ਼ੋਰ (ਜ਼ਿਲ੍ਹਾ ਜਲੰਧਰ) ਦੀ ਪੰਚਾਇਤੀ ਜ਼ਮੀਨ ਉੱਪਰ ਗੈਰਕਾਨੂੰਨੀ ਕਬਜ਼ਾ ਕੀਤਾ ਹੈ ਅਤੇ ਗੈਰਕਾਨੂੰਨੀ ਖੁਦਾਈ ਦੇ ਨਾਲ ਨਾਲ ਆਪਣੇ ਕੇ.ਐਫ ਫੂਡਸ ਮਿਲਕ ਪਲਾਂਟ ਦਾ ਗੰਦਾ ਪਾਣੀ ਪਾ ਕੇ ਇਸ ਜ਼ਮੀਨ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਖਹਿਰਾ
ਪਿੰਡ ਘੁੱਗ ਸ਼ੋਰ, ਬਲਾਕ ਜਲ਼ੰਧਰ ਪੱਛਮੀ ਦੇ ਵਸਨੀਕਾਂ ਵੱਲੋਂ ਮੈਨੂੰ ਪ੍ਰਾਪਤ ਹੋਈ ਸ਼ਿਕਾਇਤ ਅਨੁਸਾਰ ਖਡੂਰ ਸਾਹਿਬ ਤੋਂ ਕਾਂਗਰਸੀ ਐਮ.ਐਲ.ਏ ਰਮਨਜੀਤ ਸਿੰਘ ਸਿੱਕੀ ਨੇ ਉਸ ਦੇ ਮਿਲਕ ਪਲਾਂਟ ਦੇ ਨਾਲ ਲਗਦੀ 5 ਏਕੜ ਪੰਚਾਇਤੀ ਜਮੀਨ ਉੱਪਰ ਗੈਰਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ। 

ਮੇਰੇ ਵੱਲੋਂ ਕੀਤੀ ਪਿੰਡ ਦੀ ਫੇਰੀ ਦੌਰਾਨ ਇਹ ਪਤਾ ਚੱਲਿਆ ਕਿ ਐਮ.ਐਲ.ਏ ਦੇ ਪਰਿਵਾਰ ਨੇ ਨਾ ਸਿਰਫ ਗਰਾਮ ਪੰਚਾਇਤ ਦੀ ਉਕਤ ਜਮੀਨ ਉੱਪਰ ਗੈਰਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ ਬਲਕਿ ਆਪਣੇ ਕੇ.ਐਫ ਮਿਲਕ ਪਲਾਂਟ ਦਾ ਗੰਦਾ ਪਾਣੀ ਵੀ ਇਸ ਜਮੀਨ ਵਿੱਚ ਪਾ ਰਿਹਾ ਹੈ। ਇਸ ਤਰਾਂ ਕਰਕੇ ਐਮ.ਐਲ.ਏ ਦੀ ਕੰਪਨੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ ਅਤੇ ਇਲਾਕੇ ਦੇ ਵਾਤਾਵਰਨ ਨੂੰ ਬਹੁਤ ਬੁਰੀ ਤਰਾਂ ਨਾਲ ਨੁਕਸਾਨ ਪਹੁੰਚਾ ਰਹੀ ਹੈ। ਗੰਦਾ ਪਾਣੀ ਸੈਂਕੜਿਆਂ ਸਫੇਦੇ ਦੇ ਦਰੱਖਤਾਂ ਨੂੰ ਤਬਾਹ ਕਰਨ ਦੇ ਨਾਲ ਨਾਲ ਗੰਦਗੀ ਵੀ ਫੈਲਾ ਰਿਹਾ ਹੈ।ਜਿਸ ਨਾਲ ਪਿੰਡ ਵਾਸੀਆਂ ਵਿੱਚ ਬੀਮਾਰੀਆਂ ਫੈਲ ਰਹੀਆਂ ਹਨ।



ਉਪਰਕੋਤ ਸਾਰੀਆਂ ਗੈਰਕਾਨੂੰਨੀ ਗਤੀਵਿਧੀਆਂ ਦੇ ਨਾਲ ਨਾਲ ਐਮ.ਐਲ.ਏ ਦੀ ਕੰਪਨੀ ਨਾਲ ਲੱਗਦੀ ਆਪਣੇ ਪਰਿਵਾਰ ਦੀ ਨਿੱਜੀ ਖੇਤੀਬਾੜੀ ਜਮੀਨ ਨੂੰ ਪੱਧਰਾ ਕਰਨ ਲਈ ਉਕਤ 5 ਏਕੜ ਗਰਾਮ ਪੰਚਾਇਤ ਦੀ ਜ਼ਮੀਨ ਵਿੱਚੋਂ ਗੈਰਕਾਨੂੰਨੀ ਖੁਦਾਈ ਕਰ ਰਹੀ ਹੈ। ਰੋਸ ਅਤੇ ਗੁੱਸੇ ਨਾਲ ਭਰੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਇੱਕਠੇ ਹੋਏ। ਜਿਹਨਾਂ ਨੇ ਕਿ ਐਮ.ਐਲ.ਏ ਅਤੇ ਉਹਨਾਂ ਦੀ ਕੰਪਨੀ ਦੇ ਗੈਰਕਾਨੂੰਨੀ ਕੰਮਾਂ ਦੇ ਖਿਲਾਫ ਰੋਸ ਮੁਜਾਹਰਾ ਕੀਤਾ।ਮਾਲ ਮਹਿਕਮੇ ਦੇ ਰਿਕਾਰਡ ਅਨੁਸਾਰ ਐਮ.ਐਲ.ਏ ਸਿੱਕੀ ਦੇ ਪਿਤਾ ਲੇਟ ਕਪੂਰ ਸਿੱੰਘ ਗਰਾਮ ਪੰਚਾਇਤ ਘੁੱਗ ਦੀ ਹਦਬਸਤ ਨੰ 385 ਦੇ ਖਤੋਨੀ ਨੰ 187 ਵਿੱਚ ਗੈਰਕਾਨੂੰਨੀ ਕਾਬਜ਼ ਹੈ (ਮਾਲ ਮਹਿਕਮੇ ਦਾ ਰਿਕਾਰਡ ਨਾਲ ਨੱਥੀ ਹੈ)।

ਵਿਧਾਨ ਸਭਾ ਪੰਜਾਬ ਵੱਲੋਂ East Punjab Holdings (consolidation and prevention of fragmentation) ਐਕਟ 1948 ਵਿੱਚ ਕੀਤੀ ਗਈ। ਸੋਧ ਅਨੁਸਾਰ ਅਜਿਹੀ ਕਿਸੇ ਵੀ ਜਮੀਨ ਨੂੰ ਨਾ ਤਾਂ ਵੰਡਿਆ ਜਾ ਸਕਦਾ ਹੈ ਅਤੇ ਨਾ ਹੀ ਵੇਚਿਆ ਜਾ ਸਕਦਾ ਹੈ। ਇਹ ਨੋਟੀਫਿਕੇਸ਼ਨ ਗਰਾਮ ਪੰਚਾਇਤ ਦੇ ਜਮੀਨ ਰਿਕਾਰਡ ਦੇ ਕਥਨ ਕਾਲਮ 8 ਵਿੱਚ ਦਰਜ ਵੀ ਹੈ।



ਪਿੰਡ ਘੁੱਗ ਸ਼ੋਰ ਦੇ ਪੀੜਤ ਵਾਸੀਆਂ ਨੇ ਡਿਪਟੀ ਕਮੀਸ਼ਨਰ, ਡੀਡੀਪੀਓ, ਬੀਡੀਪੀਓ ਅਤੇ ਹੋਰਨਾਂ ਅਧਿਕਾਰੀਆਂ ਨੂੰ ਅਨੇਕਾਂ ਵਾਰ ਸ਼ਿਕਾਇਤਾਂ ਕੀਤੀਆਂ ਪਰੰਤੂ ਕਾਂਗਰਸੀ ਐਮ.ਐਲ.ਏ ਅਤੇ ਉਸ ਦੇ ਪਰਿਵਾਰ ਦੇ ਦਬਾਅ ਕਾਰਨ ਰਤਾ ਭਰ ਵੀ ਕਾਰਵਾਈ ਨਹੀਂ ਹੋਈ। ਅਖੀਰ ਉਹਨਾਂ ਨੇ ਇਨਸਾਫ ਲਈ ਆਪਣੀ ਸ਼ਿਕਾਇਤ ਮੁੱਖ ਮੰਤਰੀ ਦਫਤਰ ਅਤੇ ਮੇਰੇ ਦਫਤਰ ਵਿੱਚ ਕੀਤੀ। ਉਹਨਾਂ ਦੀ ਸ਼ਿਕਾਇਤ ਪ੍ਰਾਪਤ ਹੋਣ ਉਪਰੰਤ ਮੈਂ ਐਮ.ਐਲ.ਏ ਵੱਲੋਂ ਕੀਤੀਆਂ ਗਈਆਂ ਗੰਭੀਰ ਉਲੰਘਣਾਵਾਂ ਖਿਲਾਫ ਸਬੰਧਿਤ ਅਧਿਕਾਰੀਆਂ ਕੋਲ ਮੁੱਦੇ ਨੂੰ ਉਠਾਵਾਂਗਾ। 

 ਜਿਸ ਵਿੱਚ ਕਿ ਨੈਸ਼ਨਲ ਗਰੀਨ ਟ੍ਰਿਬਨੂਲ (NGT), ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸੈਕਟਰੀ ਪੇਂਡੂ ਵਿਕਾਸ ਅਤੇ ਡਾਇਰੈਕਟਰ ਇੰਡਸਟਰੀ (ਮਾਈਨਿੰਗ) ਸ਼ਾਮਿਲ ਹਨ। ਮੈਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਐਮ.ਐਲ.ਏ ਵੱਲੋਂ ਸ਼ਰੇਆਮ ਕੀਤੀਆਂ ਗਈਆਂ ਉਲੰਘਣਾਵਾਂ ਨੂੰ ਪੰਜਾਬ ਵਿਧਾਨ ਸਭਾ ਦੇ ਅਗਾਮੀ ਸੈਸ਼ਨ ਵਿੱਚ ਉਠਾਵਾਂਗਾ। ਮੈਨੂੰ ਇਹ ਬਹੁਤ ਦੁਖੀ ਹੋ ਕੇ ਕਹਿਣਾ ਪੈ ਰਿਹਾ ਹੈ ਕਿ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਜਿਹਨਾਂ ਨੇ ਕਿ ਆਪਣੇ ਚੋਣ ਮੈਨੀਫੈਸਟੋ ਵਿੱਚ ਅਕਾਲੀਆਂ ਦੇ 10 ਸਾਲ ਦੇ ਗੁੰਡਾਰਾਜ ਵਿੱਚ ਹੋਏ ਅਜਿਹੇ ਗੈਰਕਾਨੂੰਨੀ ਕੰਮਾਂ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਜੀਰੋ ਟੋਲਰੈਂਸ ਦਾ ਵਾਅਦਾ ਕੀਤਾ ਸੀ।


  ਹੁਣ ਖੁਦ ਅਜਿਹੀਆਂ ਗੈਰਸੰਵਿਧਾਨਕ ਗਤੀਵਿਧੀਆਂ ਕਰ ਰਹੇ ਹਨ। ਇਸ ਤੋਂ ਪਹਿਲਾਂ ਸਿਕੀ ਦੇ ਸਰਪ੍ਰਸਤ ਰਾਣਾ ਗੁਰਜੀਤ ਸਿੰਘ ਦਾ ਨਾਮ ਆਪਣੇ ਨੇਪਾਲੀ ਰਸੋਈਏ ਅੰਮਿਤ ਬਹਾਦੁਰ ਦੇ ਰਾਹੀ ਗੈਰਾਕਾਨੂੰਨੀ ਰੇਤ ਖੁਦਾਈ ਘੋਟਾਲੇ ਵਿੱਚ ਸਾਹਮਣੇ ਆਇਆ ਸੀ ਅਤੇ ਹੁਣ ਉਸ ਦਾ ਹੀ ਜੁੰਡਲੀ ਸਿੱਕੀ ਆਪਣੇ ਉਸਤਾਦ ਦੇ ਰਾਸਤੇ ਚੱਲ ਪਿਆ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਗੁਰਜੀਤ ਨੂੰ ਸਜ਼ਾ ਦੇਣ ਦੀ ਬਜਾਏ ਬੋਗਸ ਜਸਟਿਸ ਨਾਰੰਗ ਕਮੀਸ਼ਨ ਰਾਹੀਂ ਉਸ ਨੂੰ ਬਚਾਇਆ।

ਇਸ ਲਈ ਐਮ.ਐਲ.ਏ ਸਿੱਕੀ ਵੱਲੋਂ ਸ਼ਰੇਆਮ ਕੀਤੀਆਂ ਜਾ ਰਹੀਆਂ ਗੈਰਕਾਨੂੰਨੀ ਅਤੇ ਗੈਰਸੰਵਿਧਾਨਕ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੇਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਐਮ.ਐਲ.ਏ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ। ਜੇਕਰ ਮੁੱਖ ਮੰਤਰੀ ਢੁੱਕਵੀਂ ਕਾਰਵਾਈ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਇਸ ਐਮ.ਐਲ.ਏ ਦੀ ਮਿਲਕ ਪਲਾਂਟ ਕੰਪਨੀ ਖਿਲਾਫ ਧਰਨਾ ਲਗਾਉਣ ਦੇ ਇਲਾਵਾ ਹੋਰ ਕੋਈ ਰਸਤਾ ਨਹੀਂ ਬਚਦਾ।


SHARE ARTICLE
Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement