
ਪੁਲਿਸ ਜਨਤਾ ਦੀ ਰਖਵਾਲੀ ਲਈ ਹੁੰਦੀ ਹੈ ਪਰ ਇਹ ਰਖਵਾਲੇ ਹੀ ਲੋਕਾਂ ਦੀਆ ਧੀਆਂ ਭੈਣਾਂ ਦੀ ਇੱਜਤ ਲੁੱਟ ਲੈਣ ਤਾਂ ਇਨਸਾਫ ਕੌਣ ਕਰੇਗਾ। ਜੀ ਹਾਂ ਪੁਲਿਸ ਦੀ ਦਰਿੰਦਗੀ ਭਰੀ ਘਟਨਾ ਮੰਗਲਵਾਰ ਨੂੰ ਉਸ ਵੇਲੇ ਸਾਹਮਣੇ ਆਈ ਜਦ ਕਿਸੇ ਮਾਮਲੇ ਵਿਚ ਜੇਲ੍ਹ 'ਚ ਬੰਦ ਦਿਓਰ ਨੂੰ ਮਿਲਣ ਆਈ ਇੱਕ ਮਹਿਲਾ ਨਾਲ ਸਿਪਾਹੀ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਘਟਨਾ ਤੋਂ ਬਾਅਦ ਮਹਿਲਾ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਜੇਲ੍ਹ ਕੰਪਲੈਕਸ ਵਿੱਚ ਜਮਕੇ ਹੰਗਾਮਾ ਕੀਤਾ।
ਇਸਦੀ ਸੂਚਨਾ ਸ਼ਿਕਾਇਤ ਥਾਣਾ ਸਦਰ ਬੱਲਭਗੜ ਵਿੱਚ ਦਿੱਤੀ ਗਈ। ਪੁਲਿਸ ਨੇ ਰੇਪ ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਿਸ ਕਮਿਸ਼ਨਰ ਨੇ ਜਾਂਚ ਡੀਸੀਪੀ ਨੂੰ ਸੌਂਪ ਦਿੱਤੀ ਹੈ ਅਤੇ ਡੀਸੀਪੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਪੀੜਿਤਾ ਦੀ ਸ਼ਿਕਾਇਤ ਉੱਤੇ ਨੀਮਕਾ ਜੇਲ੍ਹ ਵਿੱਚ ਤੈਨਾਤ ਜੇਲ੍ਹ ਵਾਰਡਰ ਦੇ ਖਿਲਾਫ ਛੇੜਛਾੜ ਅਤੇ ਰੇਪ ਦੇ ਇਲਜ਼ਾਮ ਵਿੱਚ ਧਾਰਾ 342, 376ਬੀ, 377 ਆਈਪੀਸੀ ਦੇ ਅਨੁਸਾਰ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਕਮਿਸ਼ਨਰ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਡੀਸੀਪੀ ਨੂੰ ਜਾਂਚ ਸੌਂਪੀ ਹੈ। ਫਿਲਹਾਲ ਹਾਲੇ ਤੱਕ ਮੁਲਜ਼ਮ ਪੁਲਿਸ ਕਰਮੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।ਪੁਲਿਸ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਉਕਤ ਮਹਿਲਾ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਇੱਕ ਟੀਮ ਮੁਲਜ਼ਮ ਦੇ ਘਰ ਭੇਜੀ ਗਈ ਸੀ, ਪਰ ਉਹ ਮੌਕੇ ਉਤੇ ਨਹੀਂ ਮਿਲਿਆ ਅਤੇ ਉਸ ਨਾਲ ਫੋਨ ਉਤੇ ਵੀ ਕੋਈ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਭਰੋਸਾ ਦਿੱਤਾ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਕਰੜੀ ਤੋਂ ਕਰੜੀ ਕਾਰਵਾਈ ਕੀਤੀ ਜਾਵੇਗੀ।