
ਨਵੀਂ ਦਿੱਲੀ: ਰਿਲਾਇੰਸ ਜੀਓ ਆਪਣੇ ਗਾਹਕਾਂ ਲਈ ਨਵਾਂ ਤੋਹਫ਼ਾ ਲੈ ਕੇ ਆਇਆ ਹੈ। ਕੰਪਨੀ ਨੇ ਆਪਣੇ 149 ਰੁਪਏ ਦੇ ਪਲੈਨ ਨੂੰ ਅੱਪਡੇਟ ਕੀਤਾ ਹੈ। 149 ਰੁਪਏ ਦੇ ਪਲਾਨ ਵਿੱਚ ਪਹਿਲਾਂ 2 ਜੀਬੀ ਡਾਟਾ ਮਿਲ ਰਿਹਾ ਸੀ ਪਰ ਹੁਣ ਕੰਪਨੀ ਇਸ ਪਲੈਨ ਵਿੱਚ ਅਨਲਿਮੀਟਿਡ ਡਾਟਾ ਦੇ ਰਹੀ ਹੈ। ਹੁਣ 2 ਜੀਬੀ ਡਾਟਾ ਖ਼ਤਮ ਹੋਣ ਬਾਅਦ ਵੀ ਯੂਜ਼ਰ ਨੂੰ ਇੰਟਰਨੈੱਟ ਇਸਤੇਮਾਲ ਕਰ ਸਕਣਗੇ।
ਹਾਲਾਂਕਿ 2ਜੀਬੀ ਬਾਅਦ ਮਿਲਣ ਵਾਲੀ ਇੰਟਰਨੈੱਟ ਸਪੀਡ ਸਲੋਅ ਹੋਵੇਗੀ। ਉੱਥੇ 19 ਰੁਪਏ ਤੇ 49 ਰੁਪਏ ਵਾਲੇ ਪਲੈਨ ਅਨਲਿਮੀਟਿਡ ਇੰਟਰਨੈੱਟ ਡਾਟਾ ਦੇ ਨਾਲ ਹੀ ਆਉਂਦੇ ਹਨ ਤਾਂ ਦੋਵੇਂ 200 ਐਮਬੀ ਤੇ 600 ਐਮਬੀ ਡਾਟਾ ਪੈਕ ਦੇ ਨਾਲ ਆਉਂਦਾ ਹੈ।ਇਸ ਦੇ ਨਾਲ ਹੀ ਕੰਪਨੀ ਨੇ 309 ਰੁਪਏ ਦੇ ਪਲਾਨ ਦੀ ਵੈਧਤਾ ਵੀ ਵਧਾ ਦਿੱਤੀ ਹੈ। 28 ਦਿਨ ਦੀ ਮਿਆਦ ਦੇ ਨਾਲ ਆਉਣ ਵਾਲਾ ਇਹ ਪਲਾਨ ਹੁਣ 56 ਦਿਨ ਦੀ ਵੈਧਤਾ ਦੇ ਨਾਲ ਆਉਂਦਾ ਹੈ।
ਇਸ ਵਿੱਚ ਤੁਹਾਨੂੰ 56 ਜੀਬੀ ਡੇਟਾ ਜਿਹੜਾ ਹਰ ਦਿਨ ਇੱਕ ਜੀਬੀ ਦੇ ਡੇਟਾ ਪੈਕ ਨਾਲ ਆਵੇਗਾ, ਨਾਲ ਹੀ ਗਾਹਕ ਨੂੰ ਅਨਲਿਮਟਿਡ ਕਾਲਿੰਗ ਵੀ ਮਿਲੇਗੀ।149 ਰੁਪਏ ਦੇ ਪਲਾਨ ਦੀ ਮਿਆਦ ਦੀ ਗੱਲ ਕਰੀਏ ਤਾਂ ਇਹ 28 ਦਿਨ ਦੇ ਲਈ ਹੋਵੇਗੀ। ਇਸ ਪਲਾਨ ਵਿੱਚ 2 ਜੀਬੀ ਦੀ ਡੇਟਾ ਲਿਮਟ ਖ਼ਤਮ ਹੋਣ ਬਾਅਦ ਇੰਟਰਨੈੱਟ ਸਪੀਡ 64Kbps ਤੱਕ ਮਿਲੇਗੀ।
149 ਰੁਪਏ ਦੀ ਪਲੈਨ ਵਿੱਚ 300 ਮੈਸੇਜ ਤੇ ਅਨਲਿਮਿਟੇਡ ਕਾਲਿੰਗ ਦਾ ਫਾਇਦਾ ਮਿਲੇਗਾ। ਕੰਪਨੀ ਦੇ 309 ਰੁਪਏ ਦੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿੱਚ 4ਜੀ ਸਪੀਡ ਦੇ ਨਾਲ 56 ਜੀਬੀ ਡੇਟਾ ਲਿਮਟ ਖ਼ਤਮ ਹੋਣ ਉੱਤੇ 128kbps ਦੀ ਸਪੀਡ ਮਿਲੇਗੀ।