
ਨਵੀਂ ਦਿੱਲੀ: ਮੁਲਕ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਆਪਣੇ 4G ਹੌਟਸਪੌਟ ਦੀ ਕੀਮਤ ਘਟਾਉਣ ਦਾ ਐਲਾਨ ਕੀਤਾ ਹੈ। ਹੁਣ ਇਹ ਸਿਰਫ 999 ਰੁਪਏ ਵਿੱਚ ਖਰੀਦਿਆ ਜਾ ਸਕੇਗਾ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਏਅਰਟੈੱਲ ਦੇ 4G ਹੌਟਸਪੌਟ ਗ੍ਰਾਹਕਾਂ ਨੂੰ ਸਫਰ ਵਿੱਚ ਇੰਟਰਨੈਟ ਦਿੰਦਾ ਹੈ ਤੇ ਇਸ ਨੂੰ ਵਰਤਣਾ ਆਸਾਨ ਵੀ ਹੈ।
ਇਸ ਵਿੱਚ ਉਹ ਏਅਰਟੈਲ ਦੇ ਹਾਈ ਸਪੀਡ ਡਾਟਾ ਨੈੱਟਵਰਕ ਨਾਲ ਤੇਜ਼ੀ ਨਾਲ ਇੰਟਰਨੈੱਟ ਇਸਤੇਮਾਲ ਕਰ ਸਕਦੇ ਹਨ।ਬਿਆਨ ਵਿੱਚ ਕਿਹਾ ਗਿਆ ਹੈ ਕਿ 4G ਹੌਟਸਪੌਟ ਗ੍ਰਾਹਕ ਕਿਤੇ ਵੀ ਇਸਤੇਮਾਲ ਕਰ ਸਕਦੇ ਹਨ। ਏਅਰਟੈੱਲ 4G ਹੌਟਸਪੌਟ ਮੁਲਕ ਦੇ ਸਾਰੇ ਸਟੋਰ ‘ਤੇ ਮੌਜੂਦ ਹੈ। ਜਲਦ ਹੀ ਇਸ ਨੂੰ ਅਮੇਜ਼ਾਨ ਇੰਡੀਆ ‘ਤੋਂ ਵੀ ਖਰੀਦਿਆ ਜਾ ਸਕਦਾ ਹੈ।
ਭਾਰਤੀ ਏਅਰਟੈੱਲ ਦੇ ਚੀਫ ਆਪਰੇਟਿੰਗ ਆਫੀਸਰ ਅਜੇ ਪੁਰੀ ਨੇ ਕਿਹਾ ਕਿ ਏਅਰਟੈੱਲ ਵਿੱਚ ਅਸੀਂ ਗ੍ਰਾਹਕਾਂ ਨੂੰ ਇਕ ਚੰਗਾ ਨੈੱਟਵਰਕ ਦੇਣ ਤੇ ਕੀਮਤਾਂ ਘੱਟ ਰੱਖਣ ਲਈ ਕੰਮ ਕਰ ਰਹੇ ਹਾਂ। ਇਸ ਡਿਵਾਇਸ ਨਾਲ ਕਿਸੇ ਵੀ ਇੰਟਰਨੈੱਟ ਇਸਤੇਮਾਲ ਕੀਤਾ ਜਾ ਸਕਦਾ ਹੈ।