
ਰਿਲਾਇੰਸ ਜੀਓ ਨੇ ਜੀਓ ਸਿਨੇਮਾ ਦਾ ਵੈਬ ਵਰਜਨ ਲਾਂਚ ਕਰ ਦਿੱਤਾ ਹੈ। ਇਸ ਨਾਲ ਹੁਣ ਜੀਓ ਟੀਵੀ ਨੂੰ ਕੰਪਿਊਟਰ, ਲੈਪਟਾਪ ਉੱਤੇ ਆਨਲਾਈਨ ਵੀ ਦੇਖਿਆ ਜਾ ਸਕੇਗਾ। ਹੁਣ ਤੱਕ ਜੀਓ ਟੀਵੀ ਮੋਬਾਇਲ ਐਪ ਉੱਤੇ ਹੀ ਉਪਲੱਬਧ ਸੀ।
ਜੀਓ ਯੂਜਰਸ ਕਾਫ਼ੀ ਲੰਬੇ ਸਮੇਂ ਤੋਂ ਇਸਦੀ ਡਿਮਾਂਡ ਕਰ ਰਹੇ ਸਨ। ਹੁਣ ਜੀਓ ਟੀਵੀ ਐਪ ਉੱਤੇ ਜੋ ਕੰਟੈਂਟ ਉਪਲਬਧ ਹੁੰਦਾ ਹੈ, ਉਹ ਕੰਟੈਂਟ ਜੀਓ ਟੀਵੀ ਵੈਬ ਵਰਜਨ ਉੱਤੇ ਵੀ ਉਪਲਬਧ ਹੋਵੇਗਾ। ਹੁਣ ਜੀਓ ਵਿਊਅਰਸ ਨੂੰ ਐਸਡੀ ਅਤੇ ਐਚਡੀ ਚੈਨਲਸ ਦਾ ਆਪਸ਼ਨ ਵੀ ਮਿਲ ਗਿਆ ਹੈ।
ਦੇਖਣ ਲਈ ਕੀ ਕਰਨਾ ਹੋਵੇਗਾ
ਜੀਓ ਟੀਵੀ ਦਾ ਵੈਬ ਵਰਜਨ ਦੇਖਣ ਲਈ ਤੁਹਾਨੂੰ ਆਪਣੇ ਜੀਓ ਅਕਾਊਂਟ ਨੂੰ ਲਾਗਇਨ ਕਰਨਾ ਹੋਵੇਗਾ। ਜਿਨ੍ਹਾਂ ਯੂਜਰਸ ਦੇ ਕੋਲ ਜੀਓ ਦੀ 4G ਸਿਮ ਹੈ, ਉਹੀ ਇਹ ਕੰਟੈਂਟ ਦੇਖ ਸਕਣਗੇ।
7 ਦਿਨ ਪੁਰਾਣਾ ਕੰਟੈਂਟ ਵੀ ਦੇਖ ਸਕਣਗੇ
ਜੀਓ ਟੀਵੀ ਦੇ ਖਾਸ ਫੀਚਰਸ ਵੈਬ ਵਰਜਨ 'ਚ ਵੀ ਉਪਲਬਧ ਹੋਣਗੇ। ਜਿਵੇਂ ਇਸ ਵਿੱਚ ਵਿਊਅਰਸ ਪਿਛਲੇ 7 ਦਿਨਾਂ ਦਾ ਕੰਟੈਂਟ ਦੇਖ ਸਕਣਗੇ। ਅਜਿਹੇ ਵਿੱਚ ਜੇਕਰ ਤੁਸੀਂ ਆਪਣਾ ਕੋਈ ਪਸੰਦੀਦਾ ਪ੍ਰੋਗਰਾਮ ਮਿਸ ਕਰ ਦਿੱਤਾ ਹੈ ਤਾਂ ਤੁਸੀ ਉਸਨੂੰ ਬਾਅਦ ਵਿੱਚ ਆਨਲਾਇਨ ਦੇਖ ਸਕੋਗੇ।
550 ਚੈਨਲਸ ਹਨ ਜੀਓ ਦੇ ਕੋਲ
ਇੰਡੀਅਨ ਟੈਲੀਕਾਮ ਮਾਰਕਿਟ ਵਿੱਚ ਰਿਲਾਇੰਸ ਜੀਓ ਟੀਵੀ ਲੀਡਿੰਗ ਲਾਇਵ ਟੀਵੀ ਸਰਵਿਸ ਹੈ। ਹੁਣ ਜੀਓ ਟੀਵੀ 550 ਤੋਂ ਜ਼ਿਆਦਾ ਲਾਇਵ ਟੀਵੀ ਚੈਨਲਸ ਦੇ ਰਹੀ ਹੈ। ਏਅਰਟੈੱਲ ਟੀਵੀ, ਵੋਡਾਫੋਨ ਪਲੇਅ , ਆਈਡੀਆ ਮੂਵੀਜ ਐਂਡ ਟੀਵੀ ਤੋਂ ਇਸ ਮਾਮਲੇ ਵਿੱਚ ਜੀਓ ਕਾਫ਼ੀ ਅੱਗੇ ਹੈ।