
ਰੋਪੜ ਬਲਾਚੌਰ ਰਾਜ ਮਾਰਗ ਦੇ ਨਜਦੀਕ ਟੌਸਾ ਕੋਲ ਕਾਰ ਸਵਾਰ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਕਾਰ ਪਲਟਣੀਆ ਖਾਂਦੀ ਹੋਈ ਪਲਟ ਗਈ । ਜਿਸਦੇ ਚੱਲਦੇ ਕਾਰ ਵਿੱਚ ਸਵਾਰ ਵਿਆਕਤੀ ਨੂੰ ਮਾਮੂਲੀ ਸੱਟਾ ਲੱਗੀਆ । ਜਾਣਕਾਰੀ ਦੇ ਅਨੁਸਾਰ ਗੁਰਵਿੰਦਰ ਸਿੰਘ ਵਾਸੀ ਅਜਨਾਲਾ ਆਪਣੀ ਹੁੰਡਾਈ ਕੰਪਨੀ ਦੀ ਪੀਬੀ-0 ਸੀਟੀ 6641 ਵਿੱਚ ਸਵਾਰ ਹੋ ਕੇ ਸਵੇਰ ਚੰਡੀਗੜ ਕਿਸੇ ਕੰਮ ਦੇ ਲਈ ਗਿਆ ਸੀ ਬਾਦ ਦੁਪਿਹਰ ਹੋ ਚੰਡੀਗੜ ਤੋ ਵਾਪਸ ਅਜਨਾਲਾ ਨੂੰ ਆ ਰਿਹਾ ਸੀ।
ਇਹ ਜਦੋ ਟੌਸਾ ਦੇ ਕੋਲ ਪਹੁੰਚਿਆ ਤਾ ਇਸ ਨੂੰ ਅਚਾਨਕ ਨੀਦ ਦੀ ਝਪਕੀ ਆ ਗਈ ਜਿਸਦੇ ਚੱਲਦੇ ਕਾਰ ਸੜਕ ਦੇ ਕਿਨਾਰੇ ਪਏ ਲੱਕੜੀ ਦੇ ਮੁੱਢ ਨਾਲ ਟਕਰਾ ਪਲਟਣੀਆ ਖਾਂਦੀ ਹੋਈ ਪਲਟ ਗਈ ।ਇਸ ਦੀ ਸੂਚਨਾ ਮਿਲਦੇ ਸਾਰ ਹੀ ਹਾਈਵੇ ਪੈਟਰੋਲਿੰਗ ਮੌਕੇ ਤੇ ਪਹੁੰਚ ਗਈ ਜਿੰਨਾ ਨੇ ਕਾਰ ਨੂੰ ਸਿੱਧੀ ਕਰਵਾਇਆ।
ਕਾਰ ਸਵਾਰ ਵਿਅਕਤੀ ਤਾਂ ਬਚ ਗਿਆ ਪਰ ਉਸਦੀ ਕਾਰ ਦਾ ਜ਼ਰੂਰ ਨੁਕਸਾਨ ਹੋ ਗਿਆ।ਇਕੱਲਾ ਅਤੇ ਰਾਤ ਸਮੇਂ ਸੜਕ ਖਾਲੀ ਹੋਣ ਕਾਰਨ ਇਕ ਵੱਡਾ ਹਾਦਸਾ ਹੋਣੋਂ ਜ਼ਰੂਰ ਟਲ਼ ਗਿਆ। ਇਥੇ ਇਹ ਕਹਾਵਤ ਜ਼ਰੂਰ ਸੱਚ ਸਾਬਿਤ ਹੋਈ ਕਿ ਜਾ ਕੋ ਰਾਖੇ ਸਾਈਆ ਮਾਰ ਸਕੇ ਨਾ ਕੋਈ ।