ਕੰਗਾਰੂ ਦੀ ਸ਼ਕਲ ਵਾਲੇ ਕੂੜੇਦਾਨ ਨੂੰ ਬਣਾਇਆ ਭਗਵਾਨ, ਦੇਖੋ ਵੀਡੀਓ
Published : Oct 31, 2017, 4:52 pm IST
Updated : Oct 31, 2017, 11:22 am IST
SHARE ARTICLE

ਨਵੀਂ ਦਿੱਲੀ: ਇਨ੍ਹੀਂ ਦਿਨੀਂ ਔਰਤਾਂ ਵੱਲੋਂ ਕੂੜੇਦਾਨ ਦੀ ਪੂਜਾ ਕਰਨ ਵਾਲੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ, ਕਿਸੇ ਵਿਅਕਤੀ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੰਦਰ ਦੇ ਬਾਹਰ ਕੰਗਾਰੂ ਦੀ ਸ਼ਕਲ ਵਾਲੇ ਕੂੜੇਦਾਨ ਨੂੰ ਭਗਵਾਨ ਦਾ ਰੂਪ ਸਮਝ ਕੇ ਪੂਜਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਬਿਹਾਰ ਦੇ ਕਿਸੇ ਮੰਦਰ ਦੀ ਹੈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਰਤਾਂ ਕੰਗਾਰੂ ਕੂੜੇਦਾਨ ਨੂੰ ਪੂਜ ਰਹੀਆਂ ਹਨ। ਉਸ ‘ਤੇ ਜਲ ਚੜ੍ਹਾਇਆ ਜਾ ਰਿਹਾ ਹੈ ਤੇ ਫੁੱਲ ਭੇਟ ਵੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕੁਝ ਔਰਤਾਂ ਨੇ ਉਸ ਨੂੰ ਤਿਲਕ ਵੀ ਲਾਇਆ ਹੈ। ਵੀਡੀਓ ਵਿੱਚ ਮੰਦਰ ਤੋਂ ਘੰਟੀ ਵੱਜਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ।



ਇੱਕ ਯੂਜ਼ਰ ਨੇ ਕਿਹਾ ਕਿ ਔਰਤਾਂ ਨੇ ਕੰਗਾਰੂ ਦੀ ਸ਼ਕਲ ਵਾਲੇ ਇਸ ਕੂੜੇਦਾਨ ਨੂੰ ਸ਼ਾਇਦ ‘ਮੂਸ਼ਕ’ ਯਾਨੀ ਕਿ ਚੂਹਾ ਸਮਝ ਲਿਆ ਹੋਵੇ। ਉੱਥੇ ਹੀ ਕੁਝ ਯੂਜ਼ਰਜ਼ ਨੂੰ ਇਸ ਵੀਡੀਓ ਵਿੱਚ ਕੁਝ ਖ਼ਾਸ ਨਜ਼ਰ ਨਹੀਂ ਆ ਰਿਹਾ।

ਹਾਲਾਂਕਿ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਬਾਰੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਟਵਿੱਟਰ ਯੂਜ਼ਰ ਦਾ ਕਹਿਣਾ ਹੈ ਕਿ ਬਿਹਾਰ ਦੇ ਮੰਦਰ ਬਾਹਰ ਪਹਿਲੀ ਵਾਰ ਇਹ ਕੂੜੇਦਾਨ ਰੱਖਿਆ ਗਿਆ ਸੀ। 22 ਸੈਕੰਡ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਿਹਾ ਹੈ।

ਵੀਡੀਓ ਵੇਖੋ-

https://www.facebook.com/anil.thomas.96742/videos/10156293992030656/


SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement