'ਕੈਪਟਨ' ਕੋਹਲੀ ਦਾ 11ਵਾਂ ਸੈਂਕੜਾ, ਗਾਂਗੁਲੀ ਦੇ ਪਹੁੰਚੇ ਬਰਾਬਰ
Published : Feb 2, 2018, 1:25 pm IST
Updated : Feb 2, 2018, 7:55 am IST
SHARE ARTICLE

ਨਵੀਂ ਦਿੱਲੀ: ਸਾਊਥ ਅਫ਼ਰੀਕਾ ਖਿਲਾਫ ਪਹਿਲੇ ਵਨਡੇ ਮੈਚ ਵਿੱਚ ਟੀਮ ਇੰਡੀਆ ਨੇ ਸੀਰੀਜ਼ ਵਿੱਚ ਜਿੱਤ ਦੇ ਨਾਲ ਆਗਾਜ਼ ਕੀਤਾ ਹੈ। ਟੈਸਟ ਸੀਰੀਜ਼ ਗਵਾਉਣ ਤੋਂ ਬਾਅਦ ਟੀਮ ਇੰਡੀਆ ਲਈ ਇਹ ਚੰਗੀ ਸ਼ੁਰੂਆਤ ਹੈ। ਭਾਰਤ ਦੀ ਜਿੱਤ ਵਿੱਚ ਕਪਤਾਨ ਕੋਹਲੀ ਦੇ ਸੈਂਕੜੇ ਦਾ ਵੀ ਅਹਿਮ ਯੋਗਦਾਨ ਰਿਹਾ। ਕੋਹਲੀ ਨੇ 119 ਗੇਂਦਾਂ ਵਿੱਚ 112 ਰਨ ਬਣਾਏ।



ਇਸ ਸੈਂਕੜੇ ਦੇ ਨਾਲ ਹੀ ਕੋਹਲੀ ਦੇ ਨਾਮ ਇੱਕ ਵੱਡਾ ਰਿਕਾਰਡ ਵੀ ਦਰਜ ਹੋ ਗਿਆ ਹੈ। ਬਤੌਰ ਕਪਤਾਨ ਸਭ ਤੋਂ ਵਧੇਰੇ ਵਨਡੇ ਸੈਂਕੜੇ ਲਾਉਣ ਦੇ ਮਾਮਲੇ ਵਿੱਚ ਕੋਹਲੀ ਨੇ ਸੌਰਵ ਗਾਂਗੁਲੀ ਦੀ ਬਰਾਬਰੀ ਕਰ ਲਈ ਹੈ। 


ਕੋਹਲੀ ਕਪਤਾਨ ਦੇ ਤੌਰ ‘ਤੇ ਹੁਣ ਤੱਕ ਕੁੱਲ 11 ਸੈਂਕੜੇ ਲਾ ਚੁੱਕੇ ਹਨ ਜਦਕਿ ਗਾਂਗੁਲੀ ਨੇ 146 ਮੈਚਾਂ ਵਿੱਚ 11 ਸੈਂਕੜੇ ਲਾਏ। ਓਧਰ ਕੋਹਲੀ ਨੇ ਇਹ ਅੰਕੜਾ ਮਹਿਜ਼ 44 ਮੈਚਾਂ ਵਿੱਚ ਹੀ ਪੂਰਾ ਕਰ ਲਿਆ।



ਕਪਤਾਨ ਦੇ ਤੌਰ ‘ਤੇ ਸਚਿਨ ਤੇਂਦੁਲਕਰ ਤੇ ਮਹਿੰਦਰ ਸਿੰਘ ਧੋਨੀ ਨੇ 6-6 ਸੈਂਕੜੇ ਲਾਏ ਹਨ। ਇਸ ਤੋਂ ਪਹਿਲਾਂ ਸਾਊਥ ਅਫ਼ਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 8 ਵਿਕਟਾਂ ਗਵਾ ਕੇ 268 ਰਨ ਬਣਾਏ ਸਨ। 


ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੇ ਇਸ ਨੂੰ 45.4 ਓਵਰਾਂ ਵਿੱਚ 4 ਵਿਕਟਾਂ ਗਵਾ ਕੇ ਪੂਰਾ ਕਰ ਲਿਆ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ।

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement