
ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਟਾਈਗਰ ਜ਼ਿੰਦਾ ਹੈ' ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹੈ। ਇਸ ਫਿਲਮ 'ਚ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਜੋੜੀ ਕਰੀਬ 5 ਸਾਲ ਬਾਅਦ ਇਕੱਠੇ ਨਜ਼ਰ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਇਹ ਦੋਵੇਂ ਫਿਲਮ 'ਏਕ ਥਾ ਟਾਈਗਰ' 'ਚ ਇਕੱਠੇ ਦਿਖਾਈ ਦਿੱਤੇ ਸਨ। ਤੁਹਾਨੂੰ ਦੱਸ ਦਈਏ ਹਾਲ ਹੀ 'ਚ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਆਪਣੇ ਟਵਿਟਰ ਅਕਾਊਂਟ 'ਤੇ 'ਟਾਈਗਰ ਜ਼ਿੰਦਾ ਹੈ' ਦੀ ਇਕ ਹੋਰ ਝਲਕ ਸ਼ੇਅਰ ਕੀਤੀ ਹੈ ਅਤੇ ਨਾਲ ਕੈਪਸ਼ਨ ਦਿੱਤਾ ਹੈ ਕਿ ਹੁਣ ਇਸ ਫਿਲਮ ਦੀ ਸ਼ੂਟਿੰਗ ਕੁਝ ਹੀ ਦਿਨਾਂ 'ਚ ਖਤਮ ਹੋਣ ਵਾਲੀ ਹੈ।
ਇਸ ਤਸਵੀਰ 'ਚ ਕੈਟਰੀਨਾ ਫੋਟੋ ਕਲਿੱਕ ਕਰਦੀ ਦਿਖਾਈ ਦੇ ਰਹੀ ਹੈ ਜਦਕਿ ਸਲਮਾਨ ਬੈਠੇ ਉਸਨੂੰ ਦੇਖ ਰਹੇ ਹਨ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਇਹ ਤਸਵੀਰ ਦੇਖਣ ਤੋਂ ਬਾਅਦ ਇਸ ਫਿਲਮ ਲਈ ਫੈਨਜ਼ ਦੀ ਬੇਸਬਰੀ ਵੱਧਦੀ ਜਾ ਰਹੀ ਹੈ। ਫਿਲਹਾਲ ਫਿਲਮ ਦੀ ਸ਼ੂਟਿੰਗ ਅੱਬੂ ਦਾਬੀ 'ਚ ਚੱਲ ਰਹੀ ਹੈ। ਇਸ ਤੋਂ ਇਲਾਵਾ ਇਹ ਫਿਲਮ ਸਾਲ ਦੇ ਅੰਤ 'ਚ 22 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਫਿਲਮ ਲਈ ਕੈਟਰੀਨਾ ਕੈਫ ਨੇ ਕੜੀ ਟ੍ਰੇਨਿੰਗ ਲਈ ਹੈ ਅਤੇ ਉਹ ਵੀ ਇਸ ਫਿਲਮ ਵਿੱਚ ਖਤਰਨਾਕ ਐਕਸ਼ਨ ਕਰਦੀ ਦਿਖਾਈ ਦੇਵੇਗੀ। ਫਿਲਮ ਵਿੱਚ ਐਕਸ਼ਨ ਨਿਰਦੇਸ਼ਨ ਲਈ ਹਾਲੀਵੁੱਡ ਫਿਲਮ ਬੈਟਮੈਨ ਵਿੱਚ ਐਕਸ਼ਨ ਡਾਇਰੈਕਟਰ ਦੇ ਤੌਰ ਉੱਤੇ ਕੰਮ ਕਰ ਚੁੱਕੇ ਟਾਮ ਸਟਰੂਥਰਸ ਐਕਸ਼ਨ ਡਾਇਰੈਕਸ਼ਨ ਦੀ ਜ਼ਿੰਮੇਵਾਰੀ ਸੰਭਾਲਣਗੇ। ਫਿਲਮ ਵਿੱਚ ਕੈਟਰੀਨਾ ਨੂੰ ਐਕਸ਼ਨ ਦੀ ਟ੍ਰੇਨਿੰਗ ਦਿੰਦੇ ਸਟਰੂਥਰਸ ਦੀ ਕੁਝ ਤਸਵੀਰਾਂ ਵੀ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋਈਆਂ ਸਨ।
ਫਿਲਮ ਵਿੱਚ ਐਕਸ਼ਨ ਕਿੰਨਾ ਜ਼ਿਆਦਾ ਹੋਵੇਗਾ ਇਸ ਗੱਲ ਦਾ ਅੰਦਾਜਾ ਤੁਸੀ ਸਲਮਾਨ ਖਾਨ ਦੇ ਇੱਕ ਬਿਆਨ ਤੋਂ ਹੀ ਲਗਾ ਸਕਦੇ ਹੋ। ਮੀਡੀਆ ਨਾਲ ਗੱਲਬਾਤ ਵਿੱਚ ਦਬੰਗ ਖਾਨ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਇਸ ਫਿਲਮ ਵਿੱਚ ਐਕਸ਼ਨ ਕਰਦੇ ਸਮੇਂ ਮੈਨੂੰ ਕਦੇ - ਕਦੇ ਲੱਗਦਾ ਹੈ ਕਿ ਗਲਤ ਪੰਗਾ ਲੈ ਲਿਆ ਯਾਰ। ਫਿਲਮ ਵਿੱਚ ਸਲਮਾਨ ਖਾਨ ਨੂੰ ਕਈ ਵਾਰ ਉੱਚੀ ਇਮਾਰਤਾਂ ਤੋਂ ਕੁਦਾਇਆ ਗਿਆ ਹੈ ।