
ਕਰਨਾਟਕ ‘ਚ ਪਹਿਲੀ ਵਾਰ ਇਕ ਮਹਿਲਾ ਨੂੰ ਪੁਲਿਸ ਮੁਖੀ ਬਣਾਇਆ ਗਿਆ ਹੈ। ਕਰਨਾਟਕ ਦੀ ਪਹਿਲੀ ਮਹਿਲਾ ਡੀ.ਆਈ.ਜੀ.-ਆਈ.ਜੀ.ਪੀ. ਬਣੀ ਨੀਲਮਣੀ ਐੱਨ. ਰਾਜੂ ਆਈ.ਪੀ.ਐੱਸ ਦੇ 1983 ਬੈਚ ਦੀ ਅਧਿਕਾਰੀ ਹੈ ਅਤੇ ਮੂਲ ਰੂਪ ਤੋਂ ਨੀਲਮਣੀ ਐੱਨ. ਰਾਜੂ ਉਤਰਾਖੰਡ ਦੀ ਰਹਿਣ ਵਾਲੀ ਹੈ।
ਕਰਨਾਟਕ ਸਰਕਾਰ ਨੇ ਮੰਗਲਵਾਰ ਨੂੰ ਆਈ.ਪੀ.ਐੱਸ. ਅਧਿਕਾਰੀ ਨੀਲਮਣੀ ਐੱਨ ਰਾਜੂ ਨੂੰ ਪੁਲਿਸ ਮਹਾਨਿਦੇਸ਼ਕ-ਮਹਾਨਿਰੀਕਸ਼ਕ (ਡੀ.ਆਈ.ਜੀ-ਆਈ.ਜੀ.ਪੀ.) ਦੇ ਅਹੁਦੇ ਉੱਤੇ ਨਿਯੁਕਤ ਕਰ ਦਿੱਤਾ ਹੈ। ਉਹ ਸੂਬੇ ਵਿੱਚ ਇਸ ਅਹੁਦੇ ਉੱਤੇ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਹੈ। ਮੁੱਖ ਮੰਤਰੀ ਸਿੱਧਰਮਈਆ ਨੇ ਟਵਿਟਰ ਉੱਤੇ ਨੀਲਮਣੀ ਨੂੰ ਸੂਬੇ ਦੀ ਪਹਿਲੀ ਮਹਿਲਾ ਡੀ.ਆਈ.ਜੀ.-ਆਈ.ਜੀ.ਪੀ. ਬਨਣ ਉੱਤੇ ਵਧਾਈ ਦਿੱਤੀ ਹੈ।
ਉਤਰਾਖੰਡ ਤੋਂ ਆਉਣ ਵਾਲੀ ਨੀਲਮਣੀ 1983 ਬੈਚ ਦੀ ਆਈ.ਪੀ.ਐੱਸ ਅਧਿਕਾਰੀ ਹੈ ਜੋ ਰੂਪਕ ਕੁਮਾਰ ਦੱਤਾ ਦਾ ਸਥਾਨ ਲਵੇਗੀ। ਇਸ ਅਹੁਦੇ ਉੱਤੇ ਨਿਯੁਕਤੀ ਤੋਂ ਬਾਅਦ ਉਨ੍ਹਾਂ ਨੇ ਇਕ ਅੰਗਰੇਜ਼ੀ ਅਖਬਾਰ ਨਾਲ ਗੱਲ ਕਰਦੇ ਹੋਏ ਕਿਹਾ ਹੈ ਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਇਸ ਅਹੁਦੇ ਲਈ ਚੁਣਿਆ ਜਾਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਨਾਲ ਹੀ ਉਸ ਨੇ ਕਿਹਾ ਕਿ ਸੂਬੇ ਕਰਨਾਟਕ ‘ਚ ਚੋਣਾਂ ਦੇ ਮੱਦੇਨਜ਼ਰ ਮਨੁ ਬਹੁਤ ਵੱਡੀ ਜਿੰਮੇਵਾਰ ਦਿੱਤੀ ਗਈ ਹੈ ਜਿਸ ਨੂੰ ਮੈਂ ਬਾਖ਼ੂਬੀ ਨਿਭਾਵਾਂਗੀ।
10 ਨਵੰਬਰ ਨੂੰ ਮੈਸੂਰ ਵਿੱਚ ਟੀਪੂ ਸੁਲਤਾਨ ਦੀ ਜਯੰਤੀ ਦਾ ਸਮਾਰੋਹ ਆਯੋਜਿਤ ਹੋਣਾ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਬੰਧ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਕਰਵਾਉਣਾ ਪੁਲਿਸ ਲਈ ਚੁਣੋਤੀ ਸਾਬਤ ਹੋਵੇਗਾ। ਹਾਲਾਂਕਿ ਨਵ ਨਿਯੁਕਤ ਪੁਲਿਸ ਪ੍ਰਮੁੱਖ ਨੀਲਮਣੀ ਨੇ ਜਾਣੂ ਕਰਵਾਇਆ ਹੈ ਕਿ ਇਸ ਪ੍ਰੋਗਰਾਮ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਆਯੋਜਿਤ ਕਰਵਾਉਣ ਲਈ ਯੋਜਨਾ ਬਣਾ ਲਈ ਗਈ ਹੈ।
ਉਸ ਨੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਮੇਹਨਤ ਤੇ ਲਗਨ ਨਾਲ ਪੂਰੀ ਕਰੇਗੀ। ਇਸ ਦੌਰਾਨ ਮੀਡੀਆ ਨੂੰ ਉਸ ਨੇ ਕਿਹਾ ਕਿ ਆਮ ਤੌਰ ‘ਤੇ ਔਰਤਾਂ ਪੁਲਿਸ ਥਾਣੇ ਜਾਣ ਤੋਂ ਬਚਦੀਆਂ ਹਨ। ਨੀਲਮਣੀ ਨੇ ਕਿਹਾ ਕਿ ਉਨ੍ਹਾਂ ਦੀ ਜਿੰਮੇਵਾਰੀ ਥਾਣੇ ਨੂੰ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਦੇ ਅਨੁਕੂਲ ਬਣਾਉਣਾ ਹੋਵੇਗੀ। ਇਸ ਵਿੱਚ ਉਨ੍ਹਾਂ ਨੇ ਸਰਕਾਰ ਵਲੋਂ ਮਹਿਲਾ ਅਧਿਕਾਰੀਆਂ ਅਤੇ ਕਾਂਸਟੇਬਲਾਂ ਲਈ ਬਣਾਈ ਗਈ ਯੋਜਨਾਵਾਂ ਦੀ ਵੀ ਜਾਣਕਾਰੀ ਦਿੱਤੀ।
ਹਾਲਾਂਕਿ ਨੀਲਮਣੀ ਨੇ ਇਹ ਵੀ ਕਿਹਾ ਕਿ ਹੁਣ ਵੀ ਔਰਤਾਂ ਦੇ ਹਿੱਤ ਵਿੱਚ ਕੰਮ ਕੀਤਾ ਜਾਣਾ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਪੁਲਿਸ ਸਭ ਦੇ ਅਨੁਕੂਲ ਬਣੇ। ਖਾਸ ਕਰ ਪੁਲਿਸ ਨੂੰ ਵੂਮੈਨ ਫਰੈਂਡਲੀ ਹੋਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਪੁਲਿਸ ਸਟੇਸ਼ਨ ਆਉਣ ਤੋਂ ਡਰ ਨਾ ਲੱਗੇ।