
ਪੰਜਾਬ ਸਰਕਾਰ ਦੇ ਖਿਲਾਫ ਪਟਿਆਲਾ ਦੇ ਮਹਿਮਦਪੁਰ ਪਿੰਡ ਵਿੱਚ ਲਗਾਏ ਗਏ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਡਾ.ਬਲਬੀਰ ਸਿੰਘ ਨੂੰ ਉਸ ਸਮੇਂ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਜਦੋਂ ਕਿਸਾਨਾਂ ਨੇ ਉਨ੍ਹਾਂ ਨੂੰ ਪੰਡਾਲ ਤੋਂ ਕੱਢ ਦਿੱਤਾ।
ਕਿਸਾਨਾਂ ਦੇ ਅਨੁਸਾਰ ਰਾਜਨੀਤਿਕ ਲੋਕ ਆਪਣੀ ਰਾਜਨਿਤਿਕ ਰੋਟੀਆਂ ਸੇਕਣ ਲਈ ਇੱਥੇ ਆਉਂਦੇ ਹਨ। ਉਹੀ ਡਾ. ਬਲਬੀਰ ਨੇ ਕਿਸਾਨਾਂ ਦੁਆਰਾ ਕੀਤੇ ਗਏ ਵਿਵਹਾਰ ਦਾ ਬਿਲਕੁਲ ਬੁਰਾ ਨਾ ਮੰਨਦੇ ਹੋਏ ਕਿਹਾ ਕੀ ਕਿਸਾਨਾਂ ਦੇ ਨਾਲ ਹਮੇਸ਼ਾ ਤੋਂ ਹੀ ਪਾਰਟੀਆਂ ਨੇ ਧੋਖਾ ਕੀਤਾ ਹੈ।
ਉਹ ਕਿਸਾਨ ਦਾ ਪੁੱਤਰ ਬਣ ਧਰਨੇ ਵਿੱਚ ਦੁੱਖ ਵੰਡਣ ਆਏ ਹਨ। ਜੇਕਰ ਇਨ੍ਹਾਂ ਨੂੰ ਮੇਰਾ ਇੱਥੇ ਆਉਣਾ ਚੰਗਾ ਨਹੀਂ ਲੱਗਦਾ ਤਾਂ ਉਹ ਇੱਥੋਂ ਜਾ ਰਹੇ ਹਨ।