ਲਹਿੰਗੇ 'ਚ ਅਨੁਸ਼‍ਕਾ ਅਤੇ ਸ਼ੇਰਵਾਨੀ 'ਚ ਵਿਰਾਟ, ਆਖਿਰ ਮਾਮਲਾ ਕੀ ਹੈ ਜਨਾਬ !
Published : Sep 13, 2017, 4:51 pm IST
Updated : Sep 13, 2017, 11:21 am IST
SHARE ARTICLE

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਕਦੀ ਕਿਸੀ ਐਵਾਰਡ ‘ਚ ਤਾਂ ਕਦੀ ਘੁੰਮਦੇ ਅਤੇ ਮਸਤੀ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ ‘ਚ ਤਸਵੀਰਾਂ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਮਿਲੀਆਂ, ਜਿਸ ‘ਚ ਅਨੁਸ਼ਕਾ ਲਹਿੰਗਾ ਪਹਿਨੀ ਅਤੇ ਵਿਰਾਟ ਕੋਹਲੀ ਸ਼ੇਰਵਾਨੀ ‘ਚ ਨਜ਼ਰ ਆ ਰਹੇ ਹਨ। ਜਿਸ ਤੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਦੋਵੇਂ ਵਿਆਹ ਕਰਨ ਜਾ ਰਹੇ ਹਨ ਪਰ ਅਸੀਂ ਇੱਥੇ ਦੱਸ ਦੇਣਾ ਚਾਹੁੰਦੇ ਹਾਂ ਕਿ ਇਕ ਵਾਰ ਫਿਰ ਇਹ ਦੋਵੇਂ ਸਕ੍ਰੀਨ ਸ਼ੇਅਰ ਕਰਦੇ ਦਿਖਾਈ ਦੇਣਗੇ। 

ਅਸਲ ‘ਚ ਇਹ ਦੋਵੇਂ ਸਿਤਾਰੇ ਇਕ ਐਡ ਸ਼ੂਟ ਕਰ ਰਹੇ ਸਨ। ਉਸੇ ਸੈੱਟ ਦੀਆਂ ਕੁਝ ਤਸਵੀਰਾਂ ਲੀਕ ਹੋਈਆਂ ਹਨ। ਜ਼ਿਕਰਯੋਗ ਹੈ ਕਿ ਵਿਰਾਟ ਪਹਿਲਾਂ ਤੋਂ ਹੀ ਇਸ ਬਰੈਂਡ ਲਈ ਐਡ ਕਰਦੇ ਸਨ ਪਰ ਹੁਣ ਉਨ੍ਹਾਂ ਦੀ ਲੇਡੀ ਲਵ ਅਨੁਸ਼ਕਾ ਵੀ ਉਨ੍ਹਾਂ ਦੇ ਨਾਲ ਦਿਖਾਈ ਦੇਵੇਗੀ। ਇਸ ਖੂਬਸੂਰਤ ਜੋੜੀ ਦੀ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। 


ਦੁਲਹਨ ਦੇ ਲਿਬਾਸ ਵਿੱਚ ਅਨੁਸ਼ਕਾ ਅਤੇ ਦੁਲਹੇ ਦੇ ਲਿਬਾਸ ਵਿੱਚ ਵਿਰਾਟ ਨੂੰ ਦੇਖਕੇ ਅਜਿਹਾ ਲੱਗ ਰਿਹਾ ਸੀ ਕਿ ਜਿਵੇ ਦੋਵੇਂ ਹੀ ਵਿਆਹ ਦੇ ਬੰਧਨ ਵਿੱਚ ਬੰਨਣ ਜਾ ਰਹੇ ਹੋਣ। ਸੋਸ਼ਲ ਮੀਡੀਆ ਤੇ ਫੋਟੋ ਵਾਇਰਲ ਹੁੰਦੇ ਹੀ ਫੈਂਨਸ ਦੇ ਕੰਮੈਂਟਸ ਆਉਣ ਲੱਗੇ। ਕੁ੍ਝ ਕੁ ਲੋਕਾਂ ਦਾ ਕਹਿਣਾ ਸੀ ਕਿ ਦੋਵਾਂ ਨੇ ਚੋਰੀ ਛੁਪੇ ਵਿਆਹ ਤਾਂ ਨਹੀ ਵਿਆਹ ਕਰਵਾ ਲਿਆ। ਨਾਲ ਹੀ ਕੁਝ ਲੋਕ ਵਿਰਾਟ ਦੀਆਂ ਅਦਾਵਾਂ ਦੇ ਫੈਨ ਹੋ ਗਏ।

ਐਡ ਦੇ ਸ਼ੂਟ ਦੋਰਾਨ ਹੀ ਸ਼ੁਰੂ ਹੋਈ ਸੀ ਲਵ ਸਟੋਰੀ

2013 ਵਿੱਚ ਵਿਰਾਟ-ਅਨੁਸ਼ਕਾ ਨੇ ਇੱਕਠੇ ਇੱਕ ਸ਼ੇਪੂ ਦਾ ਵਿਗਿਆਪਨ ਕੀਤਾ ਸੀ।ਅਜਿਹਾ ਮੰਨਿਆ ਜਾਂਦਾ ਹੈ ਕਿ ਦੋਵਾਂ ਦੀ ਲਵ ਸਟੋਰੀ ਦੀ ਸ਼ੁਰੂਆਤ ਇਥੋਂ ਹੀ ਸ਼ੁਰੂ ਹੋਈ ਸੀ। ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੋਵੇਂ ਹੀ ਇਕੱਠੇ ਨਜ਼ਰ ਆਉਂਦੇ ਹਨ। ਅਤੇ ਜਿਆਦਤਰ ਕੂਲ ਅੰਦਾਜ਼ ਵਿੱਚ ਰਹਿੰਦੇ ਹਨ। ਉਹਨਾਂ ਨੂੰ ਮੀਡੀਆ ਗੋਸਿਪ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਦੋਵੇਂ ਹੀ ਇੱਕ ਦੂਸਰੇ ਦੇ ਨਾਲ ਕ੍ਰਿਕਟ ਈਵੈਂਟ ਐਤ ਬਾਲੀਵੁੱਡ ਪਾਰਟੀ ਵਿੱਚ ਨਜ਼ਰ ਆਉਂਦੇ ਰਹਿੰਦੇ ਹਨ।


ਅਨੁਸ਼ਕਾ ਸ਼ਰਮਾ ਫਿਲਹਾਲ ਬਾਲੀਵੁੱਡ ਦੀ ਸਭ ਤੋਂ ਪ੍ਰੋਮਿਸਸ ਐਕਟਰਸ ਵਿੱਚੋਂ ਇੱਕ ਹੈ। ਉਹਨਾਂ ਨੂੰ ਫਿਲ਼ਮ ਦੇ ਲਈ ਚੰਗੀ ਤਾਰੀਫ ਮਿਲਦੀ ਹੈ। ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਵਿਰਾਟ ਅਤੇ ਅਨੁਸ਼‍ਕਾ ਨਾਲ ਨਜ਼ਰ ਆਏ ਹਨ। ਹਾਲ ਹੀ ਵਿੱਚ ਇਹ ਜੋੜੀ ‍ਨਿਊਯਾਰਕ ਵਿੱਚ ਵੇਕੇਸ਼ਨ ਮਨਾਉਦੀ ਨਜ਼ਰ ਆਈ। ਇੱਥੋਂ ਵਿਰਾਟ ਨੇ ਅਨੁਸ਼‍ਕਾ ਦੇ ਨਾਲ ਇੱਕ ਸੈਲ‍ਫੀ ਵੀ ਸੋਸ਼ਲ ਮੀਡੀਆ ਉੱਤੇ ਪੋਸ‍ਟ ਕੀਤੀ ਜੋ ਆਉਂਦੇ ਹੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ। 

 ਵਿਰਾਟ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਆਪਣੇ ਪਿਆਰ ਦੇ ਨਾਲ ਬਹੁਤ ਹੀ ਜਰੂਰੀ ਬ੍ਰੇਕ ਪਰ'। ਇਸ ਤੋਂ ਪਹਿਲਾਂ ਇਸ ਮਹੀਨੇ ਵਿਰਾਟ ਕੋਹਲੀ ਬੈਂਗਲੁਰੂ ਵਿੱਚ ਅਨੁਸ਼ਕਾ ਦੇ ਨਾਲ ਲੰਚ ਕਰਦੇ ਨਜ਼ਰ ਆਈ ਸੀ। ਇਨ੍ਹਾਂ ਤਸਵੀਰਾਂ ਨੂੰ ਲੈ ਕੇ ਵੀ ਵਿਰਾਟ - ਅਨੁਸ਼ਕਾ ਉੱਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਜਾਨ ਛਿੜਕੀ ਸੀ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement