
ਰਾਜਧਾਨੀ ਦਿੱਲੀ, ਪੰਜਾਬ - ਹਰਿਆਣਾ ਅਤੇ ਭਾਵੇਂ ਚੰਡੀਗੜ੍ਹ,ਲੜਕੀਆਂ ਕਿਤੇ ਵੀ ਸੁਰੱਖਿਅਤ ਨਹੀਂ । ਆਏ ਦਿਨ ਲੜਕੀਆਂ ਨਾਲ ਛੇੜਛਾੜ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਨਾਲ ਪੁਲਿਸ ਅਤੇ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਰਹਿੰਦਾ ਹੈ।
ਤਾਜਾ ਮਾਮਲਾ ਚੰਡੀਗੜ੍ਹ ਦਾ ਹੈ ਜਿਥੇ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਸਮੇਤ 3 ਲੋਕਾਂ ਨੇ ਇੱਕ ਲੜਕੀ ਨਾਲ ਛੇੜਛਾੜ ਕੀਤੀ । ਉਨ੍ਹਾਂ ਲੜਕੀ ਦੀ ਗੱਡੀ ਦਾ ਪਿੱਛਾ ਕੀਤਾ ਅਤੇ ਭੱਦੇ ਕਮੇਂਟ ਵੀ ਕੀਤੇ । ਇਸ ਤੋਂ ਬਾਅਦ ਉਨ੍ਹਾਂ ਸੈਕਟਰ 36 ਕੋਲ ਲੜਕੀ ਦਾ ਰਸਤਾ ਰੋਕ ਕੇ ਉਸਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਵੀ ਕੀਤੀ।
ਜਾਣਕਾਰੀ ਮੁਤਾਬਕ 26 ਸਾਲਾ ਲੜਕੀ ਦੇਰ ਰਾਤ ਮੋਹਾਲੀ ਸਥਿਤ ਆਪਣੇ ਘਰ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਸੈਕਟਰ 36 ਪਹੁੰਚੀ ਤਾਂ ਕਾਂਸਟੇਬਲ ਸਮੇਤ 3 ਨੌਜਵਾਨ ਆਪਣੀ ਕਾਰ 'ਚ ਲੜਕੀ ਦਾ ਪਿੱਛਾ ਕਰਨ ਲੱਗੇ। ਸ਼ੁਰੁਆਤ ਵਿੱਚ ਲੜਕੀ ਨੇ ਇਸ ਨੂੰ ਨਜ਼ਰਅੰਦਾਜ ਕੀਤਾ ਪਰ ਆਰੋਪੀ ਲਗਾਤਾਰ ਪਿੱਛਾ ਕਰਦੇ ਹੋਏ ਭੱਦੇ ਕਮੇਂਟਸ ਕਰਨ ਲੱਗੇ ।
ਹੱਦ ਤਾਂ ਉਦੋਂ ਹੋ ਗਈ ਜਦੋਂ ਨੌਜਵਾਨਾ ਨੇ ਆਪਣੀ ਕਾਰ ਲੜਕੀ ਦੀ ਕਾਰ ਦੇ ਸਾਹਮਣੇ ਖੜੀ ਕਰ ਰਸਤਾ ਰੋਕ ਦਿੱਤਾ । ਜਿਸ ਤੋਂ ਬਾਅਦ ਲੜਕੀ ਨੂੰ ਕਿਡਨੈਪ ਕਰਨ ਦੀ ਵੀ ਕੋਸ਼ਿਸ਼ ਕੀਤੀ।
ਲੜਕੀ ਨੇ ਆਪਣੇ ਆਪ ਨੂੰ ਬਚਾਉਣ ਤੋਂ ਬਾਅਦ ਪੁਲਿਸ ਹੇਲਪਲਾਇਨ ਨੰਬਰ ਉੱਤੇ ਕਾਲ ਕਰ ਪੂਰੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਤਿੰਨਾਂ ਨੌਜਵਾਨਾ ਨੂੰ ਸੈਕਟਰ 35 ਸੀ ਮਾਰਕੀਟ ਤੋਂ ਗ੍ਰਿਫ਼ਤਾਰ ਕਰ ਮਾਮਲਾ ਦਰਜ ਕਰ ਲਿਆ।