ਲੁਧਿਆਣਾ : 24 ਫਰਵਰੀ ਨੂੰ ਹੋਣ ਵਾਲੀਆਂ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਸ਼ਿਖਰ 'ਤੇ ਹਨ। ਜਿੱਥੇ ਕੁਝ ਦਿਨ ਪਹਿਲਾਂ ਅਕਾਲੀ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਉਥੇ ਹੀ ਹੁਣ ਕਾਂਗਰਸ ਨੇ ਵੀ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸੂਚੀ ਵਿੱਚ 95 ਸੀਟਾਂ ਲਈ 51 ਉਮੀਦਵਾਰਾਂ ਦੇ ਨਾਂ ਐਲਾਨ ਕੀਤੇ ਗਏ ਹਨ।

ਬੁਲਾਰੇ ਅਨੁਸਾਰ ਉਮੀਦਵਾਰਾਂ ਦੀ ਚੋਣ ਵਿਚ ਪਾਰਟੀ ਨੇ ਤਜ਼ਰਬੇ ਅਤੇ ਨੌਜਵਾਨਾਂ ‘ਤੇ ਆਧਾਰਿਤ ਫਾਰਮੂਲੇ ਦੇ ਮੱਦੇਨਜ਼ਰ ਕੀਤੀ ਹੈ। 51 ਉਮੀਦਵਾਰਾਂ ਦੀ ਇਹ ਸੂਚੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਸਤਖ਼ਤਾਂ ਹੇਠ ਜਾਰੀ ਕੀਤੀ ਗਈ ਹੈ। ਇਸ ਸੂਚੀ ਮੁਤਾਬਕ ਵਾਰਡ ਨੰਬਰ 8 ਤੋਂ ਕੁਲਦੀਪ ਸਿੰਘ, ਵਾਰਡ ਨੰ. 9 ਤੋਂ ਗੁਲਸ਼ਨ ਰੰਧਾਵਾ, 11 ਤੋਂ ਆਸ਼ਾ ਗਰਗ, 15 ਤੋਂ ਕੰਚਨ ਮਲਹੋਤਰਾ, 16 ਤੋਂ ਉਮੇਸ਼ ਸ਼ਰਮਾ, 17 ਤੋਂ ਜੀਵਨ ਆਸ਼ਾ ਸ਼ਰਮਾ, 18 ਤੋਂ ਵਨੀਤ ਭਾਟੀਆ, 19 ਤੋਂ ਮਨੀਸ਼ਾ ਟਪਾਰੀਆ, 20 ਤੋਂ ਨਵਨੀਤ ਸਿੰਘ ਘਾਇਲ, 21 ਤੋਂ ਕਿੱਟੀ ਉੱਪਲ, 22 ਤੋਂ ਰਾਜ ਕੁਮਾਰ ਰਾਜੂ ਅਰੋੜਾ, 24 ਤੋਂ ਪਾਲ ਸਿੰਘ ਗਰੇਵਾਲ, 25 ਤੋਂ ਸਤਿੰਦਰ ਕੌਰ ਲਾਲੀ, 26 ਤੋਂ ਸੁਸ਼ੀਲ ਕੁਮਾਰ ਸ਼ੀਲਾ, 27 ਤੋਂ ਬਲਜੀਤ ਕੌਰ, 28 ਤੋਂ ਰੇਸ਼ਮ ਸਿੰਘ ਗਰਚਾ, 30 ਤੋਂ ਸ਼ੇਰ ਸਿੰਘ ਗਰਚਾ, 33 ਤੋਂ ਸੁਨੀਤਾ ਰਾਣੀ, 35 ਤੋਂ ਸਰਬਜੀਤ ਕੌਰ, 36 ਤੋਂ ਪ੍ਰਿੰਸ ਜੌਹਰ, 38 ਤੋਂ ਜਗਮੀਤ ਸਿੰਘ ਨੋਨੀ, 39 ਤੋਂ ਜਸਪ੍ਰੀਤ ਕੌਰ ਠਕਰਾਲ, 40 ਤੋਂ ਅਨਿਲ ਕੁਮਾਰ ਪੱਪੀ, 42 ਤੋਂ ਯਾਦਵਿੰਦਰ ਸਿੰਘ ਰਾਜੂ, 45 ਤੋਂ ਬਲਜਿੰਦਰ ਕੌਰ, 48 ਤੋਂ ਪਰਵਿੰਦਰ ਸਿੰਘ ਲਾਪਰਾਂ, 52 ਤੋਂ ਗੁਰਦੀਪ ਸਿੰਘ ਨੀਟੂ, 53 ਤੋਂ ਪਿੰਕੀ ਬਾਂਸਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਇਨ੍ਹਾਂ ਤੋਂ ਇਲਾਵਾ ਵਾਰਡ ਨੰ 56 ਤੋਂ ਸ਼ਾਮ ਸੁੰਦਰ ਮਲਹੋਤਰਾ, 58 ਤੋਂ ਰਾਜੇਸ਼ ਜੈਨ, 59 ਤੋਂ ਸ਼ਾਲੂ ਡਾਵਰ, 60 ਤੋਂ ਅਨਿਲ ਪਰਤੀ, 61 ਤੋਂ ਸਰੋਜ ਬੇਰੀ, 64 ਤੋਂ ਰਾਕੇਸ਼ ਪ੍ਰਾਸ਼ਰ, 65 ਤੋਂ ਪੂਨਮ ਮਲਹੋਤਰਾ, 68 ਤੋਂ ਬਲਜਿੰਦਰ ਸਿੰਘ ਬੰਟੀ, 69 ਤੋਂ ਕੁਲਵਿੰਦਰ ਕੌਰ, 72 ਤੋਂ ਹਰੀ ਸਿੰਘ ਬਰਾੜ, 73 ਤੋਂ ਸੀਮਾ ਕਪੂਰ, 74 ਤੋਂ ਪੰਕਜ ਕਾਕਾ, 75 ਤੋਂ ਅਮ੍ਰਿਤ ਵਰਸ਼ਾ ਰਾਮਪਾਲ, 76 ਤੋਂ ਗੁਰਪ੍ਰੀਤ ਬੱਸੀ, 77 ਤੋਂ ਸਨੇਹ ਬਲਕਾਰ, 79 ਤੋਂ ਕਮਲੇਸ਼ ਸ਼ਰਮਾ, 83 ਤੋਂ ਇੰਦੂ ਥਾਪਰ, 86 ਤੋਂ ਅਸ਼ਵਨੀ ਸ਼ਰਮਾ, 87 ਤੋਂ ਕੁਲਵੰਤ ਕੌਰ, 90 ਤੋਂ ਡਾ. ਜੈ ਪ੍ਰਕਾਸ਼, 91 ਤੋਂ ਗੁਰਪਿੰਦਰ ਕੌਰ ਸੰਧੂ, ਵਾਰਡ ਨੰ.92 ਤੋਂ ਹਰਵਿੰਦਰ ਰੌਕੀ ਭਾਟੀਆ ਤੇ ਵਾਰਡ ਨੰ. 93 ਤੋਂ ਲਵਲੀਨ ਕੌਰ ਤੂਰ ਕਾਂਗਰਸ ਦੇ ਉਮੀਦਵਾਰ ਹੋਣਗੇ।
ਬੁਲਾਰੇ ਨੇ ਦੱਸਿਆ ਕਿ ਬਾਕੀ ਦੇ ਮੈਂਬਰਾਂ ਦੀ ਸੂਚੀ ਵੀ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ।
end-of