ਮੱਛੀਆਂ 'ਚ ਕੈਪਸੂਲਾਂ ਰਾਹੀਂ ਹੈਰੋਇਨ ਸਪਲਾਈ ਕਰਦੀ ਵਿਦੇਸ਼ੀ ਮਹਿਲਾ ਕਾਬੂ
Published : Jan 23, 2018, 12:37 am IST
Updated : Jan 22, 2018, 7:07 pm IST
SHARE ARTICLE

ਜਲੰਧਰ, 22 ਜਨਵਰੀ (ਸੁਦੇਸ਼) : ਪੰਜਾਬ 'ਚ ਮੱਛੀਆਂ ਵਿਚ ਹੈਰੇਇਨ ਕੈਪਸੂਲਾਂ ਰਾਹੀ ਨਸ਼ਾ ਸਪਲਾਈ ਕਰਦੀ ਵਿਦੇਸ਼ੀ ਮਹਿਲਾ ਨੂੰ ਕਾਂਉੂਟਰ ਇੰਟੈਲੀਜੈਸੀ ਪੁਲਿਸ ਟੀਮ ਨੇ ਗ੍ਰਿਫਤਾਰ ਕਰ ਅੰਤਰਾਸ਼ਟਰੀ ਤਸਕਰੀ ਗਿਰੋਹ ਨੂੰ ਬੇਨਕਾਬ ਕੀਤਾ ਹੈ। ਉਕਤ ਜਾਣਕਾਰੀ ਅੱਜ ਆਈ.ਜੀ ਜੋਨ ਅਰਪਿਤ ਸ਼ੁਕਲਾ, ਐਸਐਸਪੀ ਜਗਰਾਉਂ ਸੁਰਜੀਤ ਸਿੰਘ ਅਤੇ ਏਆਈਜੀ ਕਾਂਉੂਟਰ ਇੰਟੈਲੀਜੈਸੀ ਜਲੰਧਰ ਹਰਕੰਵਲਪ੍ਰੀਤ ਸਿੰਘ ਖੱਖ ਵਲੋਂ ਸਾਂਝੇ ਤੌਰ 'ਤੇ ਦਿੰਦਿਆਂ ਦਸਿਆ ਗਿਆ ਕਿ ਇਸ ਗਰੋਹ ਵਲੋਂ ਮਰੀਆਂ ਹੋਈਆਂ ਮੱਛੀਆਂ ਨੂੰ ਚੀਰ ਕੇ ਵਿਚ ਹੈਰੋਇਨ ਦੇ ਕੈਪਸੂਲ ਭਰ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਕੋਰੀਅਰ ਏਜੰਸੀ ਦੀ ਆੜ 'ਚ ਨਸ਼ੇ ਨੂੰ ਤਸਕਰੀ ਕੀਤੀ ਜਾਂਦੀ ਸੀ। ਸੂਤਰਾਂ ਤੋਂ ਮਿਲੀ ਇਤਲਾਹ ਨੂੰ ਅਮਲੀ ਜਾਮਾ ਪਹਨਾਉਦੇਂ ਹੋਇਆ ਅੱਜ ਹਰਕੰਵਲਪ੍ਰੀਤ ਸਿੰਘ ਖੱਖ ਦੀ ਰਹਿਨੁਮਾਈ ਹੇਠ ਬਣੀ ਵਲੋਂ ਸਹੀ ਸਮੇਂ ਤੇ ਸਹੀ ਐਕਸ਼ਨ ਲੈ ਇਸ ਅੰਤਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕਰਦਿੰਆਂ ਹੀ ਅੱਜ ਯੂਗਾਡਾਂ ਦੀ ਰਹਿਣ ਵਾਲੀ ਮਹਿਲਾ ਨੂੰ ਕਰੀਬ ਡੇਢ ਕਿਲੋਂ ਹੈਰੋਇਨ ਦੀ ਤਸਕਰੀ ਕਰਦਿੰਆਂ ਗ੍ਰਿਫ਼ਤਾਰ ਕੀਤਾ ਹੈ। 


ਆਈਜੀ ਅਰਪਿਤ ਸ਼ੁਕਲਾ ਨੇ ਦਸਿਆ ਕਿ ਜਗਰਾਉਂ-ਮੋਗਾ ਕੌਮੀ ਸੜਕ 'ਤੇ ਵਿਸ਼ੇਸ਼ ਨਾਕਾਬੰਦੀ ਦੌਰਾਨ ਉਕਤ ਵਿਦੇਸ਼ੀ ਮਹਿਲਾ ਦੀ ਗੱਡੀ ਦੀ ਤਲਾਸ਼ੀ ਲੈਣ 'ਤੇ ਮਰੀਆਂ ਹੋਈਆਂ 6 ਮੱਛੀਆਂ ਮਿਲੀਆਂ, ਜਿਨ੍ਹਾਂ ਦੀ ਘੋਖ ਕਰਨ 'ਤੇ ਹਰ ਮੱਛੀ ਵਿਚ ਕਰੀਬ 50 ਗ੍ਰਾਮ ਹੈਰੋਇਨ ਨੂੰ 30 ਕੈਪਸੂਲਾਂ 'ਚ ਛੁਪਾਇਆ ਗਿਆ ਸੀ।ਜਿਨ੍ਹਾਂ ਦਾ ਕੁੱਲ ਭਾਰ ਕਰੀਬ ਡੇਢ ਕਿੱਲੋ ਬਣਦਾ ਹੈ। ਜਿਸ ਦੀ ਅੰਤਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੋੜਾਂ 'ਚ ਦੱਸੀ ਜਾ ਰਹੀ ਹੈ। ਉਕਤ ਫੜੀ ਗਈ ਵਿਦੇਸ਼ੀ ਮਹਿਲਾ ਯੁਗਾਂਡਾ ਦੀ ਰੋਸੈਟੇ ਨੈਬੂਤੇਬੀ ਹਾਲ ਵਾਸੀ ਉਤਮ ਨਗਰ ਦਿੱਲੀ ਤੋਂ ਪੁੱਛਪੜਤਾਲ ਕਰਨ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਅੰਤਰਾਸ਼ਟਰੀ ਗਰੋਹ ਦੇ ਹੱਥ ਨਾਭਾ ਜੇਲ 'ਚ ਪਹਿਲਾਂ ਹੀ ਤਸਕਰੀ ਦੇ ਦੋਸ਼ 'ਚ ਬੰਦ ਨੇਬੂਸ ਉਰਫ ਮਾਈਕਲ ਪੁੱਤਰ ਅਨਗੋ ਨਾਲ ਮਿਲੇ ਹੋਏ ਹਨ। ਜੋ ਕਿ ਜੇਲ ਅੰਦਰ ਬੈਠਾ ਹੀ ਇਸ ਅੰਤਰਾਸ਼ਟਰੀ ਤਸਕਰੀ ਦੇ ਗਰੋਹ ਨੂੰ ਚਲਾ ਰਿਹਾ ਹੈ। ਆਈਜੀ ਸ਼ੁਕਲਾਂ ਵਲੋਂ ਦੋਵਾਂ ਜ਼ਿਲ੍ਹਿਆਂ ਦੇ ਆਲਾ ਅਧਿਕਾਰੀਆਂ ਅਤੇ ਹੇਠਲੇ ਅਫ਼ਸਰਾਂ ਅਤੇ ਮੁਲਾਜ਼ਮਾਂ ਵਲੋਂ ਨਸ਼ੇ ਦੀ ਤਸਕਰੀ ਨੂੰ ਠੱਲ ਪਾਉਣ ਲਈ ਬੜੇ ਹੀ ਮੁਸ਼ਤੈਦੀ ਨਾਲ ਕੀਤੇ ਕੰਮ ਲਈ ਭਰਪੂਰ ਸ਼ਲਾਘਾ ਕੀਤੀ ਗਈ। 

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement