ਮਹਿਲਾ ਦਿਵਸ 'ਤੇ ਲੜਕੀਆਂ 'ਤੇ ਰੋਕ, ਰਾਜਸਥਾਨ ਸਰਕਾਰ ਨੇ ਖੋਹੀ ਜੀਨਸ - ਟੀ-ਸ਼ਰਟ ਪਹਿਨਣ ਦੀ ਆਜ਼ਾਦੀ
Published : Mar 9, 2018, 10:43 am IST
Updated : Mar 9, 2018, 5:13 am IST
SHARE ARTICLE

ਨਵੀਂ ਦਿੱਲੀ : ਮਹਿਲਾ ਦਿਵਸ ਤੋਂ ਪਹਿਲਾਂ ਔਰਤਾਂ ਨੂੰ ਲੈ ਕੇ ਭੇਦਭਾਵ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਰਾਜਸਥਾਨ ਸਰਕਾਰ ਨੇ ਕਾਲਜ ਜਾਣ ਵਾਲੀਆਂ 1 ਲੱਖ 86 ਹਜ਼ਾਰ ਲੜਕੀਆਂ 'ਤੇ ਜੀਨਸ ਪੈਂਟ ਅਤੇ ਟੀ-ਸ਼ਰਟ ਪਹਿਨਣ 'ਤੇ ਰੋਕ ਲਗਾ ਦਿੱਤੀ ਹੈ। ਹੁਣ ਕਾਲਜ ਵਿੱਚ ਵਿਦਿਆਰਥੀਆਂ ਲਈ ਸਿੱਖਿਆ ਸੈਸ਼ਨ 2018-19 ਤੋਂ ਡ੍ਰੈੱਸ ਕੋਡ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ।


ਰਾਜਸਥਾਨ ਉੱਚ ਸਿੱਖਿਆ ਵਿਭਾਗ ਦੇ ਫੈਸਲੇ ਵਿਚ ਕਾਲਜਾਂ ਨੂੰ ਡ੍ਰੈੱਸ ਦਾ ਰੰਗ ਨਿਰਧਾਰਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਫੈਸਲੇ ਤੋਂ ਬਾਅਦ ਰਾਜਸਥਾਨ ਵਿਚ ਲਗਭਗ 1,86,000 ਲੜਕੀਆਂ 'ਤੇ ਡ੍ਰੈੱਸ ਲਈ ਸਲਵਾਰ ਕਮੀਜ਼ ਅਤੇ ਸਾੜ੍ਹੀ ਤੈਅ ਕੀਤੀ ਗਈ ਹੈ।



ਉੱਚ ਸਿੱਖਿਆ ਮੰਤਰੀ ਕਿਰਨ ਮਾਹੇਸ਼ਵਰੀ ਨੇ ਡ੍ਰੈੱਸ ਦਾ ਰੰਗ ਭਗਵਾ ਕਰਨ ਦੇ ਦੋਸ਼ਾਂ 'ਤੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਨੇ ਕੋਈ ਰੰਗ ਤੈਅ ਨਹੀਂ ਕੀਤਾ ਹੈ। ਜੇ ਵਿਦਿਆਰਥੀਆਂ ਨੂੰ ਕੋਈ ਰੰਗ ਤੈਅ ਕਰਨਾ ਹੈ ਤਾਂ ਇਸਦਾ ਸਰਕਾਰ ਵਿਰੋਧ ਨਹੀਂ ਕਰੇਗੀ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement