
ਸ਼ਿਮਲਾ ਦੇ ਕਾਂਗਰਸ ਭਵਨ ਦੇ ਬਾਹਰ ਮਹਿਲਾ ਕਾਂਸਟੇਬਲ ਅਤੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਵਿਚਾਲੇ ਹੱਥੋਪਾਈ ਹੋ ਗਈ ਸੀ ਪਰ ਹੁਣ ਆਸ਼ਾ ਕੁਮਾਰੀ ਨੇ ਇਸ ਮਾਮਲੇ 'ਚ ਮੁਆਫੀ ਮੰਗ ਲਈ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਮਹਿਲਾ ਕਾਂਸਟੇਬਲ ਦੇ ਥੱਪੜ ਮਾਰਿਆ ਅਤੇ ਬਾਅਦ ਵਿਚ ਕਾਂਸਟੇਬਲ ਨੇ ਵੀ ਆਸ਼ਾ ਕੁਮਾਰੀ ਦੇ ਥੱਪੜ ਜੜ ਦਿੱਤਾ ਸੀ।
ਇਸ ਦੌਰਾਨ ਘਟਨਾ ਸਥਾਨ 'ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਵਿਚ ਬਚਾਅ ਕਰਦੇ ਹੋਏ ਮਾਮਲਾ ਸੰਭਾਲ ਲਿਆ।
ਦੱਸਣਯੋਗ ਹੈ ਕਿ ਆਸ਼ਾ ਕੁਮਾਰੀ ਰਾਹੁਲ ਗਾਂਧੀ ਦੀ ਸਮੀਖਿਆ ਬੈਠਕ ਵਿਚ ਸ਼ਾਮਲ ਹੋਣ ਸ਼ਿਮਲਾ ਪਹੁੰਚੇ ਹੋਏ ਸਨ।
ਇਸ ਦੌਰਾਨ ਜਦੋਂ ਕਾਂਸਟੇਬਲ ਵਲੋਂ ਆਸ਼ਾ ਕੁਮਾਰੀ ਨੂੰ ਸਮੀਖਿਆ ਸਮਾਗਮ ਵਿਚ ਜਾਣ ਤੋਂ ਕਥਿਤ ਤੌਰ 'ਤੇ ਰੋਕਿਆ ਗਿਆ ਤਾਂ ਉਨ੍ਹਾਂ ਦੀ ਕਾਂਸਟੇਬਲ ਨਾਲ ਬਹਿਸ ਹੋ ਗਈ। ਨੌਬਤ ਇਥੋਂ ਤਕ ਆ ਗਈ ਕਿ ਆਸ਼ਾ ਕੁਮਾਰੀ ਨੇ ਕਾਂਸਟੇਬਲ ਦੇ ਥੱਪੜ ਮਾਰ ਦਿੱਤਾ ਜਿਸ ਦੀ ਜਵਾਬ ਦਿੰਦੇ ਹੋਏ ਕਾਂਸਟੇਬਲ ਨੇ ਵੀ ਆਸ਼ਾ ਕੁਮਾਰੀ ਨੂੰ ਥੱਪੜ ਜੜ ਦਿੱਤਾ ਸੀ।