ਮੈਂ ਵਿਰਾਟ ਕੋਹਲੀ ਤੋਂ ਸਿਖੀ ਹੈ ਬੱਲੇਬਾਜੀ : ਸਟੀਵ ਸਮਿੱਥ
Published : Feb 23, 2018, 3:48 pm IST
Updated : Feb 23, 2018, 10:18 am IST
SHARE ARTICLE

ਨਵੀਂ ਦਿੱਲੀ : ਆਸਟਰੇਲੀਆ ਦੇ ਕਪਤਾਨ ਅਤੇ ਟੈਸਟ ਫਾਰਮੇਟ ਦੇ ਨੰਬਰ ਇਕ ਬੱਲੇਬਾਜ਼ ਸਟੀਵਨ ਸਮਿਥ ਨੇ ਹਾਲ ਹੀ ਵਿਚ ਦਿੱਤੇ ਇਕ ਇੰਟਰਵਿਊ ਵਿਚ ਆਪਣੇ ਪਸੰਦੀਦਾ ਬੱਲੇਬਾਜ਼ਾਂ ਦੇ ਨਾਮ ਦੱਸੇ ਅਤੇ ਨਾਲ ਹੀ ਉਹ ਉਨ੍ਹਾਂ ਦੇ ਤਰੀਕੇ ਨੂੰ ਖੇਡਣ ਦੀ ਕੋਸ਼ਿਸ਼ ਵਿਚ ਜ਼ਿਆਦਾ ਨਜ਼ਰ ਆਉਂਦੇ ਹਨ। ਸਟੀਵਨ ਸਮਿਥ ਨੇ ਆਸਟਰੇਲੀਆ ਦੀ ਇਕ ਨਿੱਜੀ ਸਪੋਰਟਸ ਵੈੱਬਸਾਈਟ ਨੂੰ ਇਨ੍ਹਾਂ ਬੱਲੇਬਾਜ਼ਾਂ ਦੀ ਤਾਰੀਫ ਕਰਦੇ ਹੋਏ ਆਪਣਾ ਨਿੱਜੀ ਬਿਆਨ ਦਿੱਤਾ। ਇਸ ਬੱਲੇਬਾਜ਼ਾਂ ਵਿਚ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ, ਦੱਖਣ ਅਫਰੀਕਾ ਦੇ ਏ.ਬੀ. ਡਿਵੀਲੀਅਰਸ ਅਤੇ ਭਾਰਤ ਦੇ ਵਿਰਾਟ ਕੋਹਲੀ ਨੂੰ ਸ਼ਾਮਲ ਕੀਤਾ ਹੈ।



ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ ਕਾਪੀ ਕਰਦੇ ਹਨ ਸਮਿੱਥ

ਇਨ੍ਹਾਂ ਤਿੰਨਾਂ ਬੱਲੇਬਾਜ਼ਾਂ ਦੀ ਤਕਨੀਕ ਨੂੰ ਫਾਲੋ ਕਰਨ ਨੂੰ ਲੈ ਕੇ ਸਟੀਵਨ ਸਮਿਥ ਨੇ ਕਿਹਾ ਕਿ ਮੈਂ ਵਿਸ਼ਵ ਕ੍ਰਿਕਟ ਵਿਚ ਬਹੁਤ ਸਾਰੇ ਵਧੀਆ ਖਿਡਾਰੀਆਂ ਦਾ ਖੇਡ ਵੇਖਿਆ ਹੈ ਪਰ ਇਨ੍ਹਾਂ ਵਿਚੋਂ ਕੁਝ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੂੰ ਮੈਂ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਉਨ੍ਹਾਂ ਵਿਚ ਕੇਨ ਵਿਲੀਅਮਸਨ, ਏ.ਬੀ. ਡਿਵੀਲੀਅਰਸ ਅਤੇ ਵਿਰਾਟ ਕੋਹਲੀ ਦਾ ਨਾਮ ਹੈ ਕਿਉਂਕਿ ਇਹ ਖਿਡਾਰੀ ਬਿਨ੍ਹਾਂ ਕਿਸੇ ਸ਼ੱਕ ਦੇ ਮੌਜੂਦਾ ਕ੍ਰਿਕਟ ਦੇ ਸਭ ਤੋਂ ਸ਼ਾਨਦਾਰ ਖਿਡਾਰੀ ਹਨ।


 
ਇਨ੍ਹਾਂ ਖਿਡਾਰੀਆਂ ਨੂੰ ਵੇਖ ਕੇ ਕ੍ਰਿਕਟ ਨੂੰ ਵਧੀਆ ਤਰੀਕੇ ਨਾਲ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ। ਸਮਿਥ ਨੇ ਕੇਨ ਵਿਲੀਅਮਸਨ ਨੂੰ ਲੈ ਕੇ ਕਿਹਾ ਕਿ ਕੇਨ ਬੱਲੇਬਾਜ਼ੀ ਦੌਰਾਨ ਕਾਫ਼ੀ ਸ਼ਾਂਤ ਰਹਿੰਦੇ ਹਨ ਅਤੇ ਜ਼ਿਆਦਾ ਨਿਰਭਰ ਲੇਟ ਕੱਟ ਖੇਡਣ ਉੱਤੇ ਰਹਿੰਦੇ ਹਨ, ਜਿਸ ਵਿਚ ਉਨ੍ਹਾਂ ਨੂੰ ਮੁਹਾਰਤ ਹਾਸਲ ਹੈ। ਉਹ ਤੇਜ਼ ਗੇਂਦਬਾਜ਼ਾਂ ਨੂੰ ਨਜਾਕਤ ਭਰੇ ਤਰੀਕੇ ਨਾਲ ਖੇਡਦੇ ਹੋਏ ਨਜ਼ਰ ਆਉਂਦੇ ਹਨ ਅਤੇ ਮੈਂ ਇਸ ਸ਼ਾਟਸ ਨੂੰ ਖੇਡਣ ਦੀ ਕੋਸ਼ਿਸ਼ ਕਰਦਾ ਹਾਂ।



ਸਮਿਥ ਨੇ ਵਿਲੀਅਮਸਨ ਦੇ ਬਾਅਦ ਏ.ਬੀ. ਡਿਵੀਲੀਅਰਸ ਦੀ ਬੱਲੇਬਾਜ਼ੀ ਤਕਨੀਕ ਨੂੰ ਲੈ ਕੇ ਕਿਹਾ ਕਿ ਕਿਸੇ ਗੇਂਦਬਾਜ਼ ਦੀ ਅੰਦਰ ਆਉਂਦੀ ਹੋਈ ਗੇਂਦ ਨੂੰ ਏ.ਬੀ. ਬਹੁਤ ਆਸਾਨ ਤਰੀਕੇ ਨਾਲ ਖੇਡਦੇ ਹਨ ਅਤੇ ਮੈਂ ਵੀ ਇਹੀ ਕੋਸ਼ਿਸ਼ ਕਰਦਾ ਹਾਂ ਕਿ ਸਰੀਰ ਉੱਤੇ ਆਉਂਦੀ ਹੋਈ ਗੇਂਦ ਨੂੰ ਏ.ਬੀ. ਦੇ ਤਰੀਕੇ ਨਾਲ ਖੇਡਦੇ ਹੋਏ ਆਪਣੀ ਪਾਰੀ ਨੂੰ ਅੱਗੇ ਵਧਾਵਾ।



ਸਮਿਥ ਨੇ ਅੰਤ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਲੈ ਕੇ ਕਿਹਾ ਕਿ ਵਿਰਾਟ ਸਪਿਨ ਗੇਂਦਬਾਜ਼ਾਂ ਨੂੰ ਸਭ ਤੋਂ ਚੰਗੇ ਤਰੀਕੇ ਨਾਲ ਖੇਡਦੇ ਹਨ ਅਤੇ ਸਪਿਨ ਗੇਂਦਾਂ ਖਿਲਾਫ ਉਨ੍ਹਾਂ ਦੀ ਕਵਰ ਡਰਾਈਵ ਸ਼ਾਨਦਾਰ ਹੁੰਦੀ ਹੈ, ਤਾਂ ਮੈਂ ਸਪਿਨ ਗੇਂਦਬਾਜ਼ਾਂ ਨੂੰ ਖੇਡਣ ਤੋਂ ਪਹਿਲਾਂ ਵਿਰਾਟ ਕੋਹਲੀ ਦੇ ਖੇਡ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਹਾਂ।

SHARE ARTICLE
Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement