
ਕਾਂਗਰਸ ਦੀ ਧੱਕੇਸ਼ਾਹੀ ਖਿਲਾਫ ਅਕਾਲੀ ਦਲ ਵਲੋਂ ਲਾਏ ਧਰਨੇ ਕਾਰਨ ਮਾਝਾ, ਮਾਲਵਾ ਅਤੇ ਦੋਆਬਾ ਦਾ ਆਪਸੀ ਕੁਨੈਕਸ਼ਨ ਟੁੱਟ ਗਿਆ ਹੈ। ਕਿਉਂਕਿ ਜਿਸ ਸੜਕ 'ਤੇ ਧਰਨਾ ਲੱਗਾ ਹੋਇਆ ਹੈ, ਉਹ ਸੜਕ ਮਾਝੇ ਨੂੰ ਮਾਲਵੇ ਨਾਲ ਜੋੜਦੀ ਹੈ।
ਇਸ ਕਾਰਨ ਵੱਡੀ ਗਿਣਤੀ 'ਚ ਇਸ ਸੜਕ 'ਤੇ ਜਾਮ ਲੱਗਾ ਹੋਇਆ ਹੈ ਪਰ ਅਕਾਲੀ ਦਲ ਦਾ ਇਹ ਧਰਨਾ ਅਣਮਿੱਥੇ ਸਮੇਂ ਲਈ ਲਾਇਆ ਗਿਆ। ਅਕਾਲੀ ਦਲ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਂਗਰਸ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ, ਉਸ ਸਮੇਂ ਤੱਕ ਧਰਨਾ ਖਤਮ ਨਹੀਂ ਹੋਵੇਗਾ।
ਅਜਿਹੇ 'ਚ ਜਿਹੜੇ ਮੁਸਾਫਰ ਸ੍ਰੀ ਹਰਿਮੰਦਰ ਸਾਹਿਬ ਜਾਂ ਏਅਰਪੋਰਟ ਜਾਣਾ ਚਾਹੁੰਦੇ ਹਨ। ਉਨ੍ਹਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹ ਆਪਣਾ ਸਫਰ ਟਾਲ ਲੈਣ ਅਤੇ ਜੇਕਰ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੈ ਤਾਂ ਫਿਰ ਕਿਸੇ ਹੋਰ ਰਸਤੇ ਦਾ ਇਸਤੇਮਾਲ ਕਰਨ ਕਿਉਂਕਿ ਬੀਤੀ ਰਾਤ ਨੂੰ ਵੱਡੀ ਗਿਣਤੀ 'ਚ ਇੱਥੇ ਫਸੇ ਹੋਏ ਲੋਕ ਰਸਤੇ ਦੇ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਅਕਾਲੀ ਦਲ ਧਰਨੇ ਲਈ ਬਜਿੱਦ ਹੈ।