ਮਾਰਸ਼ਲ ਅਰਜਨ ਸਿੰਘ ਜੀ ਸੱਚਮੁੱਚ ‘ਅਰਜੁਨ’ ਸਨ-ਜਾਣੋਂ ਬਹਾਦਰੀ ਦੀਆਂ ਹੈਰਾਨੀਜਨਕ ਗੱਲਾਂ !
Published : Sep 18, 2017, 3:16 pm IST
Updated : Sep 18, 2017, 9:46 am IST
SHARE ARTICLE

(ਜਗਦੀਪ ਸਿੰਘ ਥਲ਼ੀ) ਮਾਰਸ਼ਲ ਅਰਜਨ ਸਿੰਘ- ਅਰਜਨ ਸਿੰਘ ਸੱਚਮੁੱਚ ਹੀ ਅਰਜੁਨ ਸਨ ਉਹਨਾਂ ਦੀ ਬਹਾਦਰੀ ਦੇ ਕਿੱਸੇ ਸੁਣ ਕੇ ਜਿਥੇ ਭਾਰਤੀ ਜਵਾਨਾਂ ‘ਚ ਇਕ ਨਵਾਂ ਹੌਸਲਾ ਅਤੇ ਜਜ਼ਬਾ ਭਰ ਜਾਂਦਾ ਹੈ। ਉਥੇ ਦੁਸ਼ਮਣ ਉਹਨਾਂ ਨੂੰ ਯਾਦ ਕਰ ਅੱਜ ਵੀ ਕੰਬ ਉੱਠਦੇ ਹਨ ਆਓ ਜਾਣੀਏ ਸਾਬਤ ਸੂਰਤ ਅਤੇ ਦਸਤਾਰਧਾਰੀ ਸਿੱਖ ਮਾਰਸ਼ਲ ਅਰਜਨ ਸਿੰਘ ਜੀ ਦੇ ਜੀਵਨ ਕਾਲ ਬਾਰੇ ਕੁਝ ਅਹਿਮ ਗੱਲਾਂ

ਮਾਰਸ਼ਲ ਅਰਜਨ ਸਿੰਘ ਸਿੰਘ ਦਾ ਜਨਮ 15 ਅਪ੍ਰੈਲ 1919 ਨੂੰ ਅਣਵੰਡੇ ਭਾਰਤ ਦੇ ਲਾਇਲਪੁਰ ਵਿੱਚ ਹੋਇਆ ਸੀ। ਜਿਹੜਾ ਕਿ ਪੰਜਾਬ ਦਾ ਹੀ ਹਿੱਸਾ ਸੀ ਭਾਰਤ ਦੀ ਵੰਡ ਤੋਂ ਬਾਅਦ ਇਹ ਪਾਕਿਸਤਾਨ ਦੇ ਹਿਸੇ ਆਇਆ ਅਤੇ ਅੱਜਕਲ੍ਹ ਫ਼ੈਸਲਾਬਾਦ ਪਾਕਿਸਤਾਨ ‘ਚ ਸਥਿਤ ਹੈ। ਮਾਰਸ਼ਲ ਅਰਜਨ ਸਿੰਘ ਭਾਰਤੀ ਹਵਾਈ ਸੈਨਾ ਦੇ ਇਕੋ ਇਕ ਅਫ਼ਸਰ ਸਨ। ਜਿਨ੍ਹਾਂ ਨੂੰ ਫ਼ੀਲਡ ਮਾਰਸ਼ਲ ਦੇ ਸਮਾਨ ਪੰਜ ਤਾਰਾ ਰੈਂਕ ਦੀ ਤਰੱਕੀ ਮਿਲੀ।


ਮਾਰਸ਼ਲ ਅਰਜਨ ਸਿੰਘ ਜੀ ਦੇ ਅਨੁਸਾਰ ਉਹਨਾਂ ਦਾ ਘਰ ਲਾਹੌਰ-ਕਰਾਚੀ ਏਅਰ ਰੂਟ ‘ਤੇ ਸੀ। ਜਿਥੋਂ ਅਕਸਰ ਜਹਾਜ਼ ਲੰਘਿਆ ਕਰਦੇ ਸਨ, ਇਹਨਾਂ ਜਹਾਜ਼ਾਂ ਨੂੰ ਵੇਖ ਕੇ ਉਹਨਾਂ ਨੇ ਮਨ ‘ਚ ਪਾਇਲਟ ਬਣਨ ਦੀ ਧਾਰ ਲਈ ਅਤੇ ਉਹਨਾਂ ਮਿਹਨਤ ਨਾਲ਼ ਇਹ ਸੁਪਨਾ ਪੂਰਾ ਵੀ ਕੀਤਾ ਆਓ ਜਾਣਦੇ ਹਾਂ ਅਰਜਨ ਸਿੰਘ ਜੀ ਦੇ ਪਾਇਲਟ ਤੋਂ ਲੈ ਕੇ ਮਾਰਸ਼ਲ ਤੱਕ ਦਾ ਸਫ਼ਰ
1938 ਸ਼ਾਹੀ ਹਵਾਈ ਸੈਨਾ ਕਾਲਜ ਕਰਾਨਵੈੱਲ 'ਚ ਦਾਖ਼ਲਾ (ਉਡਾਣ ਕੈਡਿਟ ਵਜੋਂ)
23 ਦਸੰਬਰ 1939 ਸ਼ਾਹੀ ਹਵਾਈ ਸੈਨਾ ਵਿੱਚ ਕਮਿਸ਼ਨਡ (ਪਾਇਲਟ ਅਫ਼ਸਰ ਵਜੋਂ)
9 ਮਈ 1941 ਫ਼ਲਾਇੰਗ ਅਫ਼ਸਰ
15 ਮਈ 1942 ਫ਼ਲਾਈਟ ਲੈਫ਼ਟੀਨੈਂਟ
1944 ਸਕੁਆਡਰਨ ਆਗੂ 

2 ਜੂਨ 1944 ਵਿਲੱਖਣ ਫ਼ਲਾਇੰਗ ਕਰੌਸ ਦਾ ਅਵਾਰਡ
1947
ਵਿੰਗ ਕਮਾਂਡਰ, ਸ਼ਾਹੀ ਭਾਰਤੀ ਹਵਾਈ ਸੈਨਾ, ਹਵਾਈ ਸੈਨਾ ਸਟੇਸ਼ਨ, ਅੰਬਾਲਾ
1948
ਗਰੁੱਪ ਕਪਤਾਨ, ਨਿਰਦੇਸ਼ਕ, ਸਿਖਲਾਈ, ਹਵਾਈ ਮੁੱਖ ਦਫ਼ਤਰ
1949
ਹਵਾਈ ਕਮਾਂਡਰ, ਭਾਰਤੀ ਹਵਾਈ ਸੈਨਾ ਏਓਸੀ, ਓਪਰੇਸ਼ਨਲ ਕਮਾਂਡ
2 ਜਨਵਰੀ 1955 ਹਵਾਈ ਕਮਾਂਡਰ, ਏਓਸੀ ਪੱਛਮੀ ਹਵਾਈ ਕਮਾਂਡ, ਦਿੱਲੀ
ਜੂਨ 1960 ਹਵਾਈ ਉੱਪ ਮਾਰਸ਼ਲ
1961
ਹਵਾਈ ਉੱਪ ਮਾਰਸ਼ਲ, ਪ੍ਰਸ਼ਾਸ਼ਨ ਵਿੱਚ ਹਵਾਈ ਅਫ਼ਸਰ, ਹਵਾਈ ਐੱਚਕਿਊ
1963


ਹਵਾਈ ਅਮਲੇ ਦਾ ਉੱਪ ਚੀਫ਼
1 ਅਗਸਤ 1964 ਹਵਾਈ ਅਮਲੇ ਦਾ ਚੀਫ਼ (ਭਾਰਤ) (ਹਵਾਈ ਮਾਰਸ਼ਲ)
26 ਜਨਵਰੀ 1966 ਹਵਾਈ ਅਮਲੇ ਦੇ ਚੀਫ਼ ਤੋਂ ਹਵਾਈ ਸੈਨਾ ਚੀਫ਼ ਦੀ ਤਰੱਕੀ; ਸਟਾਫ਼ ਕਮੇਟੀ ਦਾ ਚੀਫ਼ ਚੁਣੇ ਗਏ
16 ਜਨਵਰੀ 1970 ਭਾਰਤੀ ਹਵਾਈ ਸੈਨਾ
26 ਜਨਵਰੀ 2002 ਹਵਾਈ ਸੈਨਾ ਦਾ ਮਾਰਸ਼ਲ (ਭਾਰਤੀ)
ਦੂਸਰੇ ਵਿਸ਼ਵ ਯੁੱਧ ਸਮੇਂ ਵੀ ਅਰਜਨ ਸਿੰਘ ਨੂੰ ਕਮਾਂਡ ਸਾਂਭੀ ਗਈ ਅਤੇ ਇਸ ਦੌਰਾਨ ਬਹਾਦਰੀ ਲਈ ਆਪ ਜੀ ਨੂੰ ਕਈ ਪੁਰਸਕਾਰਾਂ ਨਾਲ਼ ਵੀ ਨਵਾਜਿਆ ਗਿਆ 1965 ‘ਚ ਭਾਰਤ ਅਤੇ ਪਾਕਿਸਤਾਨ ਨਾਲ਼ ਹੋਈ ਜੰਗ ‘ਚ ਅਰਜਨ ਸਿੰਘ ਨੇ ਭਾਰਤੀ ਸੈਨਾ ਨੂੰ ਮੱਦਦ ਵੀ ਦਿੱਤੀ ਅਤੇ ਇਸ ਲੜਾਈ ਦੇ ਜਲਦੀ ਖ਼ਤਮ ਹੋਣ ਦਾ ਅਫ਼ਸੋਸ ਅਰਜਨ ਸਿੰਘ ਜੀ ਨੂੰ ਆਖਰੀ ਸਮੇਂ ਤੱਕ ਰਿਹਾ ਕਿਉਂ ਕਿ ਉਹ ਕਹਿੰਦੇ ਸਨ ਕਿ ਜੇਕਰ ਇਹ ਜੰਗ ਥੋੜ੍ਹਾ ਸਮਾਂ ਹੋਰ ਜਾਰੀ ਰਹਿੰਦੀ ਤਾਂ ਪਾਕਿਸਤਾਨ ਹੀ ਮਿਟਾ ਦੇਣਾ ਸੀ। ਆਪਣੇ ਜੀਵਨ ਕਾਲ ‘ਚ ਮਾਰਸ਼ਲ ਅਰਜਨ ਸਿੰਘ ਨੇ ਕਈ ਜੰਗਾਂ ਲੜੀਆਂ ਅਤੇ ਸ਼ੁਰੂਆਤੀ ਜੰਗ ਤੋਂ ਲੈ ਕੇ ਆਖਰੀ ਜੰਗ ਤੱਕ ਉਹ ਅਜਿੱਤ ਰਹੇ ਆਪ ਦੀ ਬਹਾਦਰੀ ਲਈ ਆਪ ਨੂੰ ਕਈ ਤਰਾਂ ਦੇ ਮੈਡਲਾਂ ਨਾਲ਼ ਵੀ ਸਨਮਾਨਿਆ ਗਿਆ ਜਿਨ੍ਹਾਂ ਚੋਂ ਮੁੱਖ ਮੈਡਲਾਂ ਦੀ ਜਾਣਕਾਰੀ ਤੁਹਾਡੇ ਨਾਲ਼ ਸਾਂਝੀ ਕਰਦੇ ਹਾਂ।


ਇਨਾਮ 
ਪਦਮ ਵਿਭੂਸ਼ਨ
ਜਨਰਲ ਸੇਵਾ ਮੈਡਲ 1947
ਸਮਰ ਸੇਵਾ ਸਟਾਰ
ਰਕਸ਼ਾ ਮੈਡਲ
ਸੈਨਯਾ ਸੇਵਾ ਮੈਡਲ
ਭਾਰਤੀ ਆਜ਼ਾਦੀ ਮੈਡਲ
ਵਿਲੱਖਣ ਫ਼ਲਾਇੰਗ ਕਰਾਸ
19391945 ਸਟਾਰ
ਬਰਮਾ ਸਟਾਰ
ਯੁੱਧ ਮੈਡਲ 19391945
ਭਾਰਤੀ ਸੇਵਾ ਮੈਡਲ

ਇਹਨਾਂ ਮੈਡਲਾਂ ਤੋਂ ਇਲਾਵਾ ਮਾਰਸ਼ਲ ਅਰਜਨ ਸਿੰਘ ਜੀ ਦੇ ਹਿੱਸੇ ਹੋਰ ਵੀ ਅਨੇਕਾਂ ਸਨਮਾਨ ਆਏ ਇਹਨਾਂ ਸਾਰੇ ਸਨਮਾਨਾਂ ਦੇ ਬਾਵਜੂਦ ਵੀ ਸ੍ਰ ਅਰਜਨ ਸਿੰਘ ਜੀ ਬੜੇ ਹੀ ਨੇਕ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ। ਉਹਨਾਂ ਨੂੰ ਆਪਣੇ ਅਹੁਦੇ ਅਤੇ ਪ੍ਰਪਾਤੀਆਂ ਦਾ ਬਿਲਕੁਲ ਵੀ ਘੁਮੰਡ ਨਹੀਂ ਸੀ। 14 ਅਪ੍ਰੈਲ 2016 ਨੂੰ ਮਾਰਸ਼ਲ ਅਰਜਨ ਸਿੰਘ ਜੀ ਦੇ 97ਵੇਂ ਜਨਮ ਦਿਵਸ ਮੌਕੇ ਹਵਾਈ ਅਮਲੇ ਦੇ ਚੀਫ਼ ਮਾਰਸ਼ਲ ਅਰੂਪ ਰਾਹਾ ਨੇ ਕਿਹਾ ਸੀ ਕਿ ਪੱਛਮੀ ਬੰਗਾਲ ਦੇ ਪਾਨਾਗੜ੍ਹ ‘ਚ ਮੌਜੂਦ ਭਾਰਤੀ ਏਅਰਬੇਸ ਦਾ ਨਾਮ ਵੀ ਮਾਰਸ਼ਲ ਅਰਜਨ ਸਿੰਘ ਜੀ ਦੇ ਨਾਂ ‘ਤੇ ਰੱਖਿਆ ਜਾਵੇਗਾ ਉਦੋਂ ਤੋਂ ਇਸਨੂੰ ਹਵਾਈ ਸੈਨਾ ਸਟੇਸ਼ਨ ਅਰਜਨ ਸਿੰਘ ਵੀ ਕਿਹਾ ਜਾਣ ਲੱਗਾ ।


ਜਦੋਂ ਵੀ ਭਾਰਤੀ ਹਵਾਈ ਫ਼ੌਜ ਦੀ ਬਹਾਦਰੀ ਦੀ ਗੱਲ ਹੁੰਦੀ ਹੈ ਤਾਂ ਮਾਰਸ਼ਲ ਅਰਜਨ ਸਿੰਘ ਜੀ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਅਤੇ ਆਪ ਦਾ ਨਾਮ ਹਮੇਸ਼ਾ ਲਈ ਸੁਨਹਿਰੀ ਅੱਖਰਾਂ ‘ਚ ਲਿਖਿਆ ਗਿਆ । 16 ਸਤੰਬਰ 2017 ਨੂੰ ਮਾਰਸ਼ਲ ਅਰਜਨ ਸਿੰਘ ਇਸ ਫ਼ਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਤਾਂ ਕਹਿ ਗਏ ਪਰ ਅੱਜ ਵੀ ਉਹ ਹਰ ਇਕ ਭਾਰਤੀ ਦੇ ਦਿਲ ‘ਚ ਜ਼ਿੰਦਾ ਨੇ ਅਤੇ ਹਮੇਸ਼ਾ ਜ਼ਿੰਦਾ ਰਹਿਣਗੇ ਸਪੋਕਸਮੈਨ ਪਰਿਵਾਰ ਮਾਰਸ਼ਲ ਅਰਜਨ ਸਿੰਘ ਜੀ ਦੀ ਬਹਾਦਰੀ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹੈ ਅਤੇ ਸੱਚੇ ਦਿਲੋਂ ਸ਼ਰਧਾਂਜਲੀ ਭੇਂਟ ਕਰਦਾ ਹੈ।

SHARE ARTICLE
Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement