ਮੋਬਾਇਲ ਅਤੇ TV ਖਰੀਦਣਾ ਹੋਵੇਗਾ ਮਹਿੰਗਾ, ਸਰਕਾਰ ਨੇ ਵਧਾਈ ਕਸਟਮ ਡਿਊਟੀ
Published : Dec 15, 2017, 3:29 pm IST
Updated : Dec 15, 2017, 9:59 am IST
SHARE ARTICLE

ਨਵੀਂ ਦਿੱਲੀ— ਹੁਣ ਵਿਦੇਸ਼ ਤੋਂ ਦਰਾਮਦ ਕੀਤੇ ਗਏ ਮੋਬਾਇਲ ਫੋਨ, ਐੱਲ. ਈ. ਡੀ. ਟੀਵੀ ਅਤੇ ਮਾਈਕਰੋਵੇਵ ਖਰੀਦਣਾ ਮਹਿੰਗਾ ਹੋ ਜਾਵੇਗਾ। ਇਸ 'ਚ ਸਭ ਤੋਂ ਵੱਡਾ ਝਟਕਾ ਆਈਫੋਨ ਦੇ ਸ਼ੌਕੀਨਾਂ ਨੂੰ ਲੱਗ ਸਕਦਾ ਹੈ। ਕਿਉਂਕਿ ਇਨ੍ਹਾਂ ਦੀ ਕੀਮਤ 'ਚ ਵਾਧਾ ਹੋ ਸਕਦਾ ਹੈ। ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਇਨ੍ਹਾਂ ਸਮਾਨਾਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਹੈ। 

ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਕਿ ਮੇਕ ਇਨ ਇੰਡੀਆ ਮੁਹਿੰਮ ਨੂੰ ਰਫਤਾਰ ਦਿੱਤੀ ਜਾ ਸਕੇ। ਇਸ ਨਾਲ ਵਿਦੇਸ਼ੀ ਕੰਪਨੀਆਂ ਨੂੰ ਭਾਰਤ 'ਚ ਆਪਣਾ ਨਿਰਮਾਣ ਪਲਾਂਟ ਲਾਉਣ ਲਈ ਵੀ ਮਜ਼ਬੂਰ ਹੋਣਾ ਪਵੇਗਾ। ਸਰਕਾਰ ਨੇ ਮੋਬਾਇਲ ਫੋਨਾਂ 'ਤੇ ਕਸਟਮ ਡਿਊਟੀ 10 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਹੈ। ਮੋਬਾਇਲਾਂ 'ਤੇ ਕਸਟਮ ਡਿਊਟੀ ਵਧਣ ਨਾਲ ਐਪਲ ਦੇ ਫੋਨ ਮਹਿੰਗੇ ਹੋ ਸਕਦੇ ਹਨ, ਕਿਉਂਕਿ ਜਿਨ੍ਹਾਂ ਫੋਨਾਂ ਦਾ ਨਿਰਮਾਣ ਭਾਰਤ 'ਚ ਨਹੀਂ ਹੁੰਦਾ ਹੁਣ ਉਨ੍ਹਾਂ ਨੂੰ ਦਰਾਮਦ (ਇੰਪੋਰਟ) ਕਰਨਾ ਮਹਿੰਗਾ ਪਵੇਗਾ।



ਉੱਥੇ ਹੀ, ਐੱਲ. ਈ. ਡੀ. ਟੀਵੀ ਅਤੇ ਮਾਈਕਰੋਵੇਵ ਓਵਨ 'ਤੇ ਕਸਮਟ ਡਿਊਟੀ 10 ਫੀਸਦੀ ਤੋਂ ਵਧਾ ਕੇ ਦੁਗਣੀ 20 ਫੀਸਦੀ ਕਰ ਦਿੱਤੀ ਗਈ ਹੈ। ਇਸ ਕਦਮ ਨਾਲ ਸਿਰਫ ਓਹੀ ਐੱਲ. ਈ. ਡੀ. ਟੀਵੀ, ਮੋਬਾਇਲ ਅਤੇ ਮਾਈਕਰੋਵੇਵ ਮਹਿੰਗੇ ਹੋਣਗੇ। ਜਿਨ੍ਹਾਂ ਨੂੰ ਬਾਹਰਲੇ ਮੁਲਕ ਤੋਂ ਮੰਗਾਉਣਾ ਹੋਵੇਗਾ। ਦੇਸ਼ 'ਚ ਬਣਨ ਵਾਲੇ ਮੋਬਾਇਲ ਫੋਨ, ਟੀਵੀ ਅਤੇ ਮਾਈਕਰੋਵੇਵ ਦੀਆਂ ਕੀਮਤਾਂ ਨਹੀਂ ਵਧਣਗੀਆਂ। 

ਇਸ ਬਾਰੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਰਕਾਰ ਨੇ ਜੁਲਾਈ 'ਚ ਜੀ. ਐੱਸ. ਟੀ. ਦੇ ਨਾਲ ਹੀ ਪਹਿਲੀ ਵਾਰ ਮੋਬਾਇਲ ਫੋਨਾਂ 'ਤੇ ਕਸਟਮ ਡਿਊਟੀ ਲਗਾਈ ਸੀ। ਜਾਣਕਾਰੀ ਮੁਤਾਬਕ ਜਿਨ੍ਹਾਂ ਸਮਾਨਾਂ 'ਤੇ ਕਸਟਮ ਡਿਊਟੀ ਵਧਾਈ ਗਈ ਹੈ। ਉਨ੍ਹਾਂ 'ਚ ਪ੍ਰਾਜੈਕਟਰ, ਵਾਟਰ ਹੀਟਰ ਅਤੇ ਮਾਨੀਟਰ ਵੀ ਸ਼ਾਮਲ ਹਨ। ਮਾਨੀਟਰ ਅਤੇ ਪ੍ਰੋਜੈਕਟਰ 'ਤੇ ਕਸਟਮ ਡਿਊਟੀ ਵਧਾ ਕੇ 20 ਫੀਸਦੀ ਕਰ ਦਿੱਤੀ ਗਈ ਹੈ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement