ਮੋਦੀ ਦੇ ਇੱਕ ਫੈਸਲੇ ਨਾਲ ਮੁਕੇਸ਼ ਅੰਬਾਨੀ ਨੂੰ ਹੋਇਆ 504 ਕਰੋੜ ਦਾ ਮੁਨਾਫਾ
Published : Jan 23, 2018, 2:48 pm IST
Updated : Jan 23, 2018, 9:18 am IST
SHARE ARTICLE

ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ ਦੀ ਜੀਓ ਕੰਪਨੀ ਨੇ ਤਿਮਾਹੀ ‘ਚ 504 ਕਰੋੜ ਦਾ ਮੁਨਾਫਾ ਕਮਾਇਆ ਹੈ। ਮੁਕੇਸ਼ ਅੰਬਾਨੀ ਦੀ ਇੰਡਸਟਰੀ ਨੇ ਇਸ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੰਡਸਟਰੀ ਦੀ ਇਸ ਸਫਲਤਾ ਪਿੱਛੇ ਮੋਦੀ ਸਰਕਾਰ ਦੇ ਇੱਕ ਫੈਸਲੇ ਦਾ ਬਹੁਤ ਵੱਡਾ ਹੱਥ ਹੈ।



ਸਾਲ 2017 ਵਿੱਚ ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਇੰਟਰ-ਕੁਨੈਕਸ਼ਨ ਯੂਜ਼ੇਜ ਰੀਚਾਰਜ ਯਾਨੀ ਕਿ ਆਈ ਯੂ ਸੀ ਵਿੱਚ 57 ਫੀਸਦੀ ਦੀ ਕਟੌਤੀ ਕੀਤੀ ਸੀ। ਆਈ ਯੂ ਸੀ ਚਾਰਜ ‘ਚ ਹੋਈ ਕਟੌਤੀ ਕਾਰਨ ਤੀਜੀ ਤਿਮਾਹੀ ਵਿੱਚ ਜੀਓ ਨੇ 1058 ਕਰੋੜ ਰੁਪਏ ਦੀ ਬਚਤ ਕੀਤੀ ਅਤੇ ਜੀਓ ਦਾ ਆਪ੍ਰੇਟਿੰਗ ਪ੍ਰਾਫਿਟ ਨੱਬੇ ਫੀਸਦੀ ਵਧ ਗਿਆ ਅਤੇ ਕੰਪਨੀ ਨੂੰ ਤੀਜੀ ਤਿਮਾਹੀ ਵਿੱਚ 504 ਕਰੋੜ ਦਾ ਮੁਨਾਫਾ ਹੋਇਆ।



ਸਰਕਾਰ ਦੇ ਇਸ ਫੈਸਲੇ ਨਾਲ ਜੀਓ ਨੂੰ ਹੁਣ ਤੱਕ ਦਾ ਸਭ ਤੋਂ ਵੱਧ ਲਾਭ ਹੋਇਆ ਹੈ। ਟਰਾਈ ਦੇ ਇਸ ਫੈਸਲੇ ਨਾਲ ਜੀਓ ਨੇ ਆਪਣੇ 1058 ਕਰੋੜ ਰੁਪਏ ਬਚਾ ਕੇ ਲਾਭ ਹਾਸਲ ਕੀਤਾ। ਆਈਡੀਆ, ਏਅਰਟੈਲ ਵਰਗੀਆਂ ਕੰਪਨੀਆਂ ਨੂੰ ਇਸ ਨਾਲ ਨੁਕਸਾਨ ਹੋਇਆ। 


ਅਜਿਹਾ ਇਸ ਕਾਰਨ ਹੋਇਆ, ਕਿਉਂਕਿ ਟਰਾਈ ਦੇ ਫੈਸਲੇ ਮੁਤਾਬਕ ਜੀਓ ਨੂੰ ਅਕਤੂਬਰ ਤੱਕ ਆਈ ਯੂ ਸੀ ਚਾਰਜ ਦੇ ਤੌਰ ‘ਤੇ ਮੋਟੀ ਰਕਮ ਅਦਾ ਕਰਨੀ ਪੈ ਰਹੀ ਸੀ, ਜਿਸ ਕਾਰਨ ਦੂਜੀਆਂ ਕੰਪਨੀਆਂ ਨੂੰ ਲਾਭ ਹੋ ਰਿਹਾ ਸੀ ਪਰ ਆਈ ਯੂ ਸੀ ਚਾਰਜ ਘਟਣ ਨਾਲ ਦੂਜੀਆਂ ਕੰਪਨੀਆਂ ਨੂੰ ਮਿਲਣ ਵਾਲਾ ਇਹ ਚਾਰਜ ਘੱਟ ਹੋ ਗਿਆ ਅਤੇ ਜੀਓ ਨੂੰ ਬਚਤ ਹੋ ਗਈ।

SHARE ARTICLE
Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement